ਬੋਹਣ ਵਿਖੇ ਸੰਤ ਸੀਤਲ ਦਾਸ ਜੀ ਦੀ ਯਾਦ ਵਿੱਚ ਬਰਸੀ ਸਮਾਗਮ 14 ਤੋਂ ਸ਼ੁਰੂ

ਹੁਸ਼ਿਆਰਪੁਰ- ਡੇਰਾ ਸੱਚਖੰਡ ਸੰਤ ਸੀਤਲ ਦਾਸ, ਬੋਹਣ ਵਿਖੇ ਸੰਤ ਸਰਵਣ ਦਾਸ ਮੌਜੂਦਾ ਗੱਦੀ-ਨਸ਼ੀਨ ਤੇ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ,ਪੰਜਾਬ ਦੀ ਰਹਿਨੁਮਾਈ ਤੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਸੰਤ ਸੀਤਲ ਦਾਸ ਜੀ ਦੀ ਯਾਦ ਵਿੱਚ ਬਰਸੀ ਸਮਾਗਮ 14 ਤੋਂ 16 ਮਾਰਚ ਡੇਰਾ ਬੋਹਣ ਞਿਖੇ ਮਨਾਏ ਜਾ ਰਹੇ ਹਨ।

ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਸੇਵਾਦਾਰਾਂ ਓਮ ਪ੍ਰਕਾਸ਼ ਰਾਣਾ ਤੇ  ਨੰਬਰਦਾਰ ਬੀਰ ਚੰਦ ਸੁਰੀਲਾ ਨੇ  ਦੱਸਿਆ ਕਿ 14 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 15 ਤਰੀਕ  ਰਾਤ ਨੂੰ ਕੀਰਤਨ ਦਰਬਾਰ ਹੋਵੇਗਾ ਤੇ 16  ਤਰੀਕ, ਦਿਨ ਐਤਵਾਰ ਨੂੰ ਸਵੇਰੇ 8 ਵਜੇ ਨਿਸ਼ਾਨ ਸਾਹਿਬ ਜੀ ਦੀ ਰਸਮ ਅਦਾ ਹੋਵੇਗੀ ਅਤੇ 10 ਵਜੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ,ਉਪਰੰਤ ਕੀਰਤਨ ਦੇ ਦੀਵਾਨ ਸਜਣਗੇ|
 ਜਿਸ ਵਿਚ ਕੀਰਤਨੀ ਜਥੇ,ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਸੰਤ ਮਹਾਂਪੁਰਸ਼ ਕੀਰਤਨ ਕਥਾ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਪੰਜਾਬ ਦੇ ਕੋਨੇ-ਕੋਨੇ ਤੋਂ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਪੰਜਾਬ ਦੇ ਸੰਤ ਮਹਾਂਪੁਰਸ਼ ਆਈ ਹੋਈ ਸੰਗਤ ਨੂੰ ਗੁਰ-ਸ਼ਬਦ ਨਾਲ ਜੋੜਨਗੇ।ਗੁਰੂ ਦਾ ਲੰਗਰ ਅਤੁੱਟ ਵਰਤੇਗਾ।