ਲੱਖ ਦਾਤਾ ਸਖੀ ਸਰਵਰ ਦਰਬਾਰ ਦਾ ਸਾਲਾਨਾ ਜੋੜ ਮੇਲਾ ਧੂਮ ਧਾਮ ਨਲ ਕਰਵਾਇਆ।
ਨਵਾਂਸ਼ਹਿਰ- ਇੱਥੋ ਦੇ ਨਜ਼ਦੀਕੀ ਪਿੰਡ ਭੀਣ ਵਿਖੇ ਲੱਖ ਦਾਤਾ ਸਖੀ ਸਰਵਰ ਦਰਬਾਰ ਚ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੱਦੀਨਸ਼ੀਨ ਬਾਬਾ ਮਦਨ ਸ਼ਾਹ ਨੇ ਦੱਸਿਆ ਹੈ ਕਿ ਧੂਣੇ ਦੀ ਰਸਮ ਮੇਲੇ ਦੇ ਪਹਿਲੇ ਦਿਨ ਕੀਤੀ ਗਈ ਤੇ ਮਹਿੰਦੀ ਦੀ ਰਸਮ ਅਤੇ ਚਿਰਾਗ ਰੋਸ਼ਨ ਸ਼ਾਮ ਨੂੰ ਕੀਤੀ ਗਈ ਅਤੇ ਮੇਲੇ ਦੇ ਦੂਜੇ ਦਿਨ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਮਨਦੀਪ ਆਈ ਕੇਅਰ ਗੜ੍ਹਸ਼ੰਕਰ ਵਲੋ ਅੱਖਾਂ ਦਾ ਮੁਫਤ ਚੈਅਕੱਪ ਕੈਪ ਲਗਾਇਆ ਗਿਆ ਤੇ ਜਰੂਰਤ ਮੰਦ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ ਤੇ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ

ਜਿਹਨਾ ਵਿੱਚ ਗਾਇਕ ਗਾਇਕ ਮਹੇਸ਼ ਸਾਜਨ,ਵਲੋ ਸਾਡਾ ਕੀ ਏ ਫੱਕਰਾਂ ਦਾ, ਅਸੀ ਫੈਨ ਪੌਣਾਹਾਰੀ ਦੇ, ਸਾਡੀ ਪਾਵਰ ਪੋਣਾਹਾਰੀ, ਗਾਕੇ ਸੰਗਤ ਨੂੰ ਮਸਤੀ ਚ ਝੂਮਣ ਲਗਾ ਦਿੱਤਾ ਤੇ ਬਾਅਦ ਵਿਚ ਹਰਮਨ ਜਰਮਨ ਵਲੋਂ ਅਲੀ ਦੇ ਮਲੰਗ ਨੱਚਦੇ, ਜੋਗੀ ਦੇ ਨਾਮ ਦਾ ਰੰਗ ਗਾਕੇ ਹਾਜਰੀ ਭਰੀ ਤੇ ਮੁਸਕਾਨ ਚੋਪੜਾ ਨੇ ਨਿੱਤ ਖੈਰ ਮੰਗਾ ਸੋਹਣਿਆ, ਜੋਗੀ ਨੇ ਤਾਰ ਦਿੱਤਾ ਸਾਨੂੰ, ਸਾਡਾ ਤੇ ਰੱਬ ਤੂੰ ਸੱਜਣਾ ਗਾਕੇ ਹਾਜ਼ਰੀ ਭਰੀ ਤੇ ਫ਼ਕੀਰਾਂ ਦਾ ਆਸ਼ੀਰਵਾਦ ਲਿਆ ਅਤੇ ਬਾਅਦ ਵਿਚ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ ਵੱਖ ਡੇਰਿਆਂ ਤੋਂ ਸੰਤ ਫ਼ਕੀਰਾਂ ਨੇ ਸ਼ਿਰਕਤ ਕੀਤੀ।
ਜਿਹਨਾਂ ਵਿਚ ਬਾਬਾ ਰਾਜੇਸ਼ ਦਾਸ, ਬਾਬਾ ਬਲਦੇਵ ਸੈਣੀ, ਬਾਬਾ ਕੁਲਵੀਰ, ਬਾਬਾ ਤਰਸੇਮ ਚੁੰਬਰ, ਕੁੱਕੂ ਭਗਤ, ਬਾਬਾ ਪੂਰਨ, ਬਾਬਾ ਸੁਖਦੇਵ ਸਿੰਘ, ਬਾਬਾ ਗੁਰਜੰਟ, ਬਾਬਾ ਮਦਨ ਸ਼ਾਹ, ਰੀਨਾ ਦੇਵਾ,ਬਾਬਾ ਜੋਗਾ, ਬਾਬਾ ਬਿੱਲੂ,ਸਤਨਾਮ ਸਿੰਘ ਕਮਲ ਸਿੰਧੂ ਬਾਬਾ ਪ੍ਰਮੋਦ ਤੋ ਇਲਾਵਾ ਪਿੰਡ ਦੇ ਸਰਪੰਚ ਜੋਵਨ ਸਿੰਘ,ਸਾਬਕਾ ਐਮ ਐਲ ਏ ਅੰਗਦ ਸਿੰਘ ਸੈਣੀ ਨੇ ਵੀ ਸ਼ਿਰਕਤ ਕੀਤੀ ਤੇ ਨਾਲ ਸਮਾਜ ਸੇਵਕ ਰਾਜ ਕੁਮਾਰ ਸਭਰਵਾਲ ਤੋ ਇਲਾਵਾ ਇਸ ਮੌਕੇ ਮੋਕੇ ਸਮੂਹ ਸੇਵਾਦਾਰ ਹਾਜਰ ਰਹੇ ਜਿਹਨਾ ਵਿਚ ਨਿਰਮਲ ਨਿੰਮਾ,ਜੈ ਪਾਲ, ਗੁਰਮੀਤ ਸਿੰਘ, ਰਮਨ ਕੁਮਾਰ, ਜਿੰਦਰ ਕੁਮਾਰ,ਗਲਜੀਤ ਇੰਗਲੈਂਡ, ਦੀਨੋ ਇੰਗਲੈਂਡ ਆਦਿ ਹਾਜ਼ਰ ਸਨ। ਲੰਗਰ ਅਤੁੱਟ ਵਰਤਾਇਆ ਗਿਆ।