ਭਗਵਾਨ ਸ੍ਰੀ ਪਰਸ਼ੂ ਰਾਮ ਜਨਮ ਉਤਸਵ ਬੜੇ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਪਟਿਆਲਾ : ਭਗਵਾਨ ਸ੍ਰੀ ਪਰਸ਼ੂ ਰਾਮ ਜਨਮ ਉਤਸਵ ਅਤੇ ਅਕਸ਼ੈ ਤ੍ਰਿਤੀਆ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਸ਼ਿਵ ਜੀ ਦੀ ਮੂਰਤੀ ਕੋਲ ਬੜੇ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮਿਤੀ 29—04—2025 ਦਿਨ ਮੰਗਲਵਾਰ ਨੂੰ ਸ੍ਰੀ ਪਰਸ਼ੂ ਰਾਮ ਜੀ ਜਨਮ ਉਤਸਵ ਮੌਕੇ ਸਵੇਰੇ 11:00 ਵਜੇ ਆਲੂ ਅਤੇ ਛੋਲਿਆਂ ਦੀ ਚਾਰਟ ਅਤੇ ਛਬੀਲ ਪ੍ਰਸ਼ਾਦ ਲਗਵਾਉਣ ਤੋਂ ਬਾਅਦ ਵਰਤਾਈ ਗਈ। ਇਸ ਦਿਨ ਸ਼ਿਵ ਭਗਤ ਸ੍ਰੀ ਤਰਸੇਮ ਵਰਮਾ ਜੀ ਦਾ ਜਨਮ ਦਿਹਾੜਾ ਸੀ। ਇਹ ਸੇਵਾ ਉਹਨਾਂ ਵੱਲੋਂ ਕੀਤੀ ਗਈ।

ਮਿਤੀ 30—04—2025 ਦਿਨ ਮੰਗਲਵਾਰ ਨੂੰ ਅਕਸ਼ੈ ਤ੍ਰਿਤੀਆ ਮੌਕੇ ਤੇ ਸਵੇਰੇ ਰਣਜੀਤ ਚੰਡੋਕ ਐਮ.ਸੀ. 32 ਨੰਬਰ ਵਾਰਡ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਪ੍ਰਸ਼ਾਦ ਲਗਾਉਣ ਤੋਂ ਬਾਅਦ ਪਲਾਓ, ਛਬੀਲ, ਤੁਲਸੀ ਦੇ ਪੌਦੇ, ਪੰਛੀਆਂ ਵਾਸਤੇ ਪਾਣੀ ਪੀਣ ਵਾਸਤੇ ਮਿੱਟੀ ਤੇ ਭਾਂਡੇ ਅਤੇ ਪੰਛੀਆਂ ਵਾਸਤੇ ਗੁੜ ਅਤੇ ਪ੍ਰਦੂਸ਼ਨ ਰਹਿਤ ਥੈਲੇ ਵੀ ਵੰਡੇ ਗਏ। ਇਹ ਸਾਰੀ ਸੇਵਾ ਸਤਨਾਮ ਹਸੀਜਾ ਪਰਿਵਾਰ ਵੱਲੋਂ ਕੀਤੀ ਗਈ। ਮੰਦਿਰ ਦੇ ਬਾਹਰ ਸ਼ਿਵ ਜੀ ਦੀ ਮੂਰਤੀ ਦੇ ਕੋਲ ਫੁੱਲਾਂ ਵਾਲੇ ਅਤੇ ਕਨੇਰ ਦੇ ਪੌਦੇ ਲਗਾਏ ਗਏ। ਅਕਸ਼ੈ ਤ੍ਰਿਤੀਆ ਬਹੁਤ ਹੀ ਸ਼ੁਭ ਦਿਨ ਹੈ ਇਸ ਦਿਨ ਬਹੁਤ ਹੀ ਅਵਤਾਰ ਹੋਏ ਹਨ। ਇਸ ਦਿਨ ਲਕਸ਼ਮੀ ਨਾਰਾਇਣ, ਗਜਾਕੇਸ਼ਰੀ ਅਤੇ ਸਰਵਰਥ ਸਿੱਧੀ ਯੋਗ ਦੌਰਾਨ ਖਰੀਦਦਾਰੀ ਕਰਨਾ ਬਹੁਤ ਫਲਦਾਇਕ ਰਹੇਗਾ। 29 ਅਤੇ 30 ਅਪ੍ਰੈਲ ਵਿਆਹਾਂ ਲਈ ਸ਼ੁਭ ਸਮਾਂ ਹੋਵੇਗਾ।
 ਇਹ ਨਵਾਂ ਕੰਮ ਸ਼ੁਰੂ ਕਰਨ ਅਤੇ ਜ਼ਮੀਨ, ਇਮਾਰਤ, ਨਾਲ ਹੀ ਗਹਿਣੇ ਅਤੇ ਇਲੈਕਟ੍ਰਾਨਿਕ ਸਮਾਨ ਖਰੀਦਣ ਲਈ ਸ਼ੁਭ ਮੰਨਿਆ ਜਾਂਦਾ ਹੈ।
 ਅਕਸ਼ੈ ਦਾ ਅਰਥ ਹੈ ਕਦੇ ਨਾ ਖਤਮ ਹੋਣ ਵਾਲਾ, ਅਕਸ਼ੈ ਤ੍ਰਿਤੀਆ 'ਤੇ ਕੀਤਾ ਗਿਆ ਦਾਨ, ਪੂਜਾ, ਜਾਪ ਅਤੇ ਖਰੀਦਦਾਰੀ ਕਦੇ ਵਿਅਰਥ ਨਹੀਂ ਜਾਂਦੀ। ਦੇਵੀ ਲਕਸ਼ਮੀ ਨਾਲ ਸਬੰਧਤ ਚੀਜ਼ਾਂ ਘਰ ਲਿਆਉਣ ਨਾਲ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਹੈ, ਉਹ ਘਰ ਵਿੱਚ ਸਥਾਈ ਤੌਰ 'ਤੇ ਨਿਵਾਸ ਕਰਦੀ ਹੈ। ਇਸ ਤੋਂ ਇਲਾਵਾ, ਉਹ ਚੀਜ਼ਾਂ ਵੀ ਵਧਦੀਆਂ ਹਨ ਅਤੇ ਕਿਸਮਤ ਵੀ ਤੁਹਾਡਾ ਪੱਖ ਪੂਰਦੀ ਹੈ। ਅਕਸ਼ੈ ਤ੍ਰਿਤੀਆ ਵਾਲੇ ਦਿਨ ਕੀਤਾ ਗਿਆ ਦਾਨ ਅਤੇ ਸ਼ੁਭ ਕਰਮ ਵਿਅਰਥ ਨਹੀਂ ਜਾਂਦੇ।  ਗੰਗਾ ਅਕਸ਼ੈ ਤ੍ਰਿਤੀਆ ਵਾਲੇ ਦਿਨ ਧਰਤੀ 'ਤੇ ਉਤਰੀ ਸੀ। ਸਤਯੁਗ, ਦੁਆਪਾਰਯੁਗ ਅਤੇ ਤ੍ਰੇਤਾਯੁਗ ਦੀ ਸ਼ੁਰੂਆਤ ਦੀ ਗਣਨਾ ਕੀਤੀ ਗਈ ਹੈ।  
ਭਗਵਾਨ ਪਰਸ਼ੂਰਾਮ ਦਾ ਜਨਮ ਭਗਵਾਨ ਵਿਸ਼ਨੂੰ ਦੇ ਦਸ ਅਵਤਾਰਾਂ ਵਿੱਚੋਂ ਭਗਵਾਨ ਵਿਸ਼ਨੂੰ ਦੇ ਛੇਵੇਂ ਰੂਪ ਵਜੋਂ ਹੋਇਆ ਸੀ।ਇਹ ਸਾਰੇ ਕੰਮ ਕਰਵਾਉਣ ਵਿੱਚ ਸੁਧਾਰ ਸਭਾ ਮੈਂਬਰ ਅਤੇ ਕਲੋਨੀ ਨਿਵਾਸੀਆਂ ਨੇ ਵੱਧ ਚੜ੍ਹ ਕੇ ਸੇਵਾ ਨਿਭਾਈ। ਸੁਧਾਰ ਸਭਾ ਹਰ ਮਹੀਨੇ ਮਾਸਿਕ ਸ਼ਿਵਰਾਤਰੀ, ਵੱਧ ਚੜ੍ਹ ਕੇ ਤਿਉਹਾਰ ਮਨਾਉਂਦੀ ਆ ਰਹੀ ਹੈ। ਭੋਲੇ ਬਾਬਾ ਦੀ ਕ੍ਰਿਪਾ ਨਾਲ ਮਨਾਉਂਦੀ ਰਹੇਗੀ। ਅਕਸ਼ ਤਿਥਯ ਦੀ ਬਹੁਤ ਵੀ ਮਹੱਤਤਾ ਹੈ।