ਸਰਕਾਰ ਲਾਰੇ ਲੱਪੇ ਦੀ ਨੀਤੀ ਛੱਡ ਵੋਕੇਸ਼ਨਲ ਟ੍ਰੇਨਰ ਦੇ ਮਸਲੇ ਹੱਲ ਕਰੇ।

ਨਵਾਂਸ਼ਹਿਰ- ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ 24 ਅਪ੍ਰੈਲ ਨੂੰ ਕੈਬਿਨੇਟ ਸਬ ਕਮੇਟੀ ਨਾਲ ਮੀਟਿੰਗ ਕੀਤੀ ਗਈ l ਮੀਟਿੰਗ ਵਿਚ ਐਨ ਐਸ ਕਿਆਊ ਐਫ਼ ਵੋਕੇਸ਼ਨਲ ਅਧਿਆਪਕਾਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਕੈਬਿਨੇਟ ਕਮੇਟੀ ਨੇ 20 ਦਿਨਾਂ ਦਾ ਸਮਾਂ ਮੰਗਿਆ ਗਿਆ ਹੈ l

ਨਵਾਂਸ਼ਹਿਰ- ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ 24 ਅਪ੍ਰੈਲ ਨੂੰ ਕੈਬਿਨੇਟ ਸਬ ਕਮੇਟੀ ਨਾਲ ਮੀਟਿੰਗ ਕੀਤੀ ਗਈ l ਮੀਟਿੰਗ ਵਿਚ ਐਨ ਐਸ ਕਿਆਊ ਐਫ਼ ਵੋਕੇਸ਼ਨਲ ਅਧਿਆਪਕਾਂ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਕੈਬਿਨੇਟ ਕਮੇਟੀ  ਨੇ 20 ਦਿਨਾਂ ਦਾ ਸਮਾਂ ਮੰਗਿਆ ਗਿਆ ਹੈ l 
ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ  ਡਿਪਾਰਟਮੈਂਟ ਮੁੱਦਿਆਂ ਦੇ ਉੱਤੇ ਦਿਤੇ ਮੰਗ ਪੱਤਰ ਉਪਰ ਵੀ ਹਾਲੇ ਤੱਕ  ਕੋਈ ਠੋਸ ਕਾਰਵਾਈ ਨਹੀੰ ਹੋਈ l ਇਸ ਦੇ ਸੰਬੰਧ ਵਿਚ ਫ੍ਰੰਟ ਦੇ ਆਗੂਆਂ ਵਲੋਂ ਵਰਚੁਅਲ  ਮੀਟਿੰਗ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ  ਹੈ ਕਿ ਸਰਕਾਰ ਮੀਟਿੰਗ ਦੇ ਨਾਂ ਉਤੇ ਡੰਗ ਟਪਾਊ ਨੀਤੀ ਅਪਣਾ ਰਹੀ ਹੈ l ਜੇਕਰ ਸਰਕਾਰ ਨੇ ਜਲਦ ਵੋਕੇਸ਼ਨਲ ਟ੍ਰੇਨਰ ਦੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਤਾਂ ਜਲਦ ਲੁਧਿਆਣਾ ਜ਼ਿਮਨੀ ਚੋਣਾਂ ਵਿਚ ਆਪ ਸਰਕਾਰ ਦੀ ਝੂਠੀ ਗਰੰਟੀ ਦੀ ਪੋਲ ਖੋਲ੍ਹ ਰੈਲੀ ਕੀਤੀ ਜਾਵੇਗੀ l 
ਇਹ ਪ੍ਰਦਰਸ਼ਨ ਲੁਧਿਆਣਾ ਦੱਖਣੀ ਦੇ ਬਾਜ਼ਾਰਾਂ ਵਿਚ ਕੱਢਿਆ ਜਾਵੇਗਾ  ਤੇ ਲੋਕਾਂ ਨੂੰ ਦਸਿਆ ਜਾਵੇਗਾ ਪੰਜਾਬ ਸਰਕਾਰ ਦਾ ਝੂਠਾ ਸਿੱਖਿਆ ਮਾਡਲ  ਜਿਹੜਾ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਬੋਲਦੇ ਸੀ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਵੀ ਮੁਲਾਜ਼ਮ ਨੂੰ ਧਰਨਾ, ਰੈਲੀ ਨਹੀਂ ਕਰਨੀਆਂ ਪੈਣਗੀਆਂ l ਅੱਜ ਸਾਰੇ ਕੱਚੇ ਮੁਲਾਜ਼ਮ  ਸੜਕਾਂ ਉੱਤੇ ਬੈਠੇ ਹਨ l ਫਰੰਟ ਦੇ ਆਗੂਆਂ ਵੱਲੋਂ ਦੱਸਿਆ ਕਿ ਉਹਨਾਂ ਦੀ ਮੁੱਖ ਮੰਗ ਹਰਿਆਣਾ ਸੂਬੇ ਦੀ ਤਰਜ਼ ਤੇ ਤਨਖਾਹ 35075 ਰੁਪਏੇ ਕੀਤੀ ਜਾਵੇ ਅਤੇ ਜੌਬ  ਸੁਰੱਖਿਆ ਦੀ ਨੀਤੀ ਬਣਾਈ ਜਾਵੇ l 
ਵੋਕੇਸ਼ਨਲ ਅਧਿਆਪਕ ਪਿਛਲੇ 10 ਸਾਲਾਂ ਤੋਂ ਬਹੁਤ ਹੀ ਨਿਗੂਣੀ ਤਨਖਾਹ ਤੇ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਹਨ l ਆਮ ਆਦਮੀ ਪਾਰਟੀ ਨੇ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਆਊਟ ਸੋਰਸਿੰਗ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇਗਾ l  ਪਰ ਸਰਕਾਰ ਦੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਕਿਸੇ ਵੀ ਮੰਗ ਦਾ ਹੱਲ ਨਹੀਂ ਹੋਇਆ l ਇਹ ਮੀਟਿੰਗ ਵਿੱਚ ਸੂਬਾ ਫ਼ਰੰਟ ਮੈਂਬਰ ਰਣਜੀਤ ਸਿੰਘ ਨਵਾਂਸ਼ਹਿਰ ,ਰਣਜੀਤ ਸਿੰਘ ਬਰਨਾਲਾ ,ਭੁਪਿੰਦਰ ਸਿੰਘ ਰੂਪਨਗਰ ,ਗੁਰਜੀਤ ਸਿੰਘ ਬਠਿੰਡਾ ਅਤੇ ਵੱਖ ਵੱਖ ਜਿੱਲ੍ਹਾ ਪ੍ਰਧਾਨ ਹਾਜ਼ਰ ਰਹੇ I