ਬਖਸ਼ੀਸ ਸਿੰਘ ਹੀਰਾ ਨੇ ਇੰਟਰਨੈਸ਼ਨਲ ਆਸਟ੍ਰੇਲਿਅਨ ਮਾਸਟਰ ਗੇਮਜ਼ ਵਿੱਚ ਜਿੱਤੇ ਤਮਗੇ
ਚੰਡੀਗੜ੍ਹ 12 ਅਕਤੂਬਰ - ਆਸਟ੍ਰੇਲੀਆ ਦੇ ਐਡੀਲੈਡ ਸ਼ਹਿਰ ਵਿਖੇ 7 ਅਕਤੂਬਰ ਤੋਂ 14 ਅਕਤੂਬਰ ਤਕ ਹੋ ਰਹੀਆਂ ਇੰਟਰਨੈਸ਼ਨਲ ਆਸਟ੍ਰੇਲਿਅਨ ਮਾਸਟਰ ਗੇਮਜ਼ ਦੌਰਾਨ ਬਖਸ਼ੀਸ ਸਿੰਘ ਹੀਰਾ (83 ਸਾਲ) ਨੇ ਹੈਮਰ ਥ੍ਰੋ ਵਿੱਚ ਸੋਨੇ ਦਾ ਤਮਗਾ, ਸ਼ਾਟਪੁਟ ਵਿੱਚ ਸੋਨੇ ਦਾ ਤਮਗਾ, ਡਿਸਕਸ ਥ੍ਰੋ ਵਿੱਚ ਸੋਨੇ ਦਾ ਤਮਗਾ, ਜੈਵਲਿਨ ਥ੍ਰੋ ਵਿੱਚ ਜਾਂਦੀ ਦਾ ਤਮਗਾ ਅਤੇ ਲੰਬੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।

ਬਖਸ਼ੀਸ ਸਿੰਘ ਹੀਰਾ ਇਸ ਵੇਲੇ ਆਸਟ੍ਰੇਲੀਆ ਦੇ ਵਸਨੀਕ ਹਨ। ਉਹ ਪੰਜਾਬ ਦੇ ਮਸ਼ਹੂਰ ਕੋਚ ਅਤੇ ਖਿਡਾਰੀ ਰਹੇ ਹਨ। ਪਿੰਡ ਰੁੜਕੀ ਹੀਰਾ ਦੇ ਵਸਨੀਕ ਬਖਸ਼ੀਸ ਸਿੰਘ ਹੀਰਾ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ -46 ਵਿੱਚ ਰਹਿ ਰਹੇ ਸਨ।