ਆੜ੍ਹਤੀ ਐਸੋਸੀਏਸ਼ਨ ਨੇ ਮਾਰਕਿਟ ਕਮੇਟੀ ਘਨੌਰ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ
ਘਨੌਰ, 7 ਮਈ- ਆੜ੍ਹਤੀ ਐਸੋਸੀਏਸ਼ਨ ਘਨੌਰ ਵਲੋਂ ਮਾਰਕਿਟ ਕਮੇਟੀ ਘਨੌਰ ਦੇ ਚੇਅਰਮੈਨ ਜਰਨੈਲ ਸਿੰਘ ਮੱਲ ਨੂੰ ਆੜ੍ਹਤੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਅਨਾਜ ਮੰਡੀ ਘਨੌਰ ਦੇ ਦੋਵੇਂ ਐਂਟਰੀ ਗੇਟ ਬਣਾਉਣ ਸਬੰਧੀ ਕਿਹਾ ਗਿਆ ਅਤੇ ਅਨਾਜ ਮੰਡੀ ਦੇ ਫੜ ਵਿੱਚ ਵਾਧਾ ਕਰਨ ਬਾਰੇ ਮੰਗ ਕੀਤੀ ਗਈ।

ਇਸ ਮੌਕੇ ਆੜ੍ਹਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਚੇਅਰਮੈਨ ਜਰਨੈਲ ਸਿੰਘ ਮੱਲ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।
ਇਸ ਮੌਕੇ ਸਕੱਤਰ ਮਾਰਕਿਟ ਕਮੇਟੀ ਘਨੌਰ ਨਰਿੰਦਰ ਪਾਲ ਸਿੰਘ ਬੜਿੰਗ, ਆੜ੍ਹਤੀ ਐਸੋਸੀਏਸ਼ਨ ਘਨੌਰ ਦੇ ਪ੍ਰਧਾਨ ਕਸ਼ਮੀਰੀ ਲਾਲ, ਦੀਪਕ ਜਿੰਦਲ ਆੜ੍ਹਤੀ, ਮਾਰਕਿਟ ਕਮੇਟੀ ਇੰਸਪੈਕਟਰ ਚਰਨਜੀਤ ਸਿੰਘ ਬਾਜਵਾ, ਸਹਾਇਕ ਖਾਦ ਸੁਪਲਾਈ ਅਧਿਕਾਰੀ ਵਿਕਰਮਜੀਤ ਸਿੰਘ ਚਹਿਲ, ਪਨਗ੍ਰੇਨ ਇੰਸਪੈਕਟਰ ਅਰਵਿੰਦ ਸਿੰਘ, ਲਖਵਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਕਰਨਵੀਰ ਸਿੰਘ, ਹਰਿੰਦਰ ਸਿੰਘ, ਸੀਨੀਅਰ ਆਪ ਆਗੂ ਸੁਰਿੰਦਰ ਸਿੰਘ ਆਦਿ ਮੌਜੂਦ ਸਨ।