ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਹੁਸ਼ਿਆਰਪੁਰ ਜੋਨ ਦੀ ਜ਼ੋਨਲ ਕਮੇਟੀ ਦੇ ਗਠਨ ਕੀਤਾ ਗਿਆ

ਹੁਸ਼ਿਆਰਪੁਰ- ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਵੱਲੋਂ ਹੁਸ਼ਿਆਰਪੁਰ ਦੇ ਹੋਟਲ ਸ਼ਿਰਾਜ ਰੀਜੈਂਸੀ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇੰਜੀ. ਜਸਪਾਲ ਸਿੰਘ ਨੇ ਸਾਰੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਅਦਾਰਿਆਂ ਵਿੱਚੋਂ ਨੁਮਾਯੰਦਿਆਂ ਨੂੰ ਨਾਲ ਲੈਕੇ ਬਹੁਤ ਹੀ ਵਧੀਆ ਇੰਤਜ਼ਾਮ ਕਰ ਕੇ ਆਏ ਹੋਏ ਸਾਰੇ ਸੱਜਣਾਂ ਨੂੰ ਚਾਹ-ਨਾਸ਼ਤਾ ਕਰਵਾਉਣ ਉਪਰੰਤ ਇੰਜੀ. ਤਰਸੇਮ ਸਿੰਘ ਨੇ ਸ਼ਾਇਰਾਨਾ ਅੰਦਾਜ਼ ਵਿੱਚ ਮੀਟਿੰਗ ਦੀ ਸ਼ੁਰੂਆਤ ਕਰ ਕੇ ਫੋਰਮ ਦੀ ਸੂਬਾਈ ਕਾਰਜਕਾਰਨੀ ਕਮੇਟੀ ਵਿੱਚੋਂ ਆਏ ਸੂਬਾ ਪ੍ਰਧਾਨ ਇੰਜੀ. ਦਲਜੀਤ ਕੋਹਲੀ, ਜਨਰਲ ਸਕੱਤਰ ਇੰਜੀ. ਵੀ ਕੇ ਕਪੂਰ, ਮੁੱਖ ਕਾਨੂੰਨੀ ਸਲਾਹਕਾਰ ਇੰਜੀ. ਗੁਰਵਿੰਦਰ ਸਿੰਘ ਬੇਦੀ, ਸੀਨੀਅਰ ਮੀਤ

ਹੁਸ਼ਿਆਰਪੁਰ- ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਵੱਲੋਂ ਹੁਸ਼ਿਆਰਪੁਰ ਦੇ ਹੋਟਲ ਸ਼ਿਰਾਜ ਰੀਜੈਂਸੀ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇੰਜੀ. ਜਸਪਾਲ ਸਿੰਘ ਨੇ ਸਾਰੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਅਦਾਰਿਆਂ ਵਿੱਚੋਂ ਨੁਮਾਯੰਦਿਆਂ ਨੂੰ ਨਾਲ ਲੈਕੇ ਬਹੁਤ ਹੀ ਵਧੀਆ ਇੰਤਜ਼ਾਮ ਕਰ ਕੇ ਆਏ ਹੋਏ ਸਾਰੇ ਸੱਜਣਾਂ ਨੂੰ ਚਾਹ-ਨਾਸ਼ਤਾ ਕਰਵਾਉਣ ਉਪਰੰਤ ਇੰਜੀ. ਤਰਸੇਮ ਸਿੰਘ ਨੇ ਸ਼ਾਇਰਾਨਾ ਅੰਦਾਜ਼ ਵਿੱਚ ਮੀਟਿੰਗ ਦੀ ਸ਼ੁਰੂਆਤ ਕਰ ਕੇ  ਫੋਰਮ ਦੀ ਸੂਬਾਈ ਕਾਰਜਕਾਰਨੀ ਕਮੇਟੀ ਵਿੱਚੋਂ ਆਏ ਸੂਬਾ ਪ੍ਰਧਾਨ ਇੰਜੀ. ਦਲਜੀਤ ਕੋਹਲੀ, ਜਨਰਲ ਸਕੱਤਰ ਇੰਜੀ. ਵੀ ਕੇ ਕਪੂਰ, ਮੁੱਖ ਕਾਨੂੰਨੀ ਸਲਾਹਕਾਰ ਇੰਜੀ. ਗੁਰਵਿੰਦਰ ਸਿੰਘ ਬੇਦੀ, ਸੀਨੀਅਰ ਮੀਤ ਪ੍ਰਧਾਨ ਇੰਜੀ. ਸ਼ਮਸ਼ੇਰ ਸਿੰਘ ਜੋਸਨ, ਮੀਤ ਪ੍ਰਧਾਨ ਇੰਜੀ. ਨਰੇਸ਼ ਕੁਮਾਰ ਸ਼ਰਮਾ, ਫਾਇਨਾਂਸ ਸਕੱਤਰ ਇੰਜੀ. ਅਸ਼ਵਨੀ ਕੁਮਾਰ ਭਾਟੀਆ, ਵਧੀਕ ਫਾਇਨਾਂਸ ਸਕੱਤਰ ਇੰਜੀ. ਕੁਲਦੀਪ ਸਿੰਘ ਬੋਪਾਰਾਏ, ਪ੍ਰੈਸ ਸਕੱਤਰ ਇੰਜੀ. ਗੁਰਮੇਲ ਸਿੰਘ ਸੈਣੀ ਅਤੇ ਪ੍ਰੋਪੇਗੰਡਾ ਸਕੱਤਰ ਇੰਜੀ. ਅਵਤਾਰ ਸਿੰਘ ਬੈਂਸ ਤੋਂ ਇਲਾਵਾ ਜਲੰਧਰ ਜੋਨ ਦੇ ਕਨਵੀਨਰ ਇੰਜੀ. ਮਨਜੀਤ ਸਿੰਘ ਗਰੋਵਰ, ਫਾਇਨਾਂਸ ਸਕੱਤਰ ਇੰਜੀ. ਸਤਨਾਮ ਸਿੰਘ ਅਤੇ ਕੇ-ਕਨਵੀਨਰ ਇੰਜੀ. ਹਰਮੇਸ਼ ਲਾਲ ਡੁੱਗ, ਕੰਵਰਜੀਤ ਸਿੰਘ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ ਪਹੁਜਾ ਅਤੇ ਅੰਮ੍ਰਿਤਸਰ ਜੋਨ ਤੋਂ ਆਏ ਕੋ-ਕਨਵੀਨਰ ਇੰਜੀ. ਗੁਰਮੀਤ ਸਿੰਘ ਅਤੇ ਹਰਜੀਤ ਸਿੰਘ ਦਾ ਹੁਸ਼ਿਆਰਪੁਰ ਜੋਨ ਦੇ ਮੋਹਤਵਾਰ ਮੈਂਬਰਾਂ ਦੇ ਹੱਥਾਂ ਨਾਲ ਫੁੱਲਾਂ ਦੇ ਹਾਰ ਪਵਾ ਕੇ ਨਿੱਘਾ ਸਵਾਗਤ ਕਰਨ ਉਪਰੰਤ ਇੰਜੀ. ਜਸਪਾਲ ਸਿੰਘ ਵਲੋਂ ਸਵਾਗਤੀ ਭਾਸ਼ਣ ਅਤੇ ਇੰਜੀ. ਦਰਸ਼ਨ ਲਾਲ ਪਾਸੋਂ ਤਰੰਨੁਮ ਵਿੱਚ ਕਵਿਤਾ ਪੇਸ਼ ਕਰਵਾ ਕੇ ਸਮਾਂ ਬੰਨ੍ਹ ਦਿੱਤਾ। 
ਹੁਸ਼ਿਆਰਪੁਰ ਜੋਨ ਦੇ ਨੁਮਾਇੰਦਿਆਂ ਵਜੋਂ ਇੰਜੀ. ਅਗਰਵਾਲ ਅਤੇ ਇੰਜੀ. ਐਸ ਪੀ ਸ਼ਰਮਾ ਨੇ ਫੋਰਮ ਦੇ ਪਲੇਟਫਾਰਮ ਰਾਹੀਂ ਪੈਨਸ਼ਨਰ ਸਾਥੀਆਂ ਦੀਆਂ ਹੱਲ ਕੀਤੀਆਂ ਜਾਣ ਯੋਗ ਔਂਕੜਾਂ ਦਾ ਸੂਬਾਈ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਸਾਮ੍ਹਣੇ ਵਿਸਤਾਰ ਨਾਲ ਜ਼ਿਕਰ ਕੀਤਾ। ਉਸ ਤੋਂ ਬਾਦ ਇੰਜੀ. ਦਲਜੀਤ ਸਿੰਘ ਕੋਹਲੀ ਸੂਬਾ ਪ੍ਰਧਾਨ ਅਤੇ ਇੰਜੀ. ਵੀ ਕੇ ਕਪੂਰ ਜਨਰਲ ਸਕੱਤਰ ਤੋਂ ਇਲਾਵਾ ਇੰਜੀ. ਗੁਰਵਿੰਦਰ ਸਿੰਘ ਬੇਦੀ ਮੁੱਖ ਸਲਾਹਕਾਰ, ਇੰਜੀ. ਨਰੇਸ਼ ਕੁਮਾਰ ਸ਼ਰਮਾ ਮੀਤ ਪ੍ਰਧਾਨ, ਇੰਜੀ 
 ਸ਼ਮਸ਼ੇਰ ਸਿੰਘ ਜੋਸਨ ਸੀਨੀਅਰ ਮੀਤ ਪ੍ਰਧਾਨ ਅਤੇ ਇੰਜੀ. ਕੁਲਦੀਪ ਸਿੰਘ ਬੋਪਾਰਾਏ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇੰਜੀ. ਵੀ ਕੇ ਕਪੂਰ ਨੇ ਫੋਰਮ ਦੀ ਲੋੜ, ਬਣਤਰ ਅਤੇ FORDE-INDIA ਦੀ ਇਕਾਈ ਦੇ ਰੂਪ ਵਿੱਚ ਰਜਿਸਟਰੇਸ਼ਨ ਸਬੰਧੀ ਵਿਸਤਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਰਮ ਦੇ ਪੰਜਾਬ ਵਿੱਚ 11 ਵਿੱਚੋਂ 8 ਜੋਨ ਪੱਧਰੀ ਜ਼ੋਨਲ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਨੇੜੇ ਭਵਿੱਖ ਵਿੱਚ ਬਾਕੀ ਤਿੰਨ ਜ਼ੋਨਲ ਕਮੇਟੀਆਂ ਵੀ ਬਣਾ ਲਈਆਂ ਜਾਣਗੀਆਂ। ਇੰਜੀ. ਦਲਜੀਤ ਸਿੰਘ ਕੋਹਲੀ ਨੇ ਫੋਰਮ ਦੇ ਮੰਚ ਰਾਹੀਂ ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤਿਕ ਨੁਮਾਯੰਦਿਆ ਨਾਲ ਮੁਲਾਕਾਤਾਂ ਕਰ ਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੀਤੇ ਗਏ ਉਪਰਾਲਿਆਂ ਸਬੰਧੀ ਜਾਣੂ ਕਰਵਾਇਆ। 
ਇੰਜੀ. ਗੁਰਵਿੰਦਰ ਸਿੰਘ ਬੇਦੀ ਨੇ ਕੋਰਟ ਕੇਸਾਂ ਸਬੰਧੀ ਚਰਚਾ ਕੀਤੀ। ਇਜੀ. ਨਰੇਸ਼ ਕੁਮਾਰ ਸ਼ਰਮਾ ਨੇ ਵਿਲੱਖਣ ਅੰਦਾਜ਼ ਵਿੱਚ ਸਾਥੀਆਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਫੋਰਮ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਇੰਜੀ. ਸ਼ਮਸ਼ੇਰ ਸਿੰਘ ਜੋਸਨ ਨੇ ਪ੍ਰਧਾਨਗੀ ਮੰਡਲ ਨੂੰ ਸਕਾਰਾਤਮਕ ਸੋਚ ਨਾਲ ਅੱਗੇ ਤੁਰੇ ਜਾਣ ਨੂੰ ਤਰਜੀਹ ਦਿੰਦੇ ਹੋਏ ਫੋਰਮ ਦੀ ਵਧੀਆ ਕਾਰਗੁਜ਼ਾਰੀ ਦਾ ਵਿਰੋਧ ਕਰਨ ਵਾਲਿਆਂ ਨੂੰ ਇਗਨੋਰ ਕਰਨ ਦਾ ਸੰਦੇਸ਼ ਦਿੱਤਾ। 
ਇੰਜੀ. ਕੁਲਦੀਪ ਸਿੰਘ ਬੋਪਾਰਾਏ ਨੇ ਫੋਰਮ ਦੇ ਹਰ ਜੋਨ ਵਿੱਚ 80 ਸਾਲ ਦੀ ਉਮਰ ਕਰਾਸ ਕਰਨ ਵਾਲੇ ਫੋਰਮ ਦੇ ਰਜਿਸਟਰਡ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਸੰਦੇਸ਼ ਦਿੱਤਾ।ਇੰਜੀ. ਵੀ ਕੇ ਕਪੂਰ ਨੇ ਹੁਸ਼ਿਆਰਪੁਰ ਜੋਨ ਦੀ ਜ਼ੋਨਲ ਕਮੇਟੀ ਸਬੰਧੀ ਦੱਸਿਆ ਕਿ ਜੋਨ ਦੇ ਸਮੂਹ ਸਾਥੀਆਂ ਵਲੋਂ ਸਰਵਸੰਮਤੀ ਨਾਲ ਗਠਨ ਕੀਤਾ ਗਿਆ ਹੈ ਜਿਸ ਵਿੱਚ ਇੰਜੀ. ਜਸਪਾਲ ਸਿੰਘ ਨੂੰ ਮੁੱਖ ਸਲਾਹਕਾਰ, ਇੰਜੀ. ਰਾਜੀਵ ਦੇਵਗਨ ਨੂੰ ਕਨਵੀਨਰ, ਇੰਜੀ. ਦਰਸ਼ਨ ਲਾਲ ਅਤੇ ਰਾਮ ਸਿੰਘ ਬੀ ਐਂਡ ਆਰ ਵਿੱਚੋਂ, ਇੰਜੀ. ਮਨਜੀਤ ਸਹੋਤਾ ਅਤੇ ਮਨਜੀਤ ਸੈਣੀ ਜਨ ਸਿਹਤ ਵਿਭਾਗ ਵਿੱਚੋਂ, ਇੰਜੀ. ਅਨਿਲ ਸ਼ਰਮਾ ਅਤੇ ਐਸ ਪੀ ਸ਼ਰਮਾ ਸਿੰਚਾਈ ਵਿਭਾਗ ਵਿੱਚੋਂ, ਇੰਜੀ. ਬਲਦੇਵ ਸਿੰਘ ਅਤੇ ਹਰਜਿੰਦਰ ਸਿੰਘ ਪੰਚਾਇਤੀ ਰਾਜ ਵਿੱਚੋਂ, ਇੰਜੀ. ਗੁਰਮੁੱਖ ਸਿੰਘ ਪੰਜਾਬ ਮੰਡੀ ਬੋਰਡ ਵਿੱਚੋਂ ਅਤੇ ਇੰਜੀ. ਅਵਤਾਰ ਸਿੰਘ ਨੂੰ ਟਿਊਬਵੈਲ ਕਾਰਪੋਰੇਸ਼ਨ ਵਿੱਚੋਂ ਕੋ ਕਨਵੀਨਰ ਅਤੇ ਸਬ-ਜੋਨ ਮੁਕੇਰੀਆਂ ਲਈ ਬੀ ਐਂਡ ਆਰ ਵਿੱਚੋਂ ਇੰਜੀ. ਬਲਜੀਤ ਸਿੰਘ, ਟਾਂਡਾ ਲਈ ਪੰਚਾਇਤੀ ਰਾਜ ਵਿੱਚੋਂ ਇੰਜੀ. ਸ਼ਿਵ ਪੂਰਨ ਸਿੰਘ, ਨਵਾਂ ਸ਼ਹਿਰ ਲਈ ਬੀ ਐਂਡ ਆਰ ਵਿੱਚੋਂ ਇੰਜੀ. ਅਰਜਨ ਦੇਵ ਅਤੇ ਮਾਹਿਲ ਪੁਰ ਲਈ ਜਨ ਸਿਹਤ ਵਿਭਾਗ ਵਿੱਚੋਂ ਇੰਜੀ. ਸੁਖਦੇਵ ਚੰਦ ਨੂੰ  ਕੋ-ਕਨਵੀਨਰ ਅਤੇ ਸਿੰਚਾਈ ਵਿਭਾਗ ਵਿੱਚੋਂ ਇੰਜੀ. ਕਰਮਜੀਤ ਸਿੰਘ ਨੂੰ ਹੋਸ਼ਿਆਰਪੁਰ ਜੋਨ ਦੇ ਫਾਇਨਾਂਸ ਸਕੱਤਰ ਦੇ ਅਹੁਦਿਆਂ ਦੀ ਜਿੰਮੇਵਾਰੀ ਸੋਂਪੀ ਗਈ।
100 ਦੇ ਕਰੀਬ ਮੈਂਬਰਾਂ ਦੇ ਸਾਹਮਣੇ ਇੰਜੀ. ਵੀ ਕੇ ਕਪੂਰ  ਨੇ ਸਾਰੇ ਜ਼ੋਣਾਂ ਦੀ ਬਣਤਰ ਮੁਕੰਮਲ ਹੋਣ ਉਪਰੰਤ ਫਾਈਨਲ ਲੈਟਰਪੈਡ ਜਾਰੀ ਕਰਨ ਵੇਲੇ ਫੋਰਮ ਦੇ ਬਾਨੀ ਪ੍ਰਧਾਨ ਇੰਜੀ. ਵਾਸੁਦੇਵ ਸ਼ਰਮਾ ਨੂੰ ਮੁੱਖ ਸਰਪ੍ਰਸਤ ਦੇ ਅਹੁਦੇ ਨਾਲ ਨਵਾਜ਼ੇ ਜਾਣ ਦਾ ਮਤਾ ਪੇਸ਼ ਕੀਤਾ ਜਿਸ ਨੂੰ ਹਾਊਸ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਦੋਨੋ ਬਾਹਾਂ ਖੜ੍ਹੀਆਂ ਕਰ ਕੇ ਪਰਵਾਨ ਕੀਤਾ ਅਤੇ ਸਹਿਮਤੀ ਪ੍ਰਗਟਾਈ।
ਜ਼ੋਨਲ ਕਮੇਟੀ ਦੇ ਅਹੁਦੇਦਾਰਾਂ ਦਾ  ਸੂਬਾਈ ਕਾਰਜਕਾਰਨੀ ਕਮੇਟੀ ਦੇ ਅਹੁਦੇਦਾਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਅਤੇ ਵਧਾਈ ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਹੁਸ਼ਿਆਰਪੁਰ ਜੋਨ ਦੇ ਹਰ ਵਿਭਾਗ ਵਿੱਚੋਂ ਰਿਟਾਇਰ ਹੋਏ ਬਹੁਤ ਸਾਰੇ ਹੋਰ ਸਾਥੀਆਂ ਤੋਂ ਇਲਾਵਾ ਇੰਜੀ.  ਸਤਪਾਲ ਜੁਗਰਾਲ, ਰਾਜਿੰਦਰ ਕੁਮਾਰ, ਕੁਲਵੰਤ ਸਿੰਘ , ਸੁਲੱਖਣ ਸਿੰਘ, ਸਤੀਸ਼ ਕੁਮਾਰ, ਮੋਹਿੰਦਰ ਲਾਲ, ਧਰਮ ਸਿੰਘ, ਚਰਨ ਦਾਸ, ਅਸ਼ੋਕ ਨੰਦਾ, ਕੇਵਲ ਕ੍ਰਿਸ਼ਨ, ਸੁਖਦੇਵ ਸਿੰਘ ਅਤੇ ਰਾਜ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇੰਜੀ. ਤਰਸਮ ਸਿੰਘ ਨੇ ਸ਼ਾਨਦਾਰ ਅੰਦਾਜ਼ ਵਿਚ ਸਟੇਜ ਦਾ ਸੰਚਾਲਨ ਕੀਤਾ। ਅੰਤ ਵਿੱਚ ਇੰਜੀ. ਦੀਦਾਰ ਸਿੰਘ ਨੇ ਹੁਸ਼ਿਆਰਪੁਰ ਜੋਨ ਵਲੌ ਸਾਰੇ ਪੰਜਾਬ ਤੋਂ ਆਏਂ ਮੈਂਬਰਾਂ ਦਾ ਅਤੇ ਇੰਤਜ਼ਾਮ ਕਰਨ ਵਾਲੀ ਟੀਮ ਦਾ ਸਹਿਯੋਗ ਕਰਨ ਲਈ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਉਸ ਤੋਂ ਪਹਿਲਾਂ ਇੰਜੀ. ਜਸਪਾਲ ਸਿੰਘ ਦੀ ਬਾਕਮਾਲ ਅਗਵਾਈ ਕਰਨ ਲਈ ਸਮੂਹ ਹਾਊਸ ਪਾਸੋਂ ਇੱਕ ਮਿੰਟ ਲਈ ਲਗਾਤਾਰ ਤਾੜੀਆਂ ਵਜਵਾ ਕੇ ਭਰਪੂਰ ਸ਼ਲਾਘਾ ਕੀਤੀ।