ਰਾਹੁਲ ਗਾਂਧੀ ਸ੍ਰੀਨਗਰ ਪਹੁੰਚੇ, ਹਮਲੇ ਦੇ ਜ਼ਖ਼ਮੀਆਂ ਨਾਲ ਕਰਨਗੇ ਮੁਲਾਕਾਤ
ਸ੍ਰੀਨਗਰ, 25 ਅਪਰੈਲ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪਹਿਲਗਾਮ ਦਹਿਸ਼ਤੀ ਹਮਲੇ ਦੇ ਜ਼ਖ਼ਮੀਆਂ ਦੀ ਖ਼ਬਰਸਾਰ ਲੈਣ ਲਈ ਕਸ਼ਮੀਰ ਪਹੁੰਚ ਗਏ ਹਨ। ਪਾਰਟੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਬਦਾਮੀਬਾਗ਼ ਛਾਉਣੀ ਵਿਚ ਫੌਜ ਦੇ ਬੇਸ ਹਸਪਤਾਲ ਵੀ ਜਾ ਸਕਦੇ ਹਨ, ਜਿੱਥੇ ਉਹ ਹਮਲੇ ਦੇ ਜ਼ਖ਼ਮੀਆਂ ਦੀ ਸਿਹਤ ਦਾ ਹਾਲ ਚਾਲ ਜਾਣਨਗੇ।

ਦੱਸ ਦੱਈਏ ਕਿ 22 ਅਪਰੈਲ ਨੂੰ ਹੋਏ ਹਮਲੇ ਵਿਚ 26 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿਚੋਂ ਬਹੁਤੇ ਸੈਲਾਨੀ ਸਨ। ਇਸ ਦੌਰਾਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪਾਰਟੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਅਤੇ ਵਪਾਰ ਤੇ ਸੈਰ-ਸਪਾਟਾ ਸੈਕਟਰਾਂ ਸਣੇ ਵੱਖ ਵੱਖ ਲੋਕਾਂ ਦੇ ਵਫ਼ਦ ਨੂੰ ਵੀ ਮਿਲਣਗੇ। ਗਾਂਧੀ ਵੱਲੋਂ ਆਪਣੀ ਫੇਰੀ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਵੱਖੋ-ਵੱਖਰੀਆਂ ਬੈਠਕਾਂ ਕਰਨ ਦਾ ਪ੍ਰੋਗਰਾਮ ਵੀ ਹੈ।
ਗਾਂਧੀ ਹਮਲੇ ਮਗਰੋਂ ਕਸ਼ਮੀਰੀਆਂ ਸਣੇ ਦੇਸ਼ ਦੇ ਲੋਕਾਂ ਦੇ ਜ਼ਖ਼ਮਾਂ ’ਤੇ ਮੱਰ੍ਹਮ ਰੱਖਣ ਦੇ ਸੁਨੇਹੇ ਨਾਲ ਪਹੁੰਚੇ ਹਨ। ਕਾਂਗਰਸ ਆਗੂ ਨੇ ਹਮਲੇ ਤੋਂ ਬਾਅਦ ਵੀਰਵਾਰ ਨੂੰ ਬੁਲਾਈ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਦਾ ਆਪਣਾ ਦੌਰਾ ਵਿਚਾਲੇ ਛੱਡ ਦਿੱਤਾ ਸੀ। ਗਾਂਧੀ ਲੰਘੇ ਦਿਨ ਸਰਕਾਰ ਵੱਲੋਂ ਸੱਦੀ ਸਰਬ-ਪਾਰਟੀ ਮੀਟਿੰਗ ਵਿੱਚ ਵੀ ਸ਼ਾਮਲ ਹੋਏ ਸਨ।