ਸੀਤਲਾ ਮਾਤਾ ਦੇ ਮੰਦਰ ਤੇ ਕਬਜੇ ਦਾ ਯਤਨ

ਐਸ ਏ ਐਸ ਨਗਰ, 7 ਮਈ- ਡੇਰਾਬੱਸੀ ਤਹਿਸੀਲ ਦੇ ਪਿੰਡ ਸੁੰਡਰਾ ਵਿੱਚ ਸਥਿਤ ਪ੍ਰਾਚੀਨ ਸੀਤਲਾ ਮਾਤਾ ਮੰਦਰ ਤੇ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਬੀਤੀ 4 ਮਈ ਨੂੰ ਮੰਦਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਐਸ ਏ ਐਸ ਨਗਰ, 7 ਮਈ- ਡੇਰਾਬੱਸੀ ਤਹਿਸੀਲ ਦੇ ਪਿੰਡ ਸੁੰਡਰਾ ਵਿੱਚ ਸਥਿਤ ਪ੍ਰਾਚੀਨ ਸੀਤਲਾ ਮਾਤਾ ਮੰਦਰ ਤੇ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਬੀਤੀ 4 ਮਈ ਨੂੰ ਮੰਦਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਪਿੰਡ ਵਾਸੀਆਂ ਦੀ ਗੈਰਮੌਜੂਦਗੀ ਵਿੱਚ ਉਸ ਮੰਦਰ ਦੇ ਪੂਜਾਰੀ ਜਿਨ੍ਹਾਂ ਦੇ ਪਰਿਵਾਰ ਲਗਭਗ 150 ਸਾਲ ਤੋਂ ਮੰਦਰ ਦੀ ਸੇਵਾ ਕਰ ਰਹੇ ਹਨ, ਉਹਨਾਂ ਦੇ ਪਰਿਵਾਰ ਨੂੰ ਡਰਾ ਧਮਕਾ ਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਬਜ਼ਾਕਾਰਾਂ ਵਲੋਂ ਹਥਿਆਰਾਂ ਨਾਲ ਅਤੇ ਜੁੱਤੇ ਪਾ ਕੇ ਮੰਦਰ ਪਰਿਸਰ ਵਿੱਚ ਘੁੰਮ ਕੇ ਪਿੰਡ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।
 ਇਸ ਸੰਬੰਧੀ ਪਿੰਡ ਵਾਸੀਆਂ ਵੱਲੋਂ ਮੁਹਾਲੀ ਦੀ ਏਡੀਸੀ ਸੋਨਮ ਚੌਧਰੀ ਅਤੇ ਐਸ ਐਸ ਪੀ ਦੀਪਕ ਪਾਰੀਕ ਨੂੰ ਲਿਖਤ ਸ਼ਿਕਾਇਤ ਦੇ ਕੇ ਉਪਰੋਕਤ ਬੰਦਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੰਡਿਤ ਨਥੂ ਰਾਮ ਨੇ ਕਿਹਾ ਕਿ ਉਸਨੇ ਤਾਂ ਸਰਪੰਚ ਦੇ ਪੁੱਤਰ ਦੇ ਕਹਿਣ ਤੇ ਮੰਦਰ ਗਿਆ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉੱਥੇ ਕਬਜ਼ਾ ਕੀਤਾ ਜਾ ਰਿਹਾ।