ਸਰਕਾਰੀ ਸਕੂਲ ਪੋਸੀ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਕੈਂਪ ਸੰਬੰਧੀ ਐਸ ਐਮ ਓ ਨਾਲ ਮੀਟਿੰਗ ਕੀਤੀ - ਪ੍ਰਧਾਨ ਸਤੀਸ਼ ਕੁਮਾਰ ਸੋਨੀ

ਗੜ੍ਹਸ਼ੰਕਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਟੀਮ ਵੱਲੋਂ ਪੀ. ਐੱਚ. ਸੀ. ਪੋਸੀ ਚ ਜਾ ਕੇ ਐਸ.ਐਮ. ਓ. ਸ. ਰਘਵੀਰ ਸਿੰਘ ਮੁਲਾਕਾਤ ਕੀਤੀ । ਇਸ ਮੁਲਾਕਾਤ ਦਾ ਮੁੱਖ ਮੰਤਵ ਸੁਸਾਇਟੀ ਵਲੋ 3 ਮਈ 2025 ਦਿਨ ਸ਼ਨੀਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਸੀ ਵਿੱਚ ਕਰਵਾਏ ਜਾਣ ਵਾਲੇ ਨਸ਼ਿਆਂ ਵਿਰੋਧੀ ਜਾਗਰੂਕਤਾ ਸਮਾਗਮ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੀਤੀ ਗਈ। ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਐਸ.ਐਮ. ਓ. ਸਾਹਿਬ ਨੂੰ ਸੁਸਾਇਟੀ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਪੱਤਰ ਦੇਣ ਲਈ ਮੁਲਾਕਾਤ ਕੀਤੀ ਹੈ। ਇਹਨਾ ਤੋ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡੀ.ਐਸ. ਪੀ .ਗੜਸ਼ੰਕਰ ਸ. ਜਸਪ੍ਰੀਤ ਸਿੰਘ ਪੀ.ਪੀ ਐਸ. ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਗੜ੍ਹਸ਼ੰਕਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਟੀਮ ਵੱਲੋਂ ਪੀ. ਐੱਚ. ਸੀ. ਪੋਸੀ ਚ ਜਾ ਕੇ ਐਸ.ਐਮ. ਓ. ਸ. ਰਘਵੀਰ ਸਿੰਘ ਮੁਲਾਕਾਤ ਕੀਤੀ । ਇਸ ਮੁਲਾਕਾਤ ਦਾ  ਮੁੱਖ ਮੰਤਵ ਸੁਸਾਇਟੀ ਵਲੋ 3 ਮਈ 2025 ਦਿਨ ਸ਼ਨੀਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਸੀ ਵਿੱਚ ਕਰਵਾਏ ਜਾਣ ਵਾਲੇ ਨਸ਼ਿਆਂ ਵਿਰੋਧੀ ਜਾਗਰੂਕਤਾ ਸਮਾਗਮ ਦੀਆਂ ਤਿਆਰੀਆਂ  ਦੇ ਮੱਦੇਨਜ਼ਰ ਕੀਤੀ ਗਈ। 
ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਐਸ.ਐਮ. ਓ. ਸਾਹਿਬ ਨੂੰ ਸੁਸਾਇਟੀ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਪੱਤਰ ਦੇਣ ਲਈ ਮੁਲਾਕਾਤ ਕੀਤੀ ਹੈ।  ਇਹਨਾ ਤੋ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡੀ.ਐਸ. ਪੀ .ਗੜਸ਼ੰਕਰ ਸ. ਜਸਪ੍ਰੀਤ ਸਿੰਘ ਪੀ.ਪੀ ਐਸ. ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਹਨਾਂ ਨੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸਮਾਗਮ ਵਿੱਚ ਪਹੁੰਚ  ਕੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸੁਸਾਇਟੀ ਵਲੋ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਐਸ. ਐਮ. ਓ . ਸ. ਰਘੁਬੀਰ ਸਿੰਘ ਸਿੰਘ ਜੀ ਨੇ ਕਿਹਾ ਕਿ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਕਰਵਾਉਣਾ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ। ਇਹਨਾ ਸਮਾਗਮਾਂ ਦੀ ਸਾਡੇ ਸਮਾਜ ਨੂੰ ਜਰੂਰਤ ਵੀ ਹੈ। ਜਿਸ ਨਾਲ ਬੱਚਿਆਂ ਨੂੰ ਨਵੀਂ ਸੇਧ ਦਿੱਤੀ ਜਾ ਸਕਦੀ ਹੈ। 
ਮੈ ਅਪਣੇ ਵਲੋ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਇਸ ਸਮਾਗਮ ਨੂੰ ਕਰਾਉਣ ਲਈ ਵਧਾਈ ਦਿੰਦਾ ਹਾ ਅਤੇ ਇਸ ਮੌਕੇ ਪਹੁੰਚ ਕੇ  ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਪੂਰਨ ਸਹਿਯੋਗ ਦਾ ਭਰੋਸਾ ਦਿੰਦਾ ਹਾਂ। ਇਸ ਸਮਾਗਮ ਵਿਚ ਉੱਘੇ ਸਮਾਜਸੇਵੀ ਰਾਜੀਵ ਕੁਮਾਰ ਕੰਡਾ ਰੋੜਮਜਾਰਾ ਵਲੋ ਬੱਚਿਆਂ ਦੀ ਰਿਫਰੈਸ਼ਮੈਂਟ ਲਈ ਵਿਸ਼ੇਸ ਤੌਰ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ  ਐਡਵੋਕੇਟ ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ ਜ਼ਿਲ੍ਹਾ ਨਵਾਂਸ਼ਹਿਰ, ਡ. ਮਲਕੀਤ ਕੌਰ ਜੰਡੀ ਸਕੱਤਰ ਜ਼ਿਲ੍ਹਾ ਨਵਾਂਸ਼ਹਿਰ, ਸੀਮਾ ਰਾਣੀ ਜਿਲ੍ਹਾ ਸਕੱਤਰ ਹੁਸ਼ਿਆਪੁਰ ਇਕਾਈ, ਜਸਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ,  ਕਮਲਦੇਵ  ਜਿਲ੍ਹਾ ਵਾਈਸ ਪ੍ਰਧਾਨ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਗੜ੍ਹਸ਼ੰਕਰ,ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ, ਡ. ਕੇਵਲ ਸਿੰਘ ਹੈਲਥ ਰਿਸੋਸ ਪਰਸਨ ਪੋਸੀ, ਡ. ਨਵਦੀਪ ਸਿੰਘ ਮੈਡੀਕਲ ਅਫ਼ਸਰ ਪੋਸੀ, ਰੋਹਿਤ ਸ਼ਰਮਾ B.E.E ਆਦਿ ਹਾਜਿਰ ਸਨ।