
ਨਵਾਂਸ਼ਹਿਰ ਪੈਨਸ਼ਨਰਜ਼ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਰੋਸ ਪ੍ਰਦਰਸ਼ਨ
ਨਵਾਂਸ਼ਹਿਰ- ਪੈਨਸ਼ਨਰਜ਼ ਐਸੋਸੀਏਸ਼ਨ ਪਾ:ਰਾ:ਪਾ:ਕਾ:ਲਿਮ:ਮੰਡਲ ਨਵਾਂਸ਼ਹਿਰ ਦੇ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਮੰਡਲ ਨਵਾਂਸ਼ਹਿਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ,ਸਟੇਜ ਸਕੱਤਰ ਦੀ ਭੁਮਿਕਾ ਮਦਨ ਲਾਲ ਵੱਲੋਂ ਨਿਭਾਈ ਗਈ।
ਨਵਾਂਸ਼ਹਿਰ- ਪੈਨਸ਼ਨਰਜ਼ ਐਸੋਸੀਏਸ਼ਨ ਪਾ:ਰਾ:ਪਾ:ਕਾ:ਲਿਮ:ਮੰਡਲ ਨਵਾਂਸ਼ਹਿਰ ਦੇ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਮੰਡਲ ਨਵਾਂਸ਼ਹਿਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ,ਸਟੇਜ ਸਕੱਤਰ ਦੀ ਭੁਮਿਕਾ ਮਦਨ ਲਾਲ ਵੱਲੋਂ ਨਿਭਾਈ ਗਈ।
ਜਿਸ ਵਿੱਚ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਸਕੱਤਰ ਅਸ਼ਵਨੀ ਗੜ੍ਹਸ਼ੰਕਰ,ਸ: ਸਕੱਤਰ ਨਿਰੰਜਣ ਕੰਗਾਂ,ਵਿੱਤ ਸਕੱਤਰ ਵਿਜੇ ਕੁਮਾਰ,ਵਿੱਤ ਸਕੱਤਰ ਜਗਦੀਸ਼ ਬਲਾਚੌਰ,ਮੰਡਲ ਸੀ:ਮੀਤ ਪ੍ਰਧਾਨ ਰਵਿੰਦਰ ਭਾਸਕਰ ਟੀਚਰ ਯੂਨੀਅਨ ਦੇ ਸਟੇਟ ਕਨਵੀਨਰ ਕੁਲਦੀਪ ਸਿੰਘ ਦੌੜਕਾ, ਅਮਰੀਕ ਸਿੰਘ ਔੜ ਸ਼ੰਭੂ ਰਾਹੋਂ , ਮਹਿੰਦਰਪਾਲ ਆਕਿਲਿਆਨਾ ਜੁਗਿੰਦਰ ਬੇਗਮਪੁਰ,ਨਿਰਮਲਜੀਤ,ਸਤਪਾਲ ਭਾਟੀਆ ,ਬਲਦੇਵ ਤਾਜੋਵਾਲ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਾਵਰਕਾਮ ਮੈਨੇਜਮੈਂਟ ਵਲੋਂ ਏਰੀਅਰ ਦੀ ਪਹਿਲੀ ਕਿਸ਼ਤ ਅਪਰੈਲ ਮਹੀਨਾ ਦੀ ਮਿਲਣ ਵਾਲੀ ਪੈਨਸ਼ਨ ਨਾਲ ਲਾਉਣੀ ਸੀ,ਜੋ ਨਹੀ ਲਗਾਈ ਗਈ।
ਬੋਰਡ ਮੈਨੇਜਮੈਂਟ ਦੀ ਇਸ ਘੱਟੀਆ ਅਤੇ ਪੈਨਸ਼ਨਰਜ਼ ਵਿਰੋਧੀ ਨੀਤੀ ਖਿਲਾਫ ਸੂਬਾ ਕਮੇਟੀ ਵਲੋਂ ਲਏ ਫੈਸਲੇ ਅਨੁਸਾਰ ਪੰਜਾਬ ਵਿਚ 5 ਮਈ ਤੋਂ 15 ਮਈ ਤੱਕ ਮੰਡਲ ਪੱਧਰੀ ਧਰਨੇ ਲਾਏ ਜਾਣ ਦੇ ਬਾਵਜੂਦ ਵੀ ਏਰੀਅਰ ਦੀਆਂ ਕਿਸਤਾਂ ਜਲਦ ਨਾਂਹ ਦਿਤੀਆਂ ਗਈਆਂ ਤਾਂ ਪੈਨਸ਼ਨਰਜ਼ ਹੋਰ ਤਿੱਖਾ ਸ਼ੰਘਰਸ਼ ਦੇਣ ਲਈ ਮਜਬੂਰ ਹੋਣਗੇ।
ਇਸ ਮੌਕੇ ਗੁਰਸ਼ਰਨ ਪਾਲ ਸਿੰਘ,ਲਖਵਿੰਦਰ ਮੱਲੀ,ਓਮਪ੍ਕਾਸ਼,ਗੁਰਦੀਪ ਸਿੰਘ,ਸੋਹਨ ਮਝੂਰ, ਪਰਮਜੀਤ, ਬਲਵੀਰ, ਰਾਮਲੁਭਾਇਆ, ਨਿਰਮਲ ਭਾਰਟਾ ਅਤੇ ਰਾਮਸਜੀਵਨ ਆਦਿ ਹਾਜ਼ਰ ਸਨ।
