ਫਾਇਰ ਕਰਮਚਾਰੀ, ਅਸਲੀ ਮਦਦਗਾਰ ਫ਼ਰਿਸ਼ਤੇ।

ਪਟਿਆਲਾ- ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਜ਼ ਦੇ ਕਰਮਚਾਰੀ, ਦੇਸ਼ ਦੇ ਮਹਾਨ ਮਦਦਗਾਰ ਫ਼ਰਿਸ਼ਤੇ ਹਨ ਕਿਉਂਕਿ ਜਦੋਂ ਲੋਕਾਂ ਦੀਆਂ ਗਲਤੀਆਂ, ਲਾਪਰਵਾਹੀਆਂ ਕਾਰਨ ਅੱਗਾਂ ਲੱਗਦੀਆਂ ਹਨ ਤਾਂ ਲੋਕ ਆਪਣੀ ਜਾਨਾਂ ਬਚਾਉਣ ਲਈ ਬਾਹਰ ਭੱਜਦੇ ਹਨ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮਦਦ ਲਈ ਬੁਲਾਉਂਦੇ ਹਨ। ਫਾਇਰ ਕਰਮਚਾਰੀ, ਦਿਨ ਰਾਤ ਹਰ ਮੌਸਮ ਅਤੇ ਤਿਉਹਾਰਾਂ ਸਮੇਂ ਤੁਰੰਤ ਲੋਕਾਂ ਦੀ ਪ੍ਰਾਪਰਟੀਆਂ ਅਤੇ ਜਾਨਾਂ ਬਚਾਉਣ ਲਈ ਅੱਗਾਂ ਵਿਚ ਕੁਦ ਜਾਂਦੇ ਹਨ ਜਿਸ ਕਾਰਨ ਅਨੇਕਾਂ ਵਾਰ ਫਾਇਰ ਕਰਮਚਾਰੀ ਵੀ ਅੱਗਾਂ ਦੀ ਲਪੇਟ ਵਿਚ ਆ ਕੇ ਸੜ ਜਾਂਦੇ ਜਾਂ ਸ਼ਹੀਦ ਹੋ ਜਾਂਦੇ ਹਨ|

ਇਹ ਵਿਚਾਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਨੇ ਪਟਿਆਲਾ ਫਾਇਰ ਅਧਿਕਾਰੀ ਰਾਜਿੰਦਰ ਕੌਂਸਲ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਸ਼੍ਰੀ ਰਾਜਿੰਦਰ ਕੌਂਸਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰ ਸਾਲ ਫਾਇਰ ਐਂਡ ਐਮਰਜੈਂਸੀ ਸਰਵਿਸਜ਼ ਦੇ ਅਨੇਕਾਂ ਕਰਮਚਾਰੀਆ ਦੀ ਮੌਤਾਂ, ਘਰਾਂ ਫੈਕਟਰੀਆਂ ਦੁਕਾਨਾਂ ਗੱਡੀਆਂ ਦੀਆਂ ਅੱਗਾਂ ਬੁਝਾਉਂਦੇ ਸਮੇਂ ਹੋਈਆਂ ਹਨ। 
ਇਸ ਸਨਮਾਨ ਸਮਾਰੋਹ ਦੇ ਪ੍ਰਬੰਧ, ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਗੋਇਲ, ਸਕਾਊਟ ਗਾਈਡ ਦੇ ਟਰੇਨਿੰਗ ਕਮਿਸ਼ਨਰ ਰਾਵਿੰਦਰ ਕੋਰ ਸਿੱਧੂ, ਅਲਕਾ ਅਰੋੜਾ ਨੇ ਫਾਇਰ, ਆਰਮੀ ਡਾਕਟਰਾਂ ਨਰਸਾਂ ਅਤੇ ਪੁਲਿਸ ਜਵਾਨਾਂ ਦੀ ਚੰਗੀ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ ਸਨਮਾਨ ਖੁਸ਼ਹਾਲੀ ਉਨਤੀ ਲਈ ਅਸ਼ੀਰਵਾਦ ਦੂਆਵਾ ਦਿੱਤੀਆਂ ਅਤੇ ਅਪੀਲ ਕੀਤੀ ਕਿ ਲੋਕ ਅੱਗਾਂ ਬਿਜਲੀ ਗੈਸਾਂ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕਰਨ, ਜਿਸ ਹਿੱਤ ਵਿਸ਼ਾ ਮਾਹਿਰਾਂ ਰਾਹੀਂ ਟ੍ਰੇਨਿੰਗ ਅਭਿਆਸ ਕਰਕੇ, ਹਾਦਸੇ ਅਤੇ ਮੌਤਾਂ ਘਟਾਈਆਂ ਜਾ ਸਕਦੀਆ ਹਨ। 
ਇਸ ਮੌਕੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਅਜੀਤ ਕੌਰ, ਏ ਐਸ ਆਈ ਰਾਮ ਸਰਨ ਨੇ ਕਿਹਾ ਕਿ ਆਵਾਜਾਈ ਅਤੇ ਦੇਸ਼ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਕੇ, ਨਸ਼ਿਆਂ ਅਪਰਾਧਾਂ, ਮਾੜੇ ਅਨਸਰਾਂ ਤੋਂ ਬਚਕੇ ਆਪਣੇ ਭਵਿੱਖ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ ਬਣਾਉਣ ਲਈ ਯਤਨ ਕੀਤੇ ਜਾਣ।  ਸੇਫਟੀ ਬਚਾਉ ਮਦਦ ਲਈ, ਸਮੇਂ ਸਮੇਂ ਕੀਤੀ ਜਾ ਕਰਵਾਈਆਂ ਜਾਂਦੀਆਂ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਅਤੇ ਰੋਡ ਸੇਫਟੀ ਦੀ ਟ੍ਰੇਨਿੰਗਾਂ ਬਹੁਤ ਲਾਭਦਾਇਕ ਸਿੱਧ ਹੋਣਗੇ।