ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਰੇਗਾ ਕਾਮਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ।
ਨਵਾਂਸ਼ਹਿਰ- ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ ਤੋਂ ਪ੍ਰਾਪਤ ਹੁਕਮਾਂ ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਣਯੋਗ ਪ੍ਰੀਆ ਸੂਦ ਅਤੇ ਡਾਕਟਰ ਅਮਨਦੀਪ ਸੀਜੇਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਪੈਰਾਲੀਗਲ ਵਲੰਟੀਅਰ ਵਾਸਦੇਵ ਪਰਦੇਸੀ, ਕਸ਼ਮੀਰ ਸਿੰਘ ਅਤੇ ਦੇਸ ਰਾਜ ਬਾਲੀ ਨੇ ਪਿੰਡ ਭੀਣ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਲਗਾਇਆ।

ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਦੇ ਅਧਿਕਾਰ ਮਾਰੇ ਜਾ ਰਹੇ ਹੋਣ ਜਾਂ ਕਿਸੇ ਵੇਲੇ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਕੀਲ ਦੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ। ਕੋਈ ਐਸ ਸੀ,ਐਸ ਟੀ ਜ਼ਾਤ ਵਾਲੇ ਵਿਅਕਤੀ, ਅਪੰਗ, ਉਦਯੋਗਿਕ ਕਾਮਾ, ਜੇਲ੍ਹ ਵਿੱਚ ਬੰਦ ਕੈਦੀ, ਬੇਗਾਰ ਦਾ ਮਾਰਿਆ, ਔਰਤ, ਬੱਚਾ, ਬਜ਼ੁਰਗ ਅਤੇ ਆਮ ਉਹ ਵਿਅਕਤੀ ਜਿਸਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਵੇ। ਉਪਰੋਕਤ ਸਾਰਿਆਂ ਨੂੰ ਵਕੀਲ ਦੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਨਰੇਗਾ ਸਕੀਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਪੇਂਡੂ ਨਾਗਰਿਕਾਂ ਨੂੰ ਹਰ ਸਾਲ ਸੌ ਦਿਨਾਂ ਦਾ ਰੋਜ਼ਗਾਰ ਦੇਣਾ ਜ਼ਰੂਰੀ ਹੈ ਅਤੇ ਲਾਭਪਾਤਰੀਆਂ ਕੋਲ਼ ਮਨਰੇਗਾ ਜਾੱਬ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਹਰ ਸਾਲ ਨਵੇਂ ਬਣਾਏ ਜਾਂਦੇ ਹਨ।ਅਗਰ ਕੋਈ ਵਿਅਕਤੀ ਇਸ ਅਧੀਨ ਕੰਮ ਕਰਨ ਦਾ ਚਾਹਵਾਨ ਹੈ ਤਾਂ ਉਹ ਪਿੰਡ ਦੇ ਸਰਪੰਚ ਨਾਲ਼ ਸੰਪਰਕ ਕਰ ਸਕਦਾ ਹੈ।ਇਸ ਮੌਕੇ ਪੰਜਾਬ ਲੇਬਰ ਕਾਰਡ ਦੀ ਜਾਣਕਾਰੀ ਦਿੰਦਿਆਂ ਦੇਸ ਰਾਜ ਬਾਲੀ ਨੇ ਦੱਸਿਆ ਕਿ ਕੋਈ ਵੀ ਬਿਲਡਿੰਗ ਉਸਾਰੀ ਨਾਲ ਸਬੰਧਿਤ, ਜਿਸਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ ਘੱਟ 90 ਦਿਨ ਦਾ ਨਿਰਮਾਣ ਖੇਤਰ ਵਿੱਚ ਕੰਮ ਕੀਤਾ ਹੋਵੇ ਤਾਂ ਉਹ ਵਿਅਕਤੀ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਸਕਦਾ ਹੈ।
ਇਸ ਮੌਕੇ ਸਖੀ ਵਨ ਸਟਾਪ ਸੈਂਟਰ ਵਲੋਂ ਪੀੜਤ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ, ਕਸ਼ਮੀਰ ਸਿੰਘ, ਅਤੇ ਦੇਸ ਰਾਜ ਬਾਲੀ ਅਤੇ ਨਰੇਗਾ ਮੇਹਟ ਜੋਤੀ ਅਤੇ ਨਰੇਗਾ ਕਾਮੇ ਹਾਜ਼ਰ ਸਨ।