ਅਕਾਲੀ ਦੱਲ ਬਾਦਲ ਬੋਗਸ ਭਰਤੀ ਕਰਕੇ ਸਮੁੱਚੇ ਪੰਥ ਨੂੰ ਕਰ ਰਿਹਾ ਗੁੰਮਰਾਹ /ਬਲਬੀਰ ਸਿੰਘ ਫੁਗਲਾਣਾ

ਹੁਸ਼ਿਆਰਪੁਰ- ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਦੀ ਅਹਿਮ ਮੀਟਿੰਗ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਗਤਾਰ ਸਿੰਘ ਭੁੰਗਰਨੀ,ਗੁਰਦਿਆਲ ਸਿੰਘ ਜਲਵੇੜਾ, ਜਸਵਿੰਦਰ ਸਿੰਘ ਸੰਘਾ,ਜਸਵੀਰ ਸਿੰਘ ਪਰਮਾਰ ਅਤੇ ਮਾਸਟਰ ਅਵਤਾਰ ਸਿੰਘ ਮੋਨਾ ਖੁਰਦ ਵੀ ਸ਼ਾਮਿਲ ਹੋਏ ਮਿਟਿੰਗ ਵਿੱਚ ਸ਼੍ਰੋਮਣੀ ਅਕਾਲੀ ਦੱਲ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਨੂੰ ਦਰਕਿਨਾਰ ਕਰਕੇ ਅਤੇ ਬੋਗਸ ਭਰਤੀ ਕਰਕੇ ਸਮੁੱਚੇ ਸਿੱਖ ਪੰਥ ਅਤੇ ਅਕਾਲੀ ਦਲ ਦੇ ਜਝਾਰੂ ਵਰਕਰਾ ਨਾਲ ਧ੍ਰੋਹ ਕਮਾਇਆ ਹੈ|

 ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਦੇ ਅਤਿ ਨਜਦੀਕੀ ਅਤੇ ਪਾਰਟੀ ਦਾ ਸਰਵਨਾਸ਼ ਕਰਨ ਵਾਲੇ ਡਾ ਦਲਜੀਤ ਸਿੰਘ ਚੀਮਾ ਕੇਦਰ ਦੇ ਇਸ਼ਾਰੇ ਓੁਪਰ ਆਪਣੇ ਮੁਫਾਦ  ਲਈ ਲਗਾਤਾਰ ਝੂਠ ਬੋਲਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀਆਂ ਧੱਜੀਆ ਓੁਡਾ ਰਹੇ ਹਨ ਪਿਛਲੇ ਦਿਨੀ  ਅਕਾਲੀ ਦੱਲ ਬਾਦਲ ਵਲੋਂ ਜੋ ਵਰਕਰਾ ਦੀ ਹਲਕਾ ਚਬੇਵਾਲ ਵਿੱਚ  ਭਰਤੀ ਕੀਤੀ ਗਈ ਓੁਹ ਨਿਰਾ ਝੂਠ ਅਤੇ ਕਾਗਜਾ ਵਿੱਚ ਡਰਾਮਾ ਕੀਤਾ ਗਿਆ ਹਲਕਾ ਚਬੇਵਾਲ ਦੇ ਸਰਕਲ ਮੇਹਟੀਆਣਾ ਦੇ ਪਿੰਡ ਫੁਗਲਾਣਾ,ਭੁੰਗਰਨੀ, ਖਨੋੜਾ ,ਮੇਹਟੀਆਣਾ, ਸਿੰਬਲੀ,ਮੁਖਲਿਆਣਾ,ਅਹਿਰਾਣਾ ਕਲਾਂ ਅਤੇ ਖੁਰਦ ਵਿੱਚ ਇੱਕ ਵੀ ਮੈਂਬਰਸ਼ਿਪ ਦੀ ਭਰਤੀ ਨਹੀਂ ਕੀਤੀ ਗਈ ਅਤੇ ਕਾਗਜਾ ਵਿੱਚ ਹੀ ਵੋਟਰ ਲਿਸਟਾ ਦਸ ਸਹਾਰਾ ਲੈ ਕੇ ਖਾਨਾ ਪੂਰਤੀ ਕੀਤੀ ਗਈ ਹੈ|
 ਪੰਜਾਬ ਦੀ ਖੇਤਰੀ ਅਤੇ ਪੰਥਕ ਪਾਰਟੀ ਨੂੰ ਇੱਕ ਪਰਿਵਾਰ ਦੀ ਜਗੀਰ ਬਣਾਕੇ ਪਾਰਟੀ ਨੂੰ ਅਰਸ਼ ਤੋਂ ਫਰਸ਼ ਤੇ ਲਿਆਓੁਣ ਵਿੱਚ ਨਾਗ ਰੂਪੀ ਦਲਜੀਤ ਸਿੰਘ ਚੀਮਾ ਨੇ ਕੋਈ ਕਸਰ ਨਹੀ ਛੱਡੀ ਜਿਸ ਕਾਰਨ ਲਗਾਤਾਰ ਟਕਸਾਲੀ ਵਰਕਰ ਮਾਯੂਸ ਹੋ ਕੇ ਪਾਰਟੀ ਤੋਂ ਦੂਰ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਬਾਦ ਲੈ ਕੇ ਸੰਗਤਾਂ ਵਿੱਚ ਵਿੱਚਰ ਰਹੀ ਪੰਜ ਮੈਬਰੀ ਕਮੇਟੀ ਦੀ ਮੈਬਰਸ਼ਿਪ ਘਰ ਘਰ ਜਾ ਕੇ ਸੰਗਤਾਂ ਨੂੰ ਜੋੜ ਰਹੇ ਹਨ ਦੋਆਬਾ ਜਨਰਲ ਕੈਟੇਗਰੀ ਫਰੰਟ ਪੰਜਾਬ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਨੂੰ ਮਜਬੂਤ ਕਰਨ ਲਈ ਪੰਜ ਮੈਬਰੀ ਕਮੇਟੀ ਦੀ ਭਰਤੀ ਜੋਰ ਸ਼ੋਰ ਨਾਲ ਕਰੇਗਾ ਸਮੂਹ ਸੰਗਤਾਂ ਨੂੰ ਪੁਰਜੋਰ ਸ਼ਬਦਾ ਵਿੱਚ ਬੇਨਤੀ ਹੈ ਕਿ ਸੱਚਾ ਸੋਦਾ ਦੇ ਪੈਰੋਕਾਰ ਬਾਦਲ ਪਰਿਵਾਰ ਨੁੰ ਛੱਡਕੇ ਪੰਜ ਮੈਬਰੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਨ ਦੀ ਕਿ੍ਪਾਲਤਾ ਕਰਨ