ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਲਏ ਜਾਣਗੇ ਫੁੱਟਬਾਲ ਦੇ ਅੰਡਰ -14 ਤੇ ਅੰਡਰ -17 (ਲੜਕੇ) ਅਕਾਦਮੀ ਦੇ ਲਈ ਟ੍ਰਾਇਲ

ਗੜਸ਼ੰਕਰ- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਵਿਖੇ ਨਵੀਂ ਫੁੱਟਬਾਲ ਅਕਾਦਮੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਲਈ ਅੰਡਰ -14 ਅਤੇ ਅੰਡਰ -17 ਦੀਆਂ ਟੀਮਾਂ ਦੇ ਵਾਸਤੇ ਖਿਡਾਰੀਆਂ ਦੀ ਚੋਣ ਲਈ ਸਕੂਲ਼ ਦੀ ਫੁੱਟਬਾਲ ਗਰਾਊਂਡ ਵਿੱਚ ਵਿਦਿਆਰਥੀਆਂ ਦੇ ਟ੍ਰਾਇਲ ਲਏ ਜਾਣਗੇ।

ਸਕੂਲ ਦੇ ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ ਜੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ  ਕਿ ਸਕੂਲ਼ ਨੂੰ ਫੁੱਟਬਾਲ ਅਕਾਦਮੀ ਮਿਲੀ ਹੈ ਜਿਸਦੇ ਲਈ ਮਿਤੀ 19 ਅਤੇ 20 ਮਈ ਨੂੰ ਸਕੂਲ ਦੀ ਗਰਾਊਂਡ ਵਿੱਚ ਖਿਡਾਰੀਆਂ ਦੇ ਟ੍ਰਾਇਲ ਲਏ ਜਾਣਗੇ। ਚਾਹਵਾਨ ਵਿਦਿਆਰਥੀ ਆਪਣੇ ਨਾਲ ਆਪਣੇ ਜਨਮ ਸਰਟੀਫਿਕੇਟ ਅਤੇ ਅਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਟ੍ਰਾਇਲ ਦੇਣ ਲਈ ਸਕੂਲ ਦੀ ਗਰਾਊਂਡ ਵਿੱਚ ਆ ਸਕਦੇ ਹਨ।