ਪ੍ਰਿੰਸੀਪਲ ਰਾਜਨ ਅਰੋੜਾ ਜ਼ੋਨਲ ਟੂਰਨਾਮੈਂਟ ਕਮੇਟੀ ਸ਼ੇਰਗੜ੍ਹ ਦੇ ਪ੍ਰਧਾਨ ਚੁਣੇ ਗਏ

ਹੁਸ਼ਿਆਰਪੁਰ- ਜ਼ੋਨਲ ਟੂਰਨਾਮੈਂਟ ਕਮੇਟੀ ਸ਼ੇਰਗੜ੍ਹ ਵਿਖੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ, ਸ਼੍ਰੀਮਤੀ ਲਲਿਤਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸ.ਸੀ.) ਹੁਸ਼ਿਆਰਪੁਰ ਜੀ ਦੇ ਹੁਕਮਾਂ ਹੇਠ, ਸੈਸ਼ਨ 2025-26 ਅਤੇ 2026-27 ਲਈ ਇੱਕ ਨਵੀਂ ਜ਼ੋਨਲ ਟੂਰਨਾਮੈਂਟ ਕਮੇਟੀ ਬਣਾਈ ਗਈ। ਜਿਸ ਵਿੱਚ ਮੌਜੂਦਾ ਸਕੂਲ ਮੁਖੀ ਸਾਹਿਬਾਨ ਅਤੇ ਸਰੀਰਕ ਸਿੱਖਿਆ ਅਧਿਆਪਕ ਸਾਹਿਬਾਨ ਸ਼ਾਮਲ ਹੋਏ।

ਪ੍ਰਿੰਸੀਪਲ ਰਾਜਨ ਅਰੋੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ, ਜਨਰਲ ਸਕੱਤਰ/ਪ੍ਰਬੰਧਕੀ ਸਕੱਤਰ ਸਰਦਾਰ ਪ੍ਰਭਜੋਤ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾਨ, ਵਿੱਤ ਸਕੱਤਰ ਹੇਮਰਾਜ ਡੀਪੀਈ ਸਾਹਸ ਬਹਾਦਰਪੁਰ ਬਾਹੀਆਂ, ਮੈਂਬਰ ਰੇਖਾ ਡੀਪੀਈ ਸਾਹਸ ਪੱਟੀ, ਸਰਦਾਰ ਰਸ਼ਪਾਲ ਸਿੰਘ ਡੀਪੀਈ ਐਸਐਸਐਸ ਸ਼ੇਰਗੜ੍ਹ, ਗੁਰਕਿਰਨਜੀਤ ਸਿੰਘ ਡੀਪੀਈ ਐਸਏਐਸਐਸ ਫਲਾਹੀ ਅਤੇ ਸ਼੍ਰੀਮਤੀ ਰੁਪਾਲੀ ਪੀਟੀਆਈ ਸਰਕਾਰੀ ਮਿਡਲ ਸਕੂਲ ਹਰਖੋਵਾਲ ਨੂੰ ਜ਼ੋਨਲ ਟੂਰਨਾਮੈਂਟ ਕਮੇਟੀ ਵਿੱਚ ਸਰਬਸੰਮਤੀ ਨਾਲ ਚੁਣਿਆ ਗਿਆ।
 ਇਸ ਮੀਟਿੰਗ ਵਿੱਚ ਪ੍ਰਧਾਨ ਪ੍ਰਿੰਸੀਪਲ ਸ੍ਰੀ ਰਾਜਨ ਅਰੋੜਾ ਜੀ ਨੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਜ਼ੋਨ ਸ਼ੇਰਗੜ੍ਹ ਅਧੀਨ ਆਉਂਦੇ ਸਾਰੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਜ਼ੋਨ ਸ਼ੇਰਗੜ੍ਹ ਦੇ ਖਿਡਾਰੀਆਂ ਨੂੰ ਹੋਰ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਮਿਲਣ ਦੇ ਯੋਗ ਹੋਇਆ ਅਤੇ ਅੱਗ ਤੋਂ ਸਹਿਯੋਗ ਦੀ ਉਮੀਦ ਕੀਤੀ। 
ਇਸ ਮੌਕੇ ਪ੍ਰਿੰਸੀਪਲ ਮਰੀਦੁਲਾ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਮੇਨਕਾ ਭੱਟੀ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਪੱਟੀ, ਬੀਟਨ ਰਾਣੀ ਮੁੱਖ ਅਧਿਆਪਕਾ ਸਾਹਸ ਚਗਰਾਂ, ਰਜਨੀ ਬਾਲਾ ਮੁੱਖ ਅਧਿਆਪਕਾ ਬਜਵਾੜਾ ਕਲਾਂ, ਲੈਕਚਰਾਰ ਸੁਰਜੀਤ ਕੁਮਾਰ ਨਾਰੂ ਨੰਗਲ, ਲੈਕਚਰਾਰ ਨਰੇਸ਼ ਕੁਮਾਰ ਮਹਿਲਾਵਾਲੀ, ਅੰਮ੍ਰਿਤ ਪਾਲ ਡੀਪੀਈ ਜਹਾਨ ਖੇਲਾਂ, ਜਸਵਿੰਦਰ ਕੌਰ ਬਜਵਾੜਾ ਕਲਾਂ, ਸਤਿੰਦਰ ਕੁਮਾਰ ਡੀਪੀਈ ਐਸਓਈ ਪੁਰਹੀਰਾ, ਪਰਮਜੀਤ ਕੌਰ ਪੀਟੀਆਈ ਤਨੁਲੀ, ਅਮਰਜੀਤ ਰਾਏ ਪੀਟੀਆਈ ਸਰਕਾਰੀ ਸਕੂਲ ਬੋਹਨ ਆਦਿ ਹਾਜ਼ਰ ਸਨ।