ਹੁਸ਼ਿਆਰਪੁਰ ਦੇ ਕਿੱਕਬਾਕਸਿੰਗ ਖਿਡਾਰੀਆਂ ਦੀ ਵੱਡੀ ਪ੍ਰਾਪਤੀ
ਹੁਸ਼ਿਆਰਪੁਰ- ਪੰਜਾਬ ਕਿੱਕਬਾਕਸਿੰਗ ਐਸੋਸੀਏਸ਼ਨ ਵੱਲੋਂ 26 ਤੋਂ 28 ਅਪ੍ਰੈਲ 2025 ਤੱਕ ਬਠਿੰਡਾ ਵਿਖੇ ਕਰਵਾਏ ਗਏ ਰਾਜ ਪੱਧਰੀ ਕਿੱਕਬਾਕਸਿੰਗ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਵਿੱਚ ਹੁਸ਼ਿਆਰਪੁਰ ਤੋਂ 36 ਖਿਡਾਰੀਆਂ ਨੇ ਭਾਗ ਲਿਆ।

ਖਿਡਾਰੀਆਂ ਨੇ ਆਪਣੀ ਮਹਿਨਤ ਅਤੇ ਦ੍ਰਿੜ ਇਰਾਦੇ ਨਾਲ 18 ਗੋਲਡ, 6 ਸਿਲਵਰ ਅਤੇ 9 ਬ੍ਰੋਂਜ਼ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ। ਇਨ੍ਹਾਂ ਜ਼ਿਕਰਯੋਗ ਪ੍ਰਦਰਸ਼ਨਾਂ ਦੇ ਆਧਾਰ 'ਤੇ ਹੁਸ਼ਿਆਰਪੁਰ ਨੇ ਓਵਰਆਲ ਟ੍ਰੋਫੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਪੱਧਰ 'ਤੇ ਆਪਣੀ ਵਿਲੱਖਣ ਪਹਚਾਣ ਬਣਾਈ।
ਮੁਕਾਬਲੇ ਤੋਂ ਵਾਪਸੀ 'ਤੇ ਜਦੋਂ ਖਿਡਾਰੀ ਜ਼ਿਲ੍ਹੇ ਵਿੱਚ ਪਰਤੇ ਤਾਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਬੱਚਿਆਂ ਦੀ ਲਗਨ, ਸਮਰਪਣ ਅਤੇ ਉਨ੍ਹਾਂ ਦੇ ਮਾਪਿਆਂ ਦੀ ਭੂਮਿਕਾ ਦੀ ਵੀ ਸਿਰਾਹਨਾ ਕੀਤੀ। ਸ. ਬਾਜਵਾ ਨੇ ਟੀਮ ਦੇ ਕੋਚ ਜੋਗੀ ਦੀ ਵੀ ਖੁਲ੍ਹ ਕੇ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੋਚ ਹੀ ਬੱਚਿਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲੈ ਜਾਣ ਦੀ ਸਮਰਥਾ ਰਖਦੇ ਹਨ।
ਉਨ੍ਹਾਂ ਨੇ ਆਗਾਮੀ ਸਮੇਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਦੀ ਉਮੀਦ ਜਤਾਈ ਅਤੇ ਖਿਡਾਰੀਆਂ ਨੂੰ ਉੱਚ ਮਨੋਬਲ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ।