ਪੰਜਾਬ ਸੰਭਾਲੋ ਫਗਵਾੜਾ ਰੈਲੀ" 'ਦੀ ਸਫਲਤਾ ਲਈ ਬਸਪਾ ਵਰਕਰਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ - ਚੌਹਾਨ

ਹੁਸ਼ਿਆਰਪੁਰ- ਪੰਜਾਬ ਸੰਭਾਲੋ ਫਗਵਾੜਾ ਰੈਲੀ ਦੀ ਸਫਲਤਾ ਲਈ ਬਸਪਾ ਵਰਕਰਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਨੇ ਬਸਪਾ ਬਾਨੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੀਆਂ ਸਮੁੱਚੇ ਭਾਰਤ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਦਾਣਾ ਮੰਡੀ ਫਗਵਾੜਾ ਵਿਖੇ ਕੀਤੀ ਗਈ ਵਿਸ਼ਾਲ ਪੰਜਾਬ ਸੰਭਾਲ਼ੋ ਰੈਲੀ ਨਾਲ ਪੰਜਾਬ ਅੰਦਰ ਕਾਂਸ਼ੀ ਰਾਮ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਮਿਲੀ ਹੈ ਅਤੇ ਕਾਂਸ਼ੀ ਰਾਮ ਅੰਦੋਲਨ ਇਕ ਵੱਡੇ ਪ੍ਰੀਵਤਨ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ।

            ਰੈਲੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਬਹੁਤ ਸਮੇਂ ਬਾਅਦ ਬਸਪਾ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਜਿਸ ਨਾਲ ਬਸਪਾ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ ਹਨ।  ਬਸਪਾ ਦੀ ਪੰਜਾਬ ਸੰਭਾਲੋ ਫਗਵਾੜਾ ਰੈਲੀ ਨਾਲ ਪੰਜਾਬ ਅੰਦਰ ਕਾਂਸ਼ੀ ਰਾਮ ਦੇ ਸਮਾਜਿਕ, ਰਾਜਨੀਤਕ ਪ੍ਰੀਵਤਨ ਦੇ ਯੁੱਗ ਦੀ ਮੁੜ ਸ਼ੁਰੂਆਤ ਹੋ ਗਈ ਹੈ, ਜਿਸਦੇ ਚੰਗੇ ਨਤੀਜੇ 2027 ਵਿਚ ਦੇਖਣ ਨੂੰ ਮਿਲਣਗੇ।   
              ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਨੇ ਰੈਲੀ ਵਿੱਚ ਪਹੁੰਚੇ ਬਸਪਾ ਵਰਕਰਾਂ ਦਾ ਧੰਨਵਾਦ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਪੰਜਾਬ ਅੰਦਰ ਸਮਾਜਿਕ ਗੈਰ ਬਰਾਬਰੀ ਨੂੰ ਖਤਮ ਕਰਨ ਲਈ ਸਾਹਿਬ ਕਾਂਸ਼ੀ ਰਾਮ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪ੍ਰੀਵਤਨ ਦੇ ਸੰਘਰਸ਼ ਨੂੰ ਤੇਜ਼ ਕਰਕੇ 2027 ਵਿਚ ਬਸਪਾ ਸ਼ਕਤੀਸ਼ਾਲੀ ਪਾਰਟੀ ਵਜੋਂ ਉਭਰੇਗੀ।