ਵੈਟਨਰੀ ਯੂਨੀਵਰਸਿਟੀ ਨੇ ਕੁਲਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਖੇਡ ਮੁਕਾਬਲੇ ਵਿੱਚ ਜਿੱਤੇ ਚਾਰ ਮੈਡਲ
ਲੁਧਿਆਣਾ 07 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਕੁਲਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਚਾਰ ਮੈਡਲ (ਦੋ ਸੋਨੇ ਦੇ ਤਗਮੇ (ਟੀਮ), ਇੱਕ ਚਾਂਦੀ ਅਤੇ ਇੱਕ ਤਾਂਬਾ ਵਿਅਕਤੀਗਤ ਤਗਮਾ) ਹਾਸਿਲ ਕੀਤੇ। 40 ਵਿਦਿਆਰਥੀਆਂ (25 ਲੜਕੇ ਅਤੇ 15 ਲੜਕੀਆਂ) ਨੇ ਆਚਾਰੀਆ ਨਰਿੰਦਰ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਕੁਮਾਰਗੰਜ, ਅਯੁੱਧਿਆ, ਯੂ.ਪੀ. ਵੱਲੋਂ ਕਰਵਾਈ ਗਈ ਇਸ ਸਪੋਰਟਸ ਮੀਟ ਵਿੱਚ ਉਤਸ਼ਾਹ ਭਰਪੂਰ ਢੰਗ ਨਾਲ ਹਿੱਸਾ ਲਿਆ।

ਵੈਟਨਰੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਬਾਸਕਟਬਾਲ (ਪੁਰਸ਼) ਅਤੇ ਬੈਡਮਿੰਟਨ (ਲੜਕੀਆਂ) ਵਿੱਚ ਸੋਨੇ ਦੇ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਦਰਜ ਕੀਤੀ। ਵਿਦਿਆਰਥੀਆਂ ਨੇ ਅਥਲੈਟਿਕਸ ਵਿੱਚ ਦੋ ਮੈਡਲ ਜਿਨ੍ਹਾਂ ਵਿੱਚ ਕਿ ਇੱਕ ਚਾਂਦੀ (ਗੋਲਾ ਸੁੱਟਣ, ਪੁਰਸ਼) ਅਤੇ ਇੱਕ ਤਾਂਬੇ ਦਾ (ਡਿਸਕਸ ਥਰੋਅ, ਪੁਰਸ਼) ਵਿੱਚ ਪ੍ਰਾਪਤ ਹੋਏ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਖੇਡਾਂ ਦੇ ਨਾਲ-ਨਾਲ ਅਕਾਦਮਿਕ ਖੇਤਰਾਂ ਵਿੱਚ ਵੀ ਮਿਸਾਲੀ ਪ੍ਰਾਪਤੀਆਂ ਦਿਖਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਸੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਅਤੇ ਹੋਰ ਗਤੀਵਿਧੀਆਂ ਲਈ ਵਧੀਆ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕਰ ਰਹੇ ਹਾਂ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਨੂੰ ਖੇਡ ਮੁਕਾਬਲੇ ਵਿੱਚ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਅਣਥੱਕ ਕੋਸ਼ਿਸ਼਼ਾਂ ਨੂੰ ਦਿੱਤਾ। ਉਨ੍ਹਾਂ ਨੇ ਹੋਰ ਵਿਦਿਆਰਥੀਆਂ ਨੂੰ ਬਿਹਤਰ ਸਿਹਤ ਅਤੇ ਟੀਮ ਭਾਵਨਾ ਲਈ ਖੇਡ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।
ਡਾ. ਬਿਲਾਵਲ ਸਿੰਘ, ਇੰਚਾਰਜ, ਡਾ. ਪ੍ਰਤੀਕ ਸਿੰਘ ਧਾਲੀਵਾਲ, ਸਹਿ-ਇੰਚਾਰਜ, ਸਪੋਰਟਸ ਵਿੰਗ ਅਤੇ ਡਾ. ਸਰਬਜੀਤ ਕੌਰ ਟੀਮ ਮੈਨੇਜਰ ਨੇ ਟੀਮ ਦੀ ਜਿੱਤ ਲਈ ਆਪਣੇ ਸੁਹਿਰਦ ਯਤਨਾਂ ਦਾ ਯੋਗਦਾਨ ਪਾਇਆ।