ਸਰਕਾਰ ਖਰੜ ਹਲਕੇ ਦੀ ਅਣਦੇਖੀ ਕਰ ਰਹੀ ਹੈ - ਜੀਤੀ ਪਡਿਆਲਾ
ਖਰੜ, 10 ਮਈ- ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਪੈਂਤਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਿੰਡ ਸਲਾਮਤ ਪੁਰ, ਰਤਵਾੜਾ ਸਾਹਿਬ, ਘੰਡੌਲੀ, ਚਾਹੜ ਮਾਜਰਾ, ਕਰਤਾਰਪੁਰ ਅਤੇ ਬੁੱਸੇਪੁਰ ਦੇ ਵਰਕਰ ਅਤੇ ਨੌਜਵਾਨ ਸ਼ਾਮਿਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਤੀ ਪਡਿਆਲਾ ਨੇ ਕਿਹਾ ਕਿ ਮੌਜੂਦਾ ਸਰਕਾਰ ਸਿਰਫ ਝੂਠੇ ਪ੍ਰਚਾਰ ਦੇ ਸਹਾਰੇ ਚੱਲ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਖਰੜ ਹਲਕੇ ਦੀ ਅਣਦੇਖੀ ਕਰ ਰਹੀ ਹੈ। ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਹੈ ਅਤੇ ਸਰਕਾਰ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਹੀ।
ਕਾਂਗਰਸ ਪਾਰਟੀ ਹਮੇਸ਼ਾ ਜਨਤਾ ਦੇ ਹੱਕਾਂ ਦੀ ਰੱਖਿਆ ਲਈ ਅੱਗੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਵਰਕਰਾਂ ਵਰਕਰਾਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ।
ਇਸ ਮੌਕੇ ਗਗਨਦੀਪ ਸਿੰਘ ਪੈਂਤਪੁਰ, ਪਰਮਜੀਤ ਕੌਰ ਪੈਂਤਪੁਰ, ਸਰਪੰਚ ਰਾਣਾ ਸਲਾਮਤ ਪੁਰ, ਸਰਪੰਚ ਜਸਵੰਤ ਸਿੰਘ ਰਤਵਾੜਾ ਸਾਹਿਬ, ਸਾਬਕਾ ਸਰਪੰਚ ਅਮਨਦੀਪ ਸਿੰਘ ਰਤਵਾੜਾ ਸਾਹਿਬ, ਹਰਦੀਪ ਸਿੰਘ, ਸਰਪੰਚ ਸੁਦਾਗਰ ਖਾਨ ਚਾਹੜ ਮਾਜਰਾ, ਸਰਪੰਚ ਬਲਦੇਵ ਸਿੰਘ ਕਰਤਾਰ ਪੁਰ, ਦਲਜਿੰਦਰ ਸਿੰਘ ਰਤਵਾੜਾ, ਤਰਨਜੀਤ ਸਿੰਘ ਪੰਚ ਬੁੱਸੇਪੁਰ, ਪੰਚ ਬਿਕਰਮ ਸਿੰਘ ਰਤਵਾੜਾ, ਲਾਲੀ ਨੰਬਰਦਾਰ ਬੁੱਸੇਪੁਰ, ਰਜੇਸ਼ ਕੁਮਾਰ ਸੂਦ ਘੰਡੌਲੀ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।