ਮਨਰੇਗਾ ਤਹਿਤ 5 ਕਿ ਮੀ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ 10% ਵੱਧ ਮਜ਼ਦੂਰੀ ਦਿੱਤੀ ਜਾਵੇ - ਬਲਦੇਵ ਭਾਰਤੀ
ਨਵਾਂਸ਼ਹਿਰ/ਰਾਹੋਂ- ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਵਲੋਂ ਮਨਰੇਗਾ ਤਹਿਤ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ 10% ਵੱਧ ਮਜ਼ਦੂਰੀ ਪ੍ਰਦਾਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਨਵਾਂਸ਼ਹਿਰ/ਰਾਹੋਂ- ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਵਲੋਂ ਮਨਰੇਗਾ ਤਹਿਤ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ 10% ਵੱਧ ਮਜ਼ਦੂਰੀ ਪ੍ਰਦਾਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ ਮਜ਼ਦੂਰ 10% ਵੱਧ ਮਜ਼ਦੂਰੀ ਲੈਣ ਦੇ ਕਾਨੂੰਨੀ ਤੌਰ ਤੇ ਹੱਕਦਾਰ ਹਨ ਅਤੇ ਉਹ ਸੂਬੇ ਭਰ ਵਿੱਚ ਇਸ ਕਾਨੂੰਨੀ ਅਧਿਕਾਰ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਆਪਣੇ ਪਿੰਡ ਤੋਂ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਵਾਲੇ ਮਜ਼ਦੂਰ ਘਰੋਂ ਸਵੇਰੇ ਜਲਦੀ ਤੁਰਦੇ ਸਨ ਅਤੇ ਦੇਰੀ ਨਾਲ ਪਰਤਦੇ ਹਨ।
ਉਹ ਕੰਮ ਤੇ ਆਉਣ ਜਾਣ ਲਈ ਰੋਜ਼ਾਨਾ ਪ੍ਰਤੀ ਸਵਾਰੀ 30-40/-ਰੁ ਕਿਰਾਇਆ ਆਪਣੀ ਜੇਬ ਵਿਚੋਂ ਖਰਚਦੇ ਹਨ ਅਤੇ ਕਈ ਵਾਰ ਨਕਦ ਕਿਰਾਇਆ ਨਾ ਹੋਣ ਕਾਰਨ ਕਈ ਮਜ਼ਦੂਰਾਂ ਦੀਆਂ ਦਿਹਾੜੀਆਂ ਵੀ ਟੁੱਟੀ ਜਾਂਦੀਆਂ ਹਨ। ਇਸ ਸਮੇਂ ਮਨਰੇਗਾ ਦੀ ਰੋਜਾਨਾ ਦਿਹਾੜੀ 346/- ਰੁਪਏ ਹੈ।
ਪਰ ਉਨ੍ਹਾਂ ਨੂੰ ਮਨਰੇਗਾ ਤਹਿਤ 5 ਕਿਲੋਮੀਟਰ ਤੋਂ ਵੱਧ ਦੂਰੀ ਤੇ ਕੰਮ ਕਰਨ ਲਈ 10% ਵੱਧ ਮਜ਼ਦੂਰੀ ਦਿੱਤੇ ਜਾਣ ਦੀ ਕਾਨੂੰਨੀ ਵਿਵਸਥਾ ਦੇ ਬਾਵਜੂਦ ਬਣਦੀ ਵੱਧ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ।