ਸੜਕ ਹਾਦਸੇ ਵਿਚਿ ਪ੍ਰਵਾਸੀ ਮਜ਼ਦੂਰ ਦੀ ਮੌਤ

ਹੁਸ਼ਿਆਰਪੁਰ- ਪਿੰਡ ਗੰਧੋਵਾਲ ਨੇੜੇ ਬੀਤੇ ਦੇਰ ਸ਼ਾਮ ਇੱਕ ਸੜਕ ਹਾਦਸੇ ’ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਗੁਰਨੇਕ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਿੰਡ ਗੰਧੋਵਾਲ ਨੇੜੇ ਸੜਕ ਤੇ ਮੋਟਰ ਸਾਇਕਲ ( ਪੀ ਬੀ 09 ਏ ਜੇ 8277) ’ਤੇ ਇੱਕ 32-33 ਸਾਲਾਂ ਪ੍ਰਵਾਸੀ ਮਜਦੂਰ ਡਿੱਗਿਆ ਪਿਆ ਸੀ ਜਿਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਣ ’ਤੇ ਡਾਕਟਰਾਂ ਨੂੰ ਉਸ ਨੂੰ ਮਿ੍ਰਤਕ ਘੋਸ਼ਿਤ ਕੀਤਾ।

ਥਾਣੇਦਾਰ ਗੁਰਨੇਕ ਸਿੰਘ ਇਸ ਸਬੰਧੀ ਜਾਂਚਪੜਤਾਲ ਕਰਨ ’ਤੇ ਪਿੰਡ ਦੇ ਬਾਹਰਵਾਰ ਰਹਿੰਦੇ ਗੁਜਰ ਭਾਈਚਾਰੇ ਦੇ ਇੱਕ ਵਿਅਕਤੀ ਫਿਰੋਜਦੀਨ ਪੁੱਤਰ ਨੇਕਦੀਨ ਪੁਲਿਸ ਨੂੰ ਦਿੱਤੇ ਬਿਆਨਾ ’ਚ ਦੱਸਿਆ ਇਸ ਦਾ ਨਾਂ ਸ਼ਾਇਦ ਅਜੇ ਉਰਫ ਛੋਟੂ ਪਤਾ ਨਾ ਮਾਲੂਮ ਹੈ ਪੰਜ-ਛੇ ਮਹੀਨੇ ਪਹਿਲਾ ਸਾਡੇ ਕੋਲ ਕੰਮ ਕਰਨ ਆਇਆ ਸੀ ਤੇ ਚਾਰ ਪੰਜ ਦਿਨ ਕੰਮ ਕਰਕੇ ਕਿਥਰੇ ਹੋਰ ਚਲਾ ਗਿਆ।
 ਇਸ ਤੋਂ ਇਕ ਦੋ ਵਾਰੀ ਫਿਰ ਆਇਆ ਤੇ ਚਲਾਂ ਗਿਆ। ਉਨ੍ਹਾਂ ਦੱਸਿਆ ਹਾਦਸੇ ਸਬੰਧੀ ਕੋਈ ਜਾਣਕਾਰੀ ਨਹੀ ਮਿਲ ਸਕੀ ਜਿਸ ਦੀ ਜਾਂਚਪੜਤਾਲ ਕਰ ਰਹੇ ਹਨੇ। ਥਾਣੇਦਾਰ ਗੁਰਨੇਕ ਦੇ ਦੱਸਿਆ ਕਿ ਲਾਸ਼ ਨੂੰ ਗੜ੍ਹਸ਼ਕੰਰ ਵਿਖੇ ਦੋ-ਤਿੰਨ ਦੱਸਿਆ ਪਹਿਚਾਣ ਲਈ ਰੱਖਿਆ ਜਾਵੇਗਾ।