
ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਮੌੜ ਹਲਕੇ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ
ਮੌੜ ਮੰਡੀ- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਹਲਕੇ ਦੇ ਪਿੰਡਾਂ ਦੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਵਿਕਾਸ ਕਾਰਜਾਂ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ।
ਮੌੜ ਮੰਡੀ- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਹਲਕੇ ਦੇ ਪਿੰਡਾਂ ਦੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਵਿਕਾਸ ਕਾਰਜਾਂ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ।
ਇਸੇ ਲੜੀ ਤਹਿਤ ਮੌੜ ਮੰਡੀ ਦੇ ਐੱਸ ਡੀ ਹਾਈ ਸਰਕਾਰੀ ਸਕੂਲ ਲਈ ਕੁੱਲ ਗਰਾਂਟ 2758200 ਲੱਖ ਜਿਸ ਵਿਚ ਸਾਇੰਸ ਲੈਬ 1302000 ਲੱਖ, ਚਾਰਦੀਵਾਰੀ ਲਈ 698000 ਲੱਖ ਬਾਥਰੂਮਾਂ ਲਈ 230000 ਲੱਖ ਫਰਸ਼ ਰਿਪੇਅਰ ਲਈ 528200 ਲੱਖ, ਪਿੰਡ ਬੁਰਜ ਸੇਮਾ ਵਿਖੇ ਆਧੁਨਿਕ ਕਲਾਸ ਰੂਮ ਲਈ 1502000 ਲੱਖ, ਵਿਸ਼ੇਸ਼ ਲੋੜਾਂ ਵਾਲੇ ਅਪੰਗ ਬੱਚਿਆਂ ਲਈ ਬਾਥਰੂਮ ਲਈ 154500 ਲੱਖ, ਆਧੁਨਿਕ ਸਾਇੰਸ ਲੈਬ ਲਈ 110000 ਲੱਖ, ਪਿੰਡ ਖੋਖਰ ਦੇ ਸਰਕਾਰੀ ਹਾਈ ਸਕੂਲ ਲਈ 7 ਲੱਖ, ਰਿਪੇਅਰ ਲਈ 1.24 ਲੱਖ, ਲੜਕੀਆਂ ਦੇ ਬਾਥਰੂਮ ਲਈ 1.5 ਲੱਖ, ਖੇਡਾਂ ਤੇ ਪਾਰਕ ਲਈ 1.20 ਲੱਖ, ਪਿੰਡ ਗਿੱਲ ਕਲਾਂ ਦੇ ਸਰਕਾਰੀ ਹਾਈ ਸਕੂਲ ਲਈ 751000 ਲੱਖ, ਸਾਇੰਸ ਲੈਬ ਲਈ 1000000 ਲੱਖ, ਚਾਰਦੀਵਾਰੀ ਲਈ 590000 ਲੱਖ, ਚਾਰਦੀਵਾਰੀ ਰਿਪੇਅਰ ਲਈ 7600 ਹਜ਼ਾਰ, ਲੜਕੀਆਂ ਦੇ ਬਾਥਰੂਮਾਂ ਲਈ 113000 ਲੱਖ, ਪਿੰਡ ਕੋਟਲੀ ਖੁਰਦ ਦੇ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਹਾਈ ਸਕੂਲ ਲਈ ਕੁੱਲ ਗਰਾਂਟ 2643000 ਲੱਖ ਜਿਸ ਵਿਚ ਆਧੁਨਿਕ ਕਲਾਸ ਰੂਮ ਲਈ 170500 ਲੱਖ ,ਚਾਰਦੀਵਾਰੀ ਲਈ 725000 ਲੱਖ, ਬਾਥਰੂਮ ਲਈ 113000 ਲੱਖ, ਪਿੰਡ ਮੰਡੀ ਕਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਕੁੱਲ ਗਰਾਂਟ 883810 ਲੱਖ ਜਿਸ ਵਿਚ ਬਾਥਰੂਮ ਲਈ 231000 ਲੱਖ, ਰਿਪੇਅਰ ਲਈ 602810 ਲੱਖ,ਪੁਰਾਣੇ ਬਾਥਰੂਮ ਰਿਪੇਅਰ ਲਈ 50000 ਹਜ਼ਾਰ,ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਕਲਾਂ ਲਈ ਕੁੱਲ ਗਰਾਂਟ 571100 ਲੱਖ ਜਿਸ ਵਿਚ ਚਾਰਦੀਵਾਰੀ ਲਈ 528000 ਲੱਖ, ਬਾਥਰੂਮਾਂ ਲਈ 431100 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ (ਲੜਕੀਆਂ) ਲਈ ਕੁੱਲ ਗਰਾਂਟ 6421500 ਲੱਖ ਜਿਸ ਵਿਚ ਸਾਇੰਸ ਸੈਟਰੀਮ ਗਰਾਂਟ 3300000 ਲੱਖ, ਰਿਪੇਅਰ ਗਰਾਂਟ 714500 ਲੱਖ, ਗਰਲਜ਼ ਟਾਲਿਟਲਸ ਗਰਾਂਟ 226000 ਲੱਖ,ਕਮਰਾ ਗਰਾਂਟ 751000 ਲੱਖ,ਨਵੀਂ ਚਾਰਦੀਵਾਰੀ ਗਰਾਂਟ 250000 ਲੱਖ,ਖੇਡ ਮੈਦਾਨ ਗਰਾਂਟ 680000 ਲੱਖ, ਚਾਰਦੀਵਾਰੀ ਮੁਰੰਮਤ ਗਰਾਂਟ 500000 ਲੱਖ, ਤਿੰਨਾਂ ਸਰਕਾਰੀ ਸਕੂਲਾਂ ਦੀ ਕੁੱਲ ਗਰਾਂਟ 7876410 ਲੱਖ ਨਾਲ ਸਿੱਖਿਆ ਕ੍ਰਾਂਤੀ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਕੀਤੇ ਗਏ।
ਇਸ ਮੌਕੇ ਉਹਨਾਂ ਨੇ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਸਕੂਲਾਂ ਦਾ ਸਾਰਾ ਕੰਮ ਕਾਜ ਆਨਲਾਈਨ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਤੇ ਸਿੱਖਿਆ ਖੇਤਰ ਨੂੰ ਹਮੇਸ਼ਾ ਹੀ ਤਰਜੀਹੀ ਖੇਤਰਾਂ ਵਜੋਂ ਰੱਖਿਆ ਹੈ ਉਹਨਾਂ ਕਿਹਾ ਕਿ ਹੁਣ ਮਾਨ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੀ ਬੁਨਿਆਦੀ ਢਾਂਚੇ ਪੱਖੋਂ ਨੁਹਾਰ ਬਦਲਣ ਦਾ ਕੰਮ ਕੀਤਾ ਜਾ ਰਿਹਾ ਹੈ।
ਪਿਛਲੀਆਂ ਸਰਕਾਰਾਂ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਮਾਨ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਸਕੂਲਾਂ ਨੂੰ ਹਰ ਲੋੜੀਂਦੀ ਸਹੂਲਤ ਮੁੱਹੱਈਆ ਕਰਵਾਉਣ ਲਈ ਪੂਰੀ ਵਾਹ ਲਾਈ ਹੋਈ ਹੈ ਤੇ ਨਤੀਜੇ ਸਭ ਦੇ ਸਾਹਮਣੇ ਹਨ।
