ਪਹਿਲੀ ਭਾਰਤੀ ਬੱਚੀ ਦਾ ਨਾਮ ਜਰਮਨ ਦੀ ਗੋਲਡ ਬੁੱਕ ਵਿੱਚ ਦਰਜ

ਗੜਸ਼ੰਕਰ, 5 ਮਈ- ਸਵਰਗਵਾਸੀ ਸਰਦਾਰ ਦਲੀਪ ਸਿੰਘ ਪਿੰਡ ਫੂਲੇਵਾਲ (ਕਪੂਰਥਲਾ) ਦੇ ਪੋਤਾ ਗੁਰਦਾਨ ਸਿੰਘ ਬਾਜਵਾ ਉਮਰ(11) ਸਾਲ ਤੇ ਜੈਸਿਕਾ ਬਾਜਵਾ ਉਮਰ(16) ਸਾਲ ਜੋ ਕਿ ਜਰਮਨ ਦੇ ਸ਼ਹਿਰ ਰੋਸੇਨਹੀਮ ਦੇ ਰਹਿਣ ਵਾਲੇ ਹਨ। ਇਨ੍ਹਾਂ ਬਚਿਆ ਨੇ ਵਰਲਡ ਲੈਵਲ ਤੇ ਕਿਕ ਬਾਕਸਿੰਗ ਵਿਚ ਦੋ ਵਾਰ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਜਰਮਨ ਦਾ ਨਾਮ ਰੋਸ਼ਨ ਕੀਤਾ।

 ਇਸ ਕਰਕੇ ਜਰਮਨ ਸਰਕਾਰ ਨੇ ਦੋਨੋ ਬਚਿਆ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਦਸਣਾ ਬਣਦਾ ਹੈ ਕਿ ਜੈਸਿਕਾ ਬਾਜਵਾ ਇੰਡੀਆ ਦੀ ਪਹਿਲੀ ਲੜਕੀ ਹੈ ਜਿਸਨੇ ਆਪਣੀ ਮਿਹਨਤ ਨਾਲ ਆਪਣਾ ਨਾਮ ਜਰਮਨ ਦੀ ਗੋਲਡ ਬੁੱਕ ਵਿੱਚ ਦਰਜ ਕਵਾਇਆ।
 ਪੰਜਾਬ ਨੂੰ ਇਸ ਹੋਣਹਾਰ ਬੱਚੀ ਤੇ ਗਰਭ ਹੈ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇਗੀ।