
ਰਣਜੋਧ ਸਿੰਘ ਹਡਾਣਾ ਨੇ ਰਾਤੀਂ 11 ਵਜੇ ਚੈਕਿੰਗ ਕਰਕੇ ਦੋ ਪ੍ਰਾਈਵੇਟ ਬੱਸਾਂ ਨੂੰ ਕੀਤਾ ਜੁਰਮਾਨਾ
ਪਟਿਆਲਾ, 4 ਨਵੰਬਰ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਨੇ ਉਨ੍ਹਾਂ ਪ੍ਰਾਈਵੇਟ ਬੱਸ ਆਪਰੇਟਰਾਂ 'ਤੇ ਸ਼ਿਕੰਜਾ ਹੋਰ ਕਸ ਦਿੱਤਾ ਹੈ ਜੋ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਵੱਖ ਵੱਖ ਰੂਟਾਂ 'ਤੇ ਆਮ ਮੁਸਾਫ਼ਰਾਂ ਲਈ ਚਲਾ ਕੇ ਸਰਕਾਰ ਨੂੰ ਚੂਨਾ ਲਾ ਰਹੇ ਹਨ
ਪਟਿਆਲਾ, 4 ਨਵੰਬਰ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਨੇ ਉਨ੍ਹਾਂ ਪ੍ਰਾਈਵੇਟ ਬੱਸ ਆਪਰੇਟਰਾਂ 'ਤੇ ਸ਼ਿਕੰਜਾ ਹੋਰ ਕਸ ਦਿੱਤਾ ਹੈ ਜੋ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਵੱਖ ਵੱਖ ਰੂਟਾਂ 'ਤੇ ਆਮ ਮੁਸਾਫ਼ਰਾਂ ਲਈ ਚਲਾ ਕੇ ਸਰਕਾਰ ਨੂੰ ਚੂਨਾ ਲਾ ਰਹੇ ਹਨ ਤੇ ਪਿਛਲੇ 6-7 ਮਹੀਨਿਆਂ ਤੋਂ ਇਨ੍ਹਾਂ ਬੱਸਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਗਏ ਹਨ। ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਖ਼ੁਦ ਸਟਾਫ਼ ਦੇ ਨਾਲ ਰਲਕੇ ਇਨ੍ਹਾਂ ਬੱਸਾਂ ਦੀ ਚੈਕਿੰਗ ਕਰ ਰਹੇ ਹਨ। ਪਿਛਲੀ ਰਾਤ ਲਗਭਗ 11 ਵਜੇ ਉਨ੍ਹਾਂ ਪੀ ਆਰ ਟੀ ਸੀ ਦੇ ਜਨਰਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ ਅਤੇ ਚੀਫ਼ ਇੰਸਪੈਕਟਰ ਤੇ ਹੋਰਨਾਂ ਇੰਸਪੈਕਟਰਾਂ ਸਮੇਤ ਦੋ ਅਜਿਹੀਆਂ ਬੱਸਾਂ ਨੂੰ ਚੈੱਕ ਕਰਨ ਮਗਰੋਂ ਜੁਰਮਾਨਾ ਕੀਤਾ ਜਿਸ ਵਿੱਚ ਮੁਸਾਫ਼ਰ ਸਫ਼ਰ ਕਰ ਰਹੇ ਸਨ ਪਰ ਇਨ੍ਹਾਂ ਕੋਲ ਟੂਰਿਸਟ ਪਰਮਿਟ ਸਨ। ਇਹ ਬੱਸਾਂ ਚੰਡੀਗੜ੍ਹ ਤੋਂ ਬੀਕਾਨੇਰ ਅਤੇ ਜੈਪੁਰ ਜਾ ਰਹੀਆਂ ਸਨ। ਇਨ੍ਹਾਂ ਬੱਸਾਂ ਦੇ ਚਾਲਕ ਦਸਤਾਵੇਜ਼ ਦਿਖਾਉਣ ਵਿੱਚ ਅਸਫ਼ਲ ਰਹੇ। ਰਣਜੋਧ ਸਿੰਘ ਹਡਾਣਾ ਨੇ ਕਿਹਾ ਹੈ ਕਿ ਨਿੱਜੀ ਟਰਾਂਸਪੋਰਟਰਾਂ ਦੀ ਦਾਦਾਗਿਰੀ 'ਤੇ ਰੋਕ ਲੱਗੀ ਹੈ ਤੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਟਰਾਂਸਪੋਰਟਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ੁਲਾਸਾ ਕੀਤਾ ਕਿ ਅਜਿਹੀਆਂ ਬੱਸਾਂ 'ਤੇ ਨਕੇਲ ਕੱਸਣ ਲਈ ਪੀ ਆਰ ਟੀ ਸੀ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ ਜੋ ਵੱਖ ਵੱਖ ਰੂਟਾਂ 'ਤੇ ਅਜਿਹੀਆਂ ਬੱਸਾਂ 'ਤੇ ਨਿਗਰਾਨੀ ਰੱਖਣਗੀਆਂ।
