ਪਹਿਲਗਾਮ ਵਿਖੇ ਬੇਕਸੂਰ ਸੈਰ ਪ੍ਰੇਮੀਆਂ ਨੂੰ ਦਰਦਨਾਕ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਲਈ ਬਾਰਾਦਰੀ ਗਾਰਡਨਜ਼ ਵਿੱਚ ਸਮੂੰਹ ਸੈਰ ਪ੍ਰੇਮੀਆਂ ਵੱਲੋਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਜਲੰਧਰ- ਪਹਿਲਗਾਮ ਵਿਖੇ ਬੇਕਸੂਰ ਸੈਰ ਪ੍ਰੇਮੀਆਂ ਨੂੰ ਦਰਦਨਾਕ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਲਈ ਬਾਰਾਦਰੀ ਗਾਰਡਨਜ਼ ਵਿੱਚ ਸਮੂੰਹ ਸੈਰ ਪ੍ਰੇਮਰੀਆਂ ਵੱਲੋਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਹਨਾਂ ਦੀ ਆਤਮਿਕ ਸ਼ਾਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਸਬੰਧੀ ਸਮੂੰਹਿਕ ਅਰਦਾਸ ਕੀਤੀ ਗਈ। ਅਰਦਾਸ ਅੰਮ੍ਰਿਤਧਾਰੀ ਸਿੰਘ ਸਾਹਿਬ ਵਲੋਂ ਕੀਤੀ ਗਈ। ਸਮੂੰਹਿਕ ਅਰਦਾਸ ਵਿੱਚ ਲਗਭਗ 150 ਸੈਰ ਪ੍ਰੇਮੀਆਂ ਨੇ ਦਿਲ ਦੀ ਗਹਿਰਾਈਆਂ ਤੋਂ ਦੁਆ ਕੀਤੀ।

ਇਹ ਸੰਖੇਪ ਸਮਾਗਮ ਸ੍ਰ. ਜਸਵੰਤ ਸਿੰਘ ਕੌਲੀ ਦੀ ਅਗਵਾਈ ਅਤੇ ਗੁਰਚਰਨ ਸਿੰਘ ਲੱਖਾ ਦੀ ਸਲਾਹ ਨਾਲ ਕੀਤਾ ਗਿਆ। ਜਿਸ ਵਿੱਚ ਡਾ. ਜੀ.ਐਸ. ਆਨੰਦ ਸਾਬਕਾ ਡਾਇਰੈਕਟਰ ਐਨ.ਆਈ.ਐਸ., ਨਰੈਣ ਬਾਲਾ ਆਨੰਦ, ਵਿਨੋਦ ਸੁਰਮਾ ਜਨ: ਸਕੱਤਰ ਜਨਹਿੱਤ ਸਮਿਤੀ, ਸੋਨੀਆ ਵਰਮਾ, ਹੈਪੀ ਵਰਮਾ, ਫਿਟਨੈਸ ਕਲੱਬ, ਰਾਜਿੰਦਰ ਸਿੰਘ ਅੱਜੀ ਫਿਟਨੈਸ ਲਵਰਜ ਪੰਜਾਬ, ਮਿਸਜ਼ ਅੱਜੀ, ਹਰਜੀਤ ਕੌਰ ਰੋਜੀ, ਜਸਵਿੰਦਰ ਕੌਰ, ਰਣਜੀਤ ਕੌਰ, ਬਾਵਾ ਇੰਦਰਜੀਤ ਕੌਰ, ਹਰੀ ਚੰਦ ਬਾਂਸਲ, ਜ਼ੋਗਿੰਦਰ ਸਿੰਘ ਤੁਲੀ, ਤਰਨਜੀਤ ਸਿੰਘ, ਪ੍ਰਮਿੰਦਰ ਸਿੰਘ, ਜਗਦੀਸ਼ ਜੱਗੀ ਗਰੁੱਪ, ਰਾਜੂ ਗਰੁਪ, ਜ਼ਸਪਾਲ ਸਿੰਘ ਮੈਨੇਜਰ, ਜੁਬੇਦਾ ਖਾਨਮ, ਪ੍ਰਕਾਸ਼ ਰਾਮ, ਰਵਿੰਦਰ ਗਰਗ, ਸਿਕੰਦਰ ਪਾਲ ਸਿੰਘ, ਯੋਗਾ ਟੀਚਰ ਸੁਭਾਸ਼ ਸ਼ਰਮਾ, ਜਗਜੀਤ ਕੌਰ, ਮਿਸਿਜ਼ ਬਹਿਲ, ਬਟਰ ਫਲਾਈ ਗਰੁੱਪ, ਗੁਰਚਰਨ ਸਿੰਘ ਲੱਖਾ, ਜਗਪ੍ਰੀਤ ਸੇਠੀ, ਅਰਵਿੰਦਰ ਕੌਰ ਆਦਿ ਹਾਜਰ ਸਨ।
ਅੰਤ ਵਿੱਚ ਅੰਮ੍ਰਿਤਮਈ ਕੜਾਹ ਪ੍ਰਸ਼ਾਦਿ ਵਰਤਾਇਆ ਗਿਆ, ਹਰਬਲ ਚਾਹ ਅਤੇ ਮਿੱਠੀ ਲੱਸੀ ਵਰਤਾਈ ਗਈ।