
ਸਤਿਕਾਰ ਤੇ ਸ਼ਰਦਾ ਨਾਲ ਪੈਦਲ ਯਾਤਰਾ ਵਿੱਚ ਸੇਵਾ ਕੀਤੀ ਸ਼ੰਗਤਾਂ ਨੇ
ਕਪੂਰਥਲਾ, (ਪੈਗਾਮ ਏ ਜਗਤ) - ਬੀਤੇ ਕੱਲ ਐਤਵਾਰ ਹਰ ਸਾਲ ਦੀ ਤਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਪੈਦਲ ਯਾਤਰਾ ਨਗਰ ਕੀਰਤਨ ਰੂਪ ਵਿੱਚ ਕਪੂਰਥਲਾ ਦੇ ਸਟੇਟ ਗੁਰੂਦੁਆਰਾ ਸਾਹਿਬ ਤੋਂ ਰਵਾਨਾਂ ਹੋਕੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਵੇ ਗੁਰੂਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿੱਖੇ ਪਹੁੰਚੀ , ਰੇਲ ਕੋਚ ਫੈਕਟਰੀ ਦੇ ਬਾਹਰ ਪੈਂਦੇ “ਕਨੇਡੀਅਨ ਪੀਜਾ ਐਂਡ ਬਰਗਰ” ਰੈਸਟੋਰੇਂਟ ਵਾਲੇ “ਕਮਲਜੀਤ” ਜੀ ਨੇ ਦੱਸੇਆ ਕਿ ਏ ਪੈਦਲ ਯਾਤਰਾ ਨਗਰ ਕੀਰਤਨ ਹਰ ਸਾਲ ਸਜਾਏ ਜਾਂਦੇ ਨੇ ਤੇ ਸੰਗਤ ਇੱਸ ਵਿੱਚ ਪੂਰੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ|
ਕਪੂਰਥਲਾ, (ਪੈਗਾਮ ਏ ਜਗਤ) - ਬੀਤੇ ਕੱਲ ਐਤਵਾਰ ਹਰ ਸਾਲ ਦੀ ਤਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਪੈਦਲ ਯਾਤਰਾ ਨਗਰ ਕੀਰਤਨ ਰੂਪ ਵਿੱਚ ਕਪੂਰਥਲਾ ਦੇ ਸਟੇਟ ਗੁਰੂਦੁਆਰਾ ਸਾਹਿਬ ਤੋਂ ਰਵਾਨਾਂ ਹੋਕੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਵੇ ਗੁਰੂਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿੱਖੇ ਪਹੁੰਚੀ , ਰੇਲ ਕੋਚ ਫੈਕਟਰੀ ਦੇ ਬਾਹਰ ਪੈਂਦੇ “ਕਨੇਡੀਅਨ ਪੀਜਾ ਐਂਡ ਬਰਗਰ” ਰੈਸਟੋਰੇਂਟ ਵਾਲੇ “ਕਮਲਜੀਤ” ਜੀ ਨੇ ਦੱਸੇਆ ਕਿ ਏ ਪੈਦਲ ਯਾਤਰਾ ਨਗਰ ਕੀਰਤਨ ਹਰ ਸਾਲ ਸਜਾਏ ਜਾਂਦੇ ਨੇ ਤੇ ਸੰਗਤ ਇੱਸ ਵਿੱਚ ਪੂਰੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ| ਹਰ ਸਾਲ ਦੀ ਇਸ ਵਾਰ ਵੀ ਕਮਲਜੀਤ ਹੁਣਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਆਪਣੇਂ ਰੈਸਟੋਰੈਂਟ ਦੇ ਬਾਹਰ ਸਵੇਰ ਦੀ ਯਾਤਰਾ ਸਮੇਂ ਸੰਗਤਾਂ ਲਈ “ਦੁੱਧ ਤੇ ਬਰੈਡਾਂ” ਦੇ ਲੰਗਰ ਦਾ ਇੰਤਜਾਮ ਕੀਤਾ ਜਿਸਦਾ ਕਿ ਸੰਗਤਾਂ ਨੇ ਆਨੰਦ ਮਾਣੇਆਂ
ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਗੁਰੂਦੁਆਰਾ ਬੇਰ ਸਾਬਿਹ ਤੱਕ ਵੱਖ ਵੱਖ ਲੰਗਰ ਲੱਗੇ ਸਨ ਤੇ ਨਾਲ ਨਾਲ ਮੈਡਕਲ ਵਾਲੇ ਵੀਰ ਵੀ ਆਪਣੀਆਂ ਸੇਵਾਵਾਂ ਦੇ ਰਹੇ ਸਨ ॥ ਸੰਗਤਾਂ ਨੇ ਪੈਦਲ ਯਾਤਰਾ ਵਿੱਚ ਗੁਰੂ ਸਾਹਿਬ ਦੇ ਸ਼ਬਦ ਗਾਇਨ ਕਰਦੇ ਹੋਵੇ ਏ ਸਫਰ ਸੁਖਾਲਾ ਮਹਿਸੂਸ ਕੀਤਾ ਤੇ ਗੁਰੂ ਸਾਹਿਬ ਦਾ ਆਸ਼ਿਰਵਾਦ ਪ੍ਰਾਪਤ ਕੀਤਾ
ਸਾਰੇ ਪ੍ਰਬੰਧਕ ਸੇਵਾਦਾਰ ਤੇ ਸੰਗਤਾਂ ਨੇ ਸ਼ਾਮ ਵੇਲੇ ਗੁਰੂਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਅਸੀਸ ਮੰਗੀ ਕਿ ਗੁਰੂ ਸਾਹਿਬ ਹਮੇਸ਼ਾ ਸੰਗਤਾਂ ਕੋਲੋ ਏ ਸੇਵਾਵਾਂ ਲੈਂਦੇ ਰਹਿਣ ਤੇ ਸਾਰੇਆਂ ਨੂੰ ਤੰਦਰੁਸਤੀਆਂ ਬਖਸ਼ਦੇ ਰਹਿਣ ॥
