ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ - ਡਾਇਰੈਕਟਰ ਚਮਨ ਸਿੰਘ

ਨਵਾਂਸ਼ਹਿਰ- ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਇਹ ਘਰ,ਪਰਿਵਾਰ ਅਤੇ ਸਮਾਜ ਨੂੰ ਬਰਬਾਦ ਕਰ ਦਿੰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਚਮਨ ਸਿੰਘ ਡਾਇਰੈਕਟਰ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਨਵਾਂ ਸ਼ਹਿਰ ਵੱਲੋਂ ਅੱਜ ਜੈ ਸੰਧੂ ਪਬਲਿਕ ਸਕੂਲ ਲੰਗੜੋਆ ਵਿਖੇ ਬੱਚਿਆਂ ਨਾਲ ਰੂਬਰੂ ਹੋ ਕੇ ਕੀਤਾ।

ਨਵਾਂਸ਼ਹਿਰ- ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਇਹ ਘਰ,ਪਰਿਵਾਰ ਅਤੇ ਸਮਾਜ ਨੂੰ ਬਰਬਾਦ ਕਰ ਦਿੰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਚਮਨ ਸਿੰਘ ਡਾਇਰੈਕਟਰ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਨਵਾਂ ਸ਼ਹਿਰ ਵੱਲੋਂ ਅੱਜ ਜੈ ਸੰਧੂ ਪਬਲਿਕ ਸਕੂਲ ਲੰਗੜੋਆ ਵਿਖੇ ਬੱਚਿਆਂ ਨਾਲ ਰੂਬਰੂ ਹੋ ਕੇ ਕੀਤਾ। 
ਚਮਨ ਸਿੰਘ ਨੇ ਕਿਹਾ ਕਿ ਸਰਕਾਰ ਨੇ "ਯੁੱਧ ਨਸ਼ਾ ਵਿਰੁੱਧ" ਮੁਹਿੰਮ ਸ਼ੁਰੂ ਕਰਕੇ ਨਸ਼ਿਆਂ ਦਾ ਲੱਕ ਤੋੜਨ ਲਈ ਜੋ ਉਪਰਾਲਾ ਸ਼ੁਰੂ ਕੀਤਾ ਹੈ। ਸਾਨੂੰ ਆਪਣਾ ਸਮਾਜਿਕ ਫਰਜ਼ ਸਮਝਦੇ ਹੋਏ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਇਸ ਮੁਹਿੰਮ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਤੰਦਰੁਸਤ ਤੇ ਨਰੋਆ ਪੰਜਾਬ ਸਿਰਜ ਸਕੀਏ। 
ਇਸ ਦੇ ਨਾਲ ਹੀ ਚਮਨ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਨਸ਼ਿਆਂ ਤੇ ਪੈਸੇ ਬਰਬਾਦ ਕਰਨ ਦੀ ਬਜਾਏ ਇੱਕ ਚੰਗੀ ਕਿਤਾਬ ਖਰੀਦ ਕੇ ਪੜ੍ਹਨ ਵਿੱਚ ਦਿਲਚਸਪੀ ਰੱਖਣੀ ਚਾਹੀਦੀ ਦੀ ਹੈ ਤਾਂ ਕਿ ਅਸੀਂ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਧਾਰਨ ਕਰ ਸਕੀਏ। ਚਮਨ ਸਿੰਘ ਨੇ ਸਮਾਜ ਵਿੱਚ ਵੱਧਦੀਆਂ ਕੁਰੀਤੀਆਂ ਅਤੇ ਘਾਤਕ ਅਪਰਾਧਾਂ ਤੇ ਚਿੰਤਾ ਜ਼ਾਹਿਰ ਕਰਦਿਆਂ ਬੱਚਿਆਂ ਨੂੰ ਦੱਸਿਆ ਕਿ ਇਨ੍ਹਾਂ ਦਾ ਮੁੱਖ ਕਾਰਨ ਨਸ਼ਿਆਂ ਦੇ ਸੇਵਨ ਤੋਂ ਪੀੜਿਤ ਵਿਅਕਤੀ ਹੀ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਕਿਸੇ ਬਿਮਾਰੀ ਜਾਂ ਚਿੰਤਾ ਦਾ ਹੱਲ ਨਹੀਂ ਹੈ।
ਇਸ ਲਈ ਸਾਨੂੰ ਨਸ਼ਾ ਕਰਨ ਵਾਲੇ ਵਿਅਕਤੀ ਦਾ ਹਮੇਸ਼ਾ ਵਧੀਆ ਵਿਵਹਾਰ ਕਰਦੇ ਹੋਏ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਉਸ ਨੂੰ ਇਸ ਕੋਹੜ ਵਿੱਚੋਂ ਕੱਢਣ ਲਈ ਸਮਾਜ ਸੇਵੀ ਸੰਸਥਾ ਅਤੇ ਨਸ਼ਾ ਛੁਡਾਊ ਕੇਂਦਰਾਂ ਦਾ ਸਹਿਯੋਗ ਲੈਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਗਿੱਲ ਨੇ ਡਾਇਰੈਕਟਰ ਚਮਨ ਸਿੰਘ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਗੱਲ ਕਹੀ। ਅੱਜ ਦੇ ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਧਾਨਗੀ ਮੈਡਮ ਅਨੀਤਾ ਮੈਨੇਜਰ ਅਤੇ ਪ੍ਰਿੰਸੀਪਲ ਦਲਜੀਤ ਸਿੰਘ ਵਲੋਂ ਕੀਤੀ ਗਈ।
ਬੁਲਾਰਿਆਂ ਵਿੱਚ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ, ਬਲਵੀਰ ਕੁਮਾਰ ਅਧਿਆਪਕ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਸਟਾਫ਼ ਵਿਚ ਕੁਲਵੀਰ ਕੁਮਾਰ, ਬਲਵੀਰ ਕੁਮਾਰ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਅਨੀਤਾ ਕੁਮਾਰੀ,ਸੁਨੀਲ ਕੁਮਾਰੀ, ਅਤੇ ਵਿਦਿਆਰਥੀ 200 ਦੇ ਕਰੀਬ ਹਾਜ਼ਰ ਸਨ।