ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਮਾਸਕ ਮੀਟਿੰਗ ਗਾਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ

ਗੜਸ਼ੰਕਰ- ਅੱਜ 3/05/2025 ਨੂੰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ,ਜ਼ਿਲਾ ਹੁਸ਼ਿਆਰਪੁਰ ਦੀ ਮਾਸਿਕ ਮੀਟਿੰਗ ਗਾਂਧੀ ਪਾਰਕ ਬੰਗਾਂ ਚੌਂਕ ਗੜ੍ਹਸ਼ੰਕਰ ਵਿਖੇ ਸ਼੍ਰੀ ਸਰੂਪ ਚੰਦ ਜੀ ਜੋਨ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪੁਲਵਾਮਾ ਹਮਲੇ ਦੇ ਸ਼ਹੀਦਾਂ ਅਤੇ ਸਦੀਵੀ ਵਿਛੋੜਾ ਦੇ ਗਏ ਸਾਥੀ ਮਾਸਟਰ ਭਗਤ ਰਾਮ ਸਾਬਕਾ ਐਮ ਪੀ , ਸੁਰਿੰਦਰ ਕੁਮਾਰ ਪ੍ਰਧਾਨ ਮੁਕੇਰੀਆਂ ਜੋਨ ਅਤੇ ਪਿਆਰਾ ਸਿੰਘ ਪਰਖ ਜੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਸ਼ੁਰੂ ਹੋਈ ।

ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਾਥੀਆਂ ਦੀਆਂ ਸਮਸਿਆਵਾਂ ਖਾਸ ਕਰਕੇ ਛੇਵੇਂ ਪ ਪ ਕਮਿਸ਼ਨ ਦੇ ਬਕਾਏ ਸੰਬੰਧੀ ਅਤੇ 2016-17 ਵਿੱਚ ਬਣੇ ਪੈਨਸ਼ਨਰਾਂ ਦੇ ਬਕਾਏ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਹੱਲ ਤੇ ਵਿਚਾਰ ਚਰਚਾ ਹੋਈ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਰੂਪ ਚੰਦ ਜੀ ਨੇ ਬੀਤੇ ਸਮੇਂ ਅੰਦਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ , ਭੁਖੜਤਲਾਂ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਭਵਿੱਖੀ ਚੁਣੌਤੀਆਂ ਲਈ ਤਿਆਰ ਰਹਿਣ ਲਈ ਵੀ ਚੇਤੰਨ ਕੀਤਾ । ਪੈਨਸ਼ਨਰਜ਼ ਦੀਆਂ ਰਹਿੰਦੀਆਂ ਮੰਗਾਂ 25 ਸਾਲ ਦੀ ਸਰਵਿਸ ਉੱਤੇ ਪੂਰੀ ਪੈਨਸ਼ਨ , ਡੀ ਏ  ਦੀਆਂ ਰਹਿੰਦੀਆਂ ਕਿਸ਼ਤਾਂ ਦੇਣ ਸੰਬੰਧੀ , 2.59 ਦਾ ਗੁਨਾਂਕ ਲਾਗੂ ਕਰਨ ਅਤੇ ਮੈਡੀਕਲ ਭੱਤਾ 2000 ਰੁਪਏ ਕਰਨਾ ਆਦਿ ਤੇ ਸਰਕਾਰ ਤੋਂ ਮੰਗ ਕੀਤੀ। ਮੀਟਿੰਗ ਨੂੰ ਸਾਥੀ ਬਲਵੰਤ ਰਾਮ ਨੇ ਸੰਬੋਧਨ ਕਰਦਿਆਂ ਮਜ਼ਦੂਰ ਜਮਾਤ ਦੀਆਂ ਅਤੇ ਕਿਸਾਨੀ ਦੀਆਂ ਸਮਸਿਆਵਾਂ ਵੱਲ ਧਿਆਨ ਖਿੱਚਿਆ।
ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਚਿੰਤਾਵਾਂ ਜਿਵੇਂ ਵੱਧ ਰਹੀ ਮਹਿੰਗਾਈ , ਬੇਰੁਜ਼ਗਾਰੀ ,ਨੌਜਵਾਨਾਂ ਚ ਨਸ਼ੇ ਦੀ ਵਰਤੋਂ ਅਤੇ ਭਰਿਸ਼ਟਾਚਾਰ ਆਦਿ ਤੇ ਚਿੰਤਾ ਜ਼ਹਿਰ ਕੀਤੀ । ਮੀਟਿੰਗ ਵਿੱਚ ਸ਼ੀ ਸ਼ਾਮ ਸੁੰਦਰ ਕਪੂਰ ਅਤੇ ਮੇਜ਼ਰ ਸਿੰਘ ਜੀ ਨੇ ਅਪਣੇ ਫਨ ਦਾ ਇਜ਼ਹਾਰ ਕਵਿਤਾ ਰਾਹੀਂ ਕਰਕੇ ਦੇਸ਼ ਦੇ ਮੌਜੂਦਾ ਹਾਲਾਤਾਂ ਤੇ ਚਾਨਣਾ ਪਾਇਆ। ਬਾਬੂ ਪਰਮਾਨੰਦ ਜੀ ਨੇ ਪੈਨਸ਼ਨਰਾਂ ਦੇ ਕੋਰਟ ਕੇਸਾਂ ਦੀ ਸੁਣਵਾਈ ਅਤੇ ਤਾਰੀਖਾਂ ਤੋਂ ਜਾਣੂ ਕਰਵਾਇਆ। ਸ੍ਰ : ਦਲਵੀਰ ਸਿੰਘ ਜੀ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਦੀਆਂ ਤਾਜ਼ਾ ਘਟਨਾਵਾਂ ਜਿੰਨਾ ਵਿੱਚ ਪੁਲਵਾਮਾ ਦੀ ਘਟਨਾ ਅਤੇ ਪੰਜਾਬ ਤੋਂ ਪਾਣੀ ਦੂਜਿਆਂ ਸਟੇਟਾਂ ਨੂੰ ਦੇਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਅੰਤ ਵਿੱਚ ਸਾਥੀ ਸਰੂਪ ਚੰਦ ਜ਼ੋਨਲ ਪ੍ਰਧਾਨ ਜੀ ਨੇ ਸਾਥੀਆਂ ਦਾ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਧੰਨਵਾਦ ਕੀਤਾ। ਅੱਜ ਦੀ ਮੀਟਿੰਗ ਵਿੱਚ ਸ਼ੀ ਪਰਮਾਨੰਦ , ਰਤਨ ਸਿੰਘ , ਜੋਗਿੰਦਰ ਸਿੰਘ, ਸਤਪਾਲ ਸਿੰਘ , ਗੋਪਾਲ ਦਾਸ , ਸ਼ਾਮ ਸੁੰਦਰ ,ਮੇਜ਼ਰ ਸਿੰਘ, ਬਲਵੰਤ ਰਾਮ , ਸ਼ੰਗਾਰਾ ਰਾਮ , ਸੁਭਾਸ਼ ਚੰਦਰ , ਨਰਿੰਦਰ ਸਿੰਘ , ਬਲਰਾਮ ਕੁਮਾਰ, ਸਰੂਪ ਚੰਦ, ਵੀਰਾ ਬੰਤੀ, ਮੁਖਤਿਆਰ ਚੰਦ, ਦਲਵੀਰ ਸਿੰਘ ,ਗੁਰਮੀਤ ਰਾਮ ਅਤੇ ਮੋਹਨ ਸਿੰਘ ਸ਼ਾਮਿਲ ਹੋਏ।