ਪਾਕਿਸਤਾਨ ਦੇ ਰੇਲ ਮੰਤਰੀ ਵੱਲੋਂ ਦਿੱਤੀ ਗਿੱਦੜ ਧਮਕੀ
ਨਵੀਂ ਦਿੱਲੀ, 27 ਅਪਰੈਲ- ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਪਾਕਿਸਤਾਨੀ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਗੁਆਂਢੀ ਦੇਸ਼ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅਬਾਸੀ ਨੇ ਭਾਰਤ ਨੂੰ ਗਿੱਦੜ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਸਾਡਾ ਪਾਣੀ ਰੋਕਿਆ ਗਿਆ ਤਾਂ ਜੰਗ ਲਈ ਤਿਆਰ ਰਹੋ। ਉਸਨੇ ਕਿਹਾ ਕਿ ਅਸੀਂ ਗੌਰੀ, ਸ਼ਾਹੀਨ, ਗਜ਼ਨਵੀ ਅਤੇ 130 ਪਰਮਾਣੂ ਹਥਿਆਰ ਸਿਰਫ਼ ਭਾਰਤ ਲਈ ਰੱਖੇ ਹਨ। ਇਹ ਸਾਰੇ ਹਥਿਆਰ ਦਾ ਰੁਖ ਭਾਰਤ ਵੱਲ ਹੀ ਹੈ।

ਭਾਰਤ ਨੇ ਤੇਜ਼ ਰਫ਼ਤਾਰ ਕਾਰਵਾਈ ਕਰਦਿਆਂ ਸਿੰਧੂ ਜਲ ਸੰਧੀ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਇਸ ਕਾਰਨ ਭਾਰਤ ਨੇ ਪਾਕਿਸਤਾਨ ਵੱਲ ਜਾਣ ਵਾਲਾ ਪਾਣੀ ਰੋਕ ਦਿੱਤਾ ਹੈ। ਇਸਦੇ ਨਾਲ ਹੀ ਭਾਰਤ ਨੇ ਪਾਕਿਸਤਾਨੀ ਉੱਚਾਯੁਕਤ ਕੋਲੋਂ ਕਈ ਅਧਿਕਾਰੀਆਂ ਨੂੰ ਵਾਪਸ ਜਾਣ ਦਾ ਹੁਕਮ ਵੀ ਦੇ ਦਿੱਤਾ ਹੈ। ਜਵਾਬ ਵਜੋਂ, ਪਾਕਿਸਤਾਨ ਨੇ ਭਾਰਤ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ ਅਤੇ ਸ਼ਿਮਲਾ ਐਗਰੀਮੈਂਟ ਨੂੰ ਵੀ ਰੱਦ ਕਰ ਦਿੱਤਾ ਹੈ।