
ਟ੍ਰੇਨਿੰਗ ਅਭਿਆਸ ਹੀ ਜੰਗਾਂ ਆਪਦਾਵਾਂ ਸਮੇਂ ਬਚਾ ਸਕਦੇ - ਗੁਰਲਵਦੀਪ ਸਿੰਘ।
ਜੰਗਾਂ ਅਤੇ ਆਪਦਾਵਾਂ ਅਚਾਨਕ ਆਕੇ ਤਬਾਹੀਆਂ ਕਰਦੇ ਹਨ ਪਰ ਸੰਕਟ ਸਮੇਂ ਉਹ ਹੀ ਇਨਸਾਨ ਬਚ ਸਕਦੇ ਅਤੇ ਪੀੜਤਾਂ ਦੀ ਸਹਾਇਤਾ ਕਰਨਗੇ, ਜਿਨ੍ਹਾਂ ਨੂੰ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਅਭਿਆਸ ਹੋਣਗੇ। ਇਹ ਸੰਦੇਸ਼ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਡੀ ਜੀ ਪੀ ਵਲੋਂ ਭੇਜੇ ਹਨ।
ਜੰਗਾਂ ਅਤੇ ਆਪਦਾਵਾਂ ਅਚਾਨਕ ਆਕੇ ਤਬਾਹੀਆਂ ਕਰਦੇ ਹਨ ਪਰ ਸੰਕਟ ਸਮੇਂ ਉਹ ਹੀ ਇਨਸਾਨ ਬਚ ਸਕਦੇ ਅਤੇ ਪੀੜਤਾਂ ਦੀ ਸਹਾਇਤਾ ਕਰਨਗੇ, ਜਿਨ੍ਹਾਂ ਨੂੰ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਅਭਿਆਸ ਹੋਣਗੇ। ਇਹ ਸੰਦੇਸ਼ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਡੀ ਜੀ ਪੀ ਵਲੋਂ ਭੇਜੇ ਹਨ।
ਜ਼ਿਲਾ ਕਮਾਂਡਰ ਗੁਰਲਵਦੀਪ ਸਿੰਘ ਵਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਰਾਹੀਂ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਨੋਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਕਿ ਉਹ ਸਿਵਲ ਡਿਫੈਂਸ ਦੇ ਵੰਲਟੀਅਰ ਬਣਕੇ ਦੇਸ਼ ਵਾਸੀਆਂ ਦੀ ਜੰਗਾਂ ਆਪਦਾਵਾਂ ਅਤੇ ਐਮਰਜੈਂਸੀ ਦੌਰਾਨ ਸਹਾਇਤਾ ਕਰਨ ਲਈ ਤਿਆਰ ਹੋਣ।
ਕਾਕਾ ਰਾਮ ਵਰਮਾ ਚੀਫ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਅਤੇ ਸਿਵਲ ਡਿਫੈਂਸ ਪਟਿਆਲਾ ਦੇ ਨੋਡਲ ਅਫ਼ਸਰ ਮੋਹਨ ਦੀਪ ਸਿੰਘ ਕੰਪਨੀ ਕਮਾਂਡਰ ਦੀ ਅਗਵਾਈ ਹੇਠ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀਆਂ, ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਅਤੇ ਮੌਕ ਡਰਿੱਲ ਕਰਵਾਈ ਕਿ ਜੰਗਾਂ ਦੌਰਾਨ ਬੰਬਾਂ, ਮਿਜ਼ਾਇਲਾਂ ਰਾਹੀਂ ਫੈਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ, ਬਹੁਤ ਤੇਜ਼ ਗਰਮੀ, ਤੇਜ਼ ਰੋਸ਼ਨੀ ਅਤੇ ਅੱਗਾਂ ਧੂੰਏਂ ਤੋਂ ਜ਼ਮੀਨ ਜਾਂ ਖਾਈਆਂ ਵਿੱਚ ਪੇਟ ਭਾਰ ਲੇਕੇ, ਬਚਿਆ ਜਾ ਸਕਦਾ ਹੈ|
ਕਿਉਂਕਿ ਗੈਸਾਂ, ਧੂੰਆ ਜ਼ਮੀਨ ਤੋਂ 2/3 ਫੁੱਟ ਉਪਰ ਹੀ ਰਹਿੰਦੇ ਹਨ। ਉਨ੍ਹਾਂ ਨੇ ਡਿਗੀਆਂ ਇਮਾਰਤਾਂ ਵਿਚੋਂ ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ ਅਤੇ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਵਗਦੇ ਖੂਨ ਨੂੰ ਬੰਦ ਕਰਨ ਟੁੱਟੀ ਹੱਡੀ ਨੂੰ ਅਹਿਲ ਕਰਨ ਅਤੇ ਮੌਕੇ ਤੇ ਮਿਲਣ ਵਾਲੇ ਸਾਮਾਨ, ਚਾਦਰਾਂ, ਪਗੜੀਆਂ, ਸੋਟੀਆਂ, ਰਸੀਆਂ, ਟਾਹਣੀਆਂ , ਚੂੱਨੀਆਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਅਭਿਆਸ ਕਰਵਾਏ।
ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਨਫਰਤਾਂ, ਆਕੜ, ਹੰਕਾਰ, ਘਾਤਕ ਰਸਾਇਣਕ ਪ੍ਰਮਾਣੂ ਐਟਮੀ ਹਥਿਆਰਾਂ ਦੇ ਕਾਰਨ, ਬਦਲੇ ਲੈਣ ਦੀਆਂ ਭਾਵਨਾਵਾਂ ਅਤੇ ਕੋਸ਼ਿਸ਼ਾਂ ਕਾਰਨ ਹੀ ਹਮੇਸ਼ਾ ਜੰਗਾਂ ਹੋਈਆਂ ਅਤੇ ਮਾਨਵਤਾ ਦੀ ਤਬਾਹੀ ਹੋਈ ਹੈ। ਇਸ ਸਮੇਂ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਕਰਮਚਾਰੀ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਬਰ ਤਿਆਰ ਹੋਣ ਲਈ ਭਾਰਤੀਯ ਸਿਵਲ ਡਿਫੈਂਸ ਦੇ ਵੰਲਟੀਅਰ ਬਣਕੇ ਟ੍ਰੇਨਿੰਗ ਲੈਕੇ, ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੇ ਆਪਣੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ, ਕਾਕਾ ਰਾਮ ਵਰਮਾ ਅਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਰੱਖਿਆ ਬਚਾਉ ਮਦਦ ਲਈ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਲਗਾਤਾਰ ਚਲਦੀਆਂ ਰਹਿਣ ਤਾਂ ਜ਼ੋ ਘਰਾਂ ਮੁਹੱਲਿਆਂ ਸੜਕਾਂ ਤੇ ਮਰਦੇ ਲੋਕਾਂ ਦੀ ਹਰੇਕ ਸਿਵਲ ਡਿਫੈਂਸ ਵੰਲਟੀਅਰ ਸੇਵਾ ਸੰਭਾਲ ਕਰਨ। ਬੱਚਿਆਂ ਨੇ ਦੇਸ਼ ਦੁਨੀਆਂ ਵਿੱਚ ਅਮਨ ਸ਼ਾਂਤੀ ਭਾਈਚਾਰੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
