ਬੀ.ਜੇ.ਪੀ. ਆਗੂਆਂ ਨੇ ਪਹਿਲਗਾਮ ਘਟਨਾ ਦੀ ਕੀਤੀ ਨਿਖੇਧੀ
ਮਾਹਿਲਪੁਰ, 25 ਅਪ੍ਰੈਲ- ਤਿਲਕ ਰਾਜ ਚੌਹਾਨ ਪ੍ਰਧਾਨ ਓ.ਬੀ.ਸੀ. ਮੋਰਚਾ ਜ਼ਿਲਾ ਹੁਸ਼ਿਆਰਪੁਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਮਾਹਿਲਪੁਰ ਵਿਖੇ ਹੋਈ ਇੱਕ ਇਕੱਤਰਤਾ ਦੌਰਾਨ ਜੰਮੂ ਕਸ਼ਮੀਰ ਦੇ ਪਹਿਲਗਾਮ ਗਏ ਸੈਲਾਨੀਆਂ 'ਤੇ ਅੱਤਵਾਦੀਆਂ ਵਲੋਂ ਕੀਤੇ ਕਾਇਰਤਾ ਪੂਰਨ ਹਮਲੇ ਦੀ ਸਖਤ ਨਿਖੇਧੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਤਿਲਕ ਰਾਜ ਖੰਨੀ ਨੇ ਕਿਹਾ ਕਿ ਅੱਤਵਾਦੀਆਂ ਵੱਲੋਂ ਨਿਰਦੋਸ਼ ਲੋਕਾਂ ਤੇ ਕੀਤਾ ਗਿਆ ਇਹ ਹਮਲਾ ਬਹੁਤ ਹੀ ਨਿੰਦਣਯੋਗ ਹੈ। ਮਾਰੇ ਗਏ ਵਿਅਕਤੀਆਂ ਦਾ ਧਰਮ ਪੁੱਛ ਕੇ ਉਹਨਾਂ ਦੇ ਗੋਲੀ ਮਾਰਨ ਦੀ ਘਟਨਾ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਹਨਾਂ ਕਿਹਾ ਕਿ ਹਿੰਦੂ ਭਾਈਚਾਰਾ ਹਮੇਸ਼ਾ ਹੀ ਮੁਸਲਿਮ ਭਾਈਚਾਰੇ ਨਾਲ ਤਾਲਮੇਲ ਬਣਾ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ, ਪਰ ਅੱਤਵਾਦੀ ਸੰਗਠਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਉਹਨਾਂ ਕਿਹਾ ਕਿ ਜਿਨਾਂ ਪਰਿਵਾਰਾਂ ਦੇ ਮੈਬਰ ਵਿਛੜ ਗਏ ਹਨ, ਅੱਜ ਦੀ ਮੀਟਿੰਗ ਵਿੱਚ ਅਸੀਂ ਸਾਰੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਘਟਨਾ ਦਾ ਬਦਲਾ ਲਿਆ ਜਾਵੇ। ਇਸ ਘਟਨਾ ਦੇ ਦੋਸ਼ੀਆਂ ਅਤੇ ਇਹਨਾਂ ਦੇ ਪਿੱਛੇ ਜੋ ਵੀ ਲੋਕ ਕੰਮ ਕਰ ਰਹੇ ਹਨ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅੱਤਵਾਦੀ ਸੰਗਠਨ ਇਸ ਤਰਾਂ ਦੀ ਕਾਰਵਾਈ ਕਰਨ ਦੀ ਹਿੰਮਤ ਨਾ ਕਰੇ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਅਤੇ ਜਖਮੀਆਂ ਦੀ ਮਾਲੀ ਸਹਾਇਤਾ ਕਰਕੇ ਉਹਨਾਂ ਨੂੰ ਹਰ ਤਰ੍ਹਾਂ ਦਾ ਹੌਸਲਾ ਅਤੇ ਸਹਿਯੋਗ ਦੇਵੇ । ਇਸ ਮੌਕੇ ਅਨਿਲ ਅਗਰਵਾਲ ਸੋਸ਼ਲ ਵਰਕਰ, ਟਿੰਕੂ ਮਾਨ ਖਾਨਪੁਰ, ਬਲਵੀਰ ਸਿੰਘ ਲੋਟਾ ਕੋਠੀ ਜਨਰਲ ਸੈਕਟਰੀ ਬੀ.ਜੇ.ਪੀ ਐਸ.ਸੀ ਮੋਰਚਾ, ਵਰਿੰਦਰ ਕੁਮਾਰ ਅਛਰਵਾਲ, ਸੰਜੀਵ ਪੰਡਿਤ ਟੂਟੋਮਜਾਰਾ ਵੀ ਹਾਜ਼ਰ ਸਨ।