ਆਦਰਸ਼ ਸੋਸਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਸਰਕਾਰੀ ਸਕੂਲ ਪੋਸੀ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਸਮਾਗਮ ਕਰਵਾਇਆ
ਗੜ੍ਹਸ਼ੰਕਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੋਸੀ ਵਿੱਚ ਨਸ਼ਿਆਂ ਖ਼ਿਲਾਫ਼ ਜਾਗ੍ਰਿਤੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ, ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ, ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ, ਗੁਰਜੀਤ ਸਿੰਘ, ਸੁਰਿੰਦਰ ਸ਼ਰਮਾ, ਡਾ. ਮਲਕੀਤ ਕੌਰ ਜੰਡੀ, ਵਾਸਦੇਵ ਪਰਦੇਸੀ ਜਿਲ੍ਹਾ ਪ੍ਰੈਸ ਸਕੱਤਰ ਨਵਾਂਸਹਿਰ, ਸੀਮਾ ਰਾਣੀ ਜ਼ਿਲ੍ਹਾ ਸਕੱਤਰ, ਜਸਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਕਮਲ ਦੇਵ ਵਾਈਸ ਪ੍ਰਧਾਨ ਜ਼ਿਲ੍ਹਾ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਗੜ੍ਹਸ਼ੰਕਰ, ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ, ਸਤਨਾਮ ਸਿੰਘ ਬੰਗੜ ਚੇਅਰਮੈਨ ਬਲਾਕ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ.ਪਰਮਿੰਦਰ ਸਿੰਘ ਹੈਲਥ ਵਲੰਟੀਅਰ ਪੀ ਐੱਚ ਸੀ ਪੋਸੀ ਨੇ ਵੀ ਸ਼ਮੂਲੀਅਤ ਕੀਤੀ।

ਇਸ ਮੌਕੇ ਮੁੱਖ ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ ਨੇ ਕਿਹਾ ਕਿ ਸੁਣਨਾ ਅਤੇ ਉਸਨੂੰ ਪ੍ਰੈਕਟਿਕਲੀ ਅਪਲਾਈ ਇਕ ਚੰਗੇ ਵਿਦਿਆਰਥੀ ਦੇ ਗੁਣ ਹੁੰਦੇ ਹਨ। ਇਸ ਨਾਲ ਮੁਸ਼ਕਿਲ ਤੋਂ ਮੁਸ਼ਕਿਲ ਪ੍ਰਸਥਿਤੀ ਚੋਂ ਵੀ ਆਸਾਨੀ ਨਾਲ ਨਿੱਕਲ ਸਕਦੇ ਹਾਂ। ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਕਿਹਾ ਕਿ ਨਸ਼ਿਆਂ ਦੇ ਕਾਬੂ ਪਾਉਣ ਲਈ ਸਾਨੂੰ ਦ੍ਰਿੜ ਇਰਾਦੇ ਨਾਲ ਆਪਣੇ ਆਲੇ ਦੁਆਲੇ ਮਾਹੌਲ ਨੂੰ ਸਾਫ ਸੁਥਰਾ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਆਦਰਸ਼ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਸਾਨੂੰ ਆਪਣੇ ਅਧਿਕਾਰਾਂ ਨਾਲ ਕਰਤੱਵਾ ਦਾ ਵੀ ਪਾਲਣ ਕਰਨਾ ਪਵੇਗਾ, ਜੀਓ ਤੇ ਜਿਉਣ ਦਿਓ ਦੇ ਨਿਯਮ ਨਾਲ ਜਿੰਦਗੀ ਦੇ ਔਖੇ ਪਲ ਗੁਜਾਰੇ ਜਾ ਸਕਦੇ ਹਨ।
ਬਲਜਿੰਦਰ ਸਿੰਘ ਨਵੀਂ ਨੇ ਕਿਹਾ ਕਿ ਹੁਣ ਦੇ ਅਤੇ ਪੁਰਾਣੇ ਬਚਪਨ ਦੀ ਆਈ ਤਬਦੀਲੀ ਨੇ ਸਮਾਜ ਦੇ ਪ੍ਰੀਵਰਤਨ ਵਿਚ ਮੁੱਖ ਭੂਮਿਕਾ ਨਿਭਾਈ ਹੈ। ਹੈਲਥ ਵਿਭਾਗ ਤੋਂ ਵਲੰਟੀਅਰ ਸਰਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਇਕ ਨਾਮੁਰਾਦ ਬਿਮਾਰੀ ਹੈ, ਜੋ ਵਿਅਕਤੀ ਨੂੰ ਮੰਦਬੁੱਧੀ ਬਣਾ ਕੇ ਰੱਖ ਦਿੰਦੀ ਹੈ। ਇਸ ਤੇ ਜਲਦੀ ਤੋਂ ਜਲਦੀ ਕਾਬੂ ਪਾਉਣਾ ਬਹੁਤ ਜਰੂਰੀ ਹੋ ਗਿਆ ਹੈ। ਸਕੂਲ ਇੰਚਾਰਜ ਸੁੱਖਦੇਵ ਸਿੰਘ ਨੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਕਥਨੀ ਅਤੇ ਕਰਨੀ ਦੇ ਫਰਕ ਨੇ ਸਮਾਜ ਨੂੰ ਗਲਤ ਦਿਸ਼ਾ ਵੱਲ ਮੋੜ ਦਿੱਤਾ ਹੈ। ਜਿਸ ਨਾਲ ਇਨਸਾਨੀਅਤ ਗਿਰਾਵਟ ਵੱਲ੍ਹ ਨੂੰ ਖਿਸਕ ਕੇ ਰਹਿ ਗਈ ਹੈ।
ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਸੁੰਦਰ ਮਨੀਅਮ ਜੀ ਨੇ ਬਾਖੂਬੀ ਨਿਭਾਈ ਅਤੇ ਅਪਣੇ ਵਿਚਾਰਾਂ ਰਾਹੀਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਸੇਧ ਦਿੱਤੀ। ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਨੇ ਸਕੂਲ ਦੇ ਸਟਾਫ ਅਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪਰਿਵਾਰ ਦੇ ਸੂਝਵਾਨ ਸਾਥੀਆਂ ਅਤੇ ਪ੍ਰੈਸ ਭਾਈਚਾਰੇ ਦਾ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸਮਾਗਮ ਤੋਂ ਬਾਅਦ ਆਏ ਹੋਏ ਸਹਯੋਗੀ ਸੱਜਣਾ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਵੀ ਕੀਤਾ ਗਿਆ। ਬੱਚਿਆਂ ਦੇ ਲਈ ਰਿਫਰੈਸ਼ਮੈਂਟ ਦੀ ਸੇਵਾ ਉੱਘੇ ਸਮਾਜ ਸੇਵੀ ਰਾਜੀਵ ਕੰਡਾ ਰੋੜਮਜਾਰਾ ਵਲੋਂ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਸੁੱਖਦੇਵ ਸਿੰਘ, ਮਾਸਟਰ ਕਮਲਜੀਤ ਸਿੰਘ, ਮਾਸਟਰ ਸੁੰਦਰ ਮਨੀਅਮ, ਨਰਿੰਦਰ ਕੁਮਾਰ, ਜਸਵੀਰ ਕੁਮਾਰ, ਮਾਸਟਰ ਦੀਪਕ ਚੌਧਰੀ, ਮੈਡਮ ਨੀਲਮ ਸੋਨੀ, ਮੈਡਮ ਕਮਲਦੀਪ, ਮੈਡਮ ਪੂਨਮ ਰਾਣੀ, ਮੈਡਮ ਚੰਦਾ ਰਾਣੀ, ਮੈਡਮ ਅਮਨਦੀਪ ਕੌਰ, ਮੈਡਮ ਦਲਵੀਰ ਕੌਰ, ਕ੍ਰਿਸ਼ਨ ਸਿੰਘ, ਮਾਸਟਰ ਰਾਜਿੰਦਰ ਸਿੰਘ, ਮੈਡਮ ਕੁਲਵਿੰਦਰ ਕੌਰ, ਮੈਡਮ ਕੁਲਦੀਪ ਕੌਰ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।