
ਸ਼੍ਰੀਮਾਨ 108 ਸੰਤ ਬਾਬਾ ਬਿਸ਼ਨ ਸਿੰਘ ਮਹਾਰਾਜ ਜੀ ਦੀ 70ਵੀਂ ਸਾਲਾਨਾ ਬਰਸੀ 7ਮਈ ਦਿਨ ਬੁੱਧਵਾਰ ਨੂੰ
ਮਾਹਿਲਪੁਰ, 5 ਮਈ- ਮਹੰਤ ਬਿਕਰਮਜੀਤ ਸਿੰਘ ਚੇਲਾ ਮਹੰਤ ਰਾਮ ਸਿੰਘ ਜੀ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀਮਾਨ 108 ਸੰਤ ਬਾਬਾ ਬਿਸ਼ਨ ਸਿੰਘ ਮਹਾਰਾਜ ਜੀ ਦੀ 70ਵੀਂ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਡੇਰੇ ਵੱਲੋਂ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ 7 ਮਈ 2025 ਦਿਨ ਬੁੱਧਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ।
ਮਾਹਿਲਪੁਰ, 5 ਮਈ- ਮਹੰਤ ਬਿਕਰਮਜੀਤ ਸਿੰਘ ਚੇਲਾ ਮਹੰਤ ਰਾਮ ਸਿੰਘ ਜੀ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀਮਾਨ 108 ਸੰਤ ਬਾਬਾ ਬਿਸ਼ਨ ਸਿੰਘ ਮਹਾਰਾਜ ਜੀ ਦੀ 70ਵੀਂ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਡੇਰੇ ਵੱਲੋਂ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ 7 ਮਈ 2025 ਦਿਨ ਬੁੱਧਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ। ਇਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਸ਼ਰਧਾਲੂ ਸੰਗਤਾਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਨ ਤੋਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਕੀਤੀ ਗਈ ਹੈ।
ਜਿਨਾਂ ਦੀ ਸਮਾਪਤੀ 7 ਮਈ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਹੋਵੇਗੀ। ਇਸ ਮੌਕੇ ਮਹਾਨ ਸਾਲਾਨਾ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਸਮੂਹ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਪਹੁੰਚ ਕੇ ਮਹਾਨ ਸ਼ਖਸ਼ੀਅਤ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ। ਇਸ ਮੌਕੇ ਮੁਫਤ ਮੈਡੀਕਲ ਕੈਂਪ ਵੀ ਲੱਗਣਗੇ, ਜਿਸ ਵਿੱਚ ਮਾਹਰ ਡਾਕਟਰ ਮਰੀਜ਼ਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਚੈੱਕ ਅਪ ਕਰਨਗੇ।
ਗੁਰੂ ਕੇ ਲੰਗਰ ਅਤੁੱਟ ਚੱਲਣਗੇ। ਮਹੰਤ ਬਿਕਰਮਜੀਤ ਸਿੰਘ ਚੇਲਾ ਮਹੰਤ ਰਾਮ ਸਿੰਘ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਮਹਾਂਪੁਰਸ਼ਾਂ ਵੱਲੋਂ ਦਰਸਾਏ ਸੱਚਾਈ ਦੇ ਮਾਰਗ ਤੇ ਚੱਲਣ ਦੇ ਯਤਨ ਕਰਨ।
