ਆਕਾਸ਼ਵਾਣੀ ਚੰਡੀਗੜ੍ਹ ਵਿੱਚ ਹਿੰਦੀ ਪੱਖਵਾੜੇ ਦਾ ਸਮਾਪਤੀ ਸਮਾਰੋਹ
ਚੰਡੀਗੜ੍ਹ 30 ਸਤੰਬਰ: ਅੱਜ ਆਕਾਸ਼ਵਾਣੀ ਚੰਡੀਗੜ੍ਹ ਵਿੱਚ ਹਿੰਦੀ ਪੰਦ੍ਹਰਵਾੜੇ ਦਾ ਸਮਾਪਤੀ ਸਮਾਰੋਹ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਖ਼ਤਮ ਹੋਇਆ| ਇਸ ਮੌਕੇ ਦੇ ਮੁੱਖ ਮਹਿਮਾਨ ਸ੍ਰੀ ਕਸ਼ਮੀਰ ਸਿੰਘ, ਉਪ ਮਹਾਂ ਨਿਰਦੇਸ਼ਕ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ| ਉਨਾਂ ਤੋਂ ਇਲਾਵਾ ਉਪ ਨਿਰਦੇਸ਼ਕ (ਪ੍ਰੋਗਰਾਮ) ਸ੍ਰੀਮਤੀ ਪੂਨਮ ਅੰਮ੍ਰਿਤ ਸਿੰਘ, ਹਿੰਦੀ ਅਫ਼ਸਰ ਸ੍ਰੀਮਤੀ ਰਜਨੀ ਸ਼ਰਮਾ ਅਤੇ ਉਪ ਨਿਰਦੇਸ਼ਕ (ਇੰਜੀਨੀਅਰਿੰਗ) ਸ੍ਰੀ ਵਿਕਾਸ ਭੱਟ ਵੀ ਮੌਜੂਦ ਸਨ|

ਇਸ ਸਮਾਗਮ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ| ਇਨਾਮ ਪ੍ਰਾਪਤ ਕਰਨ ਵਾਲਿਆਂ ਵਿੱਚ ਆਕਾਸ਼ ਭਾਰਦਵਾਜ, ਅਜੇ ਸੈਣੀ, ਅਸ਼ਵਨੀ ਕੁਮਾਰ(P.Ex.), ਰਵਿੰਦਰ ਸਿੰਘ ਠਾਕੁਰ, ਰਮਨ, ਪਰਵਿੰਦਰ ਕੌਰ ਤੇ ਜਰਨੈਲ ਸਿੰਘ ਸ਼ਾਮਿਲ ਸਨ| ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਪ੍ਰਫੁਲਿਤ ਕਰਨ ਲਈ ਹਰ ਸਾਲ ਇਹ ਪੰਦਰਵਾੜਾ ਮਨਾਇਆ ਜਾਂਦਾ ਹੈ| ਇਸ ਦੌਰਾਨ ਹਿੰਦੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਅਤੇ ਇਸ ਦੀ ਜਰੂਰਤ ਉੱਪਰ ਖਾਸ ਤੌਰ ਤੇ ਜ਼ੋਰ ਦਿੱਤਾ ਜਾਂਦਾ ਹੈ| ਸਮਾਗਮ ਦੇ ਅੰਤ ਵਿੱਚ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੰਦੀ ਭਾਸ਼ਾ ਨੂੰ ਵਧੇਰੇ ਉਪਯੋਗੀ ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਦਾ ਪ੍ਰਣ ਲਿਆ|