ਮੁਲਾਜਮਾਂ — ਪੈਨਸ਼ਨਰਾਂ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ।
ਪਟਿਆਲਾ 24 ਅਪ੍ਰੈਲ- ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਸ਼ਾਖਾ ਪਟਿਆਲਾ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹਿਲਗਾਮ ਅੱਤਵਾਦੀ ਹਮਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਨਿਹੱਤੇ ਲੋਕਾਂ ਤੇ ਹਮਲੇ ਕਰਨ ਦੀ ਸਖਤ ਨਿਖੇਧੀ ਕੀਤੀ, ਇਸ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਵਿਅਕਤੀਆਂ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਬਣਾਈ ਰਖਣ ਲਈ ਅਪੀਲ ਕੀਤੀ। ਅੱਤਵਾਦ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਕਿ “ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ” ਦਾ ਵੀ ਸੰਦੇਸ਼ ਦਿੱਤਾ ਗਿਆ।

ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜਮ ਤੇ ਪੈਨਸ਼ਨਰ ਪਹਿਲਾ ਜਿਲਾ ਖਜਾਨਾ ਦਫਤਰ ਵਿਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਵੱਲੋਂ ਤਨਖਾਹਾਂ ਅਤੇ ਲੋੜੀਂਦੀਆਂ ਅਦਾਇਗੀਆਂ ਵਿੱਚ ਦੇਰੀ ਕਰਨ, ਕਣਕ ਕਰਜਾ ਘੱਟ ਦੇਣ ਤੇ ਇਹ ਕਰਜਾ ਕੱਚੇ ਕਰਮੀਆਂ ਲਈ ਵੀ ਜਾਰੀ ਕਰਨ ਦੀ ਮੰਗ ਕੀਤੀ ਗਈ। ਮੁਲਾਜਮ ਆਗੂਆਂ ਨੇ ਕਿਹਾ ਕਿ ਇਹ ਕਰਜਾ ਘੱਟੋ—ਘੱਟ 20000/— ਰੁਪਏ ਕੀਤੀ ਜਾਵੇ ਤੇ ਕੱਚੇ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਦਿੱਤਾ ਜਾਵੇ। ਇਸ ਮੌਕੇ ਤੇ ਵਿੱਤ ਮੰਤਰੀ ਦਾ ਜ਼ੋਰਦਾਰ ਪਿੱਟ ਸਿਆਪਾ ਵੀ ਕੀਤਾ ਗਿਆ।
ਇਸ ਮੌਕੇ ਤੇ ਜ਼ੋ ਪ੍ਰਮੁੱਖ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਰਾਮ ਕ੍ਰਿਸ਼ਨ, ਪ੍ਰਿਤਮ ਚੰਦ ਠਾਕੁਰ, ਨਾਰੰਗ ਸਿੰਘ, ਬੰਤ ਲਾਲ, ਉਂਕਾਰ ਸਿੰਘ ਦਮਨ, ਮੋਦ ਨਾਥ, ਬਲਬੀਰ ਸਿੰਘ, ਲਖਵੀਰ ਸਿੰਘ, ਨਿਸ਼ਾ ਰਾਣੀ, ਹਰਨਾਮ ਸਿੰਘ, ਵੈਦ ਪ੍ਰਕਾਸ਼, ਵਿਜੇ ਸ਼ੁਕਲਾ, ਪ੍ਰਕਾਸ਼ ਲੁਬਾਣਾ, ਅਮਰਨਾਥ ਨਰੜੂ, ਰਾਜ ਕੁਮਾਰ, ਰਾਜੇਸ਼ ਕੁਮਾਰ, ਤਰਲੋਚਨ ਮਾੜੂ, ਬਲਬੀਰ ਸਿੰਘ, ਸਤਨਾਮ ਸਿੰਘ, ਹਰੀ ਰਾਮ ਨਿੱਕਾ, ਸੁਨੀਲ ਦੱਤ, ਰਾਮ ਜ਼ੋਧਾ, ਬਲਜੀਤ ਸਿੰਘ, ਸਤਿਨਰਾਇਣ ਗੋਨੀ, ਕਰਮਜੀਤ ਸਾਗਰ, ਆਦਿ ਹਾਜਰ ਸਨ।