ਲੈਕਚਰਾਰ ਪਵਨ ਕੁਮਾਰ ਸ਼ਰਮਾ 31 ਸਾਲ 1 ਮਹੀਨੇ ਦੀ ਸੇਵਾ ਪੂਰੀ ਕਰਨ ਮਗਰੋਂ 30 ਅਪ੍ਰੈਲ ਨੂੰ ਹੋਣਗੇ ਸੇਵਾਮੁਕਤ

ਹੁਸ਼ਿਆਰਪੁਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂਬਿਸ਼ਨ ਪੂਰੀ (ਭਵਾਨੀਪੁਰ) ਵਿੱਚ ਲੈਕਚਰਾਰ ਵਜੋਂ ਤਾਇਨਾਤ ਪਵਨ ਕੁਮਾਰ ਸ਼ਰਮਾ 31 ਸਾਲ 1 ਮਹੀਨੇ ਦੀ ਸ਼ਾਨਦਾਰ ਸੇਵਾ ਮਗਰੋਂ 30 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ। ਆਪਣੀ ਸੇਵਾਕਾਲ ਦੌਰਾਨ ਉਨ੍ਹਾਂ ਨੇ ਨਾਂ ਕੇਵਲ ਸ਼ਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ, ਸਗੋਂ ਸਮਾਜ ਸੇਵਾ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦਿਆਂ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਖ਼ਾਸ ਕਰਕੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਲਗਾਤਾਰ ਸਹਿਯੋਗ ਕਰਦੇ ਰਹੇ।

ਪਵਨ ਕੁਮਾਰ ਸ਼ਰਮਾ ਦਾ ਜਨਮ 5 ਅਪ੍ਰੈਲ 1967 ਨੂੰ ਬੀਤ ਇਲਾਕੇ ਦੇ ਝੋਣੋਵਾਲ ਪਿੰਡ ਵਿੱਚ ਭਗਤ ਰਾਮ ਸ਼ਰਮਾ ਅਤੇ ਮਾਤਾ ਸ਼ੀਲਾ ਦੇਵੀ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਸਕੂਲ ਵਿੱਚ ਟਾਪ ਕੀਤਾ। ਉਚੇਰੀ ਵਿੱਦਿਆ ਉਨ੍ਹਾਂ ਨੇ ਬੀਐੱਸਸੀ (ਨਾਨ ਮੈਡੀਕਲ) ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਤੋਂ, ਬੀਐੱਡ ਡੀਏਵੀ ਕਾਲਜ ਹੁਸ਼ਿਆਰਪੁਰ ਤੋਂ ਅਤੇ ਐਮਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।
ਪਵਨ ਕੁਮਾਰ ਸ਼ਰਮਾ ਨੇ 7 ਅਪ੍ਰੈਲ 1994 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਵਿੱਚ ਸਾਇੰਸ ਅਧਿਆਪਕ ਵਜੋਂ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। 25 ਨਵੰਬਰ 2024 ਨੂੰ ਅਧਿਆਪਕ ਤੋਂ ਲੈਕਚਰਾਰ ਵਜੋਂ ਤਰੱਕੀ ਮਿਲਣ ਮਗਰੋਂ ਉਨ੍ਹਾਂ ਨੇ ਗੁਰੂਬਿਸ਼ਨ ਪੂਰੀ (ਭਵਾਨੀਪੁਰ) ਸਕੂਲ ਵਿੱਚ ਪੰਜਾਬੀ ਲੈਕਚਰਾਰ ਵਜੋਂ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਦੀਆਂ ਮਿਸਾਲੀ ਸੇਵਾਵਾਂ ਲਈ ਉਨ੍ਹਾਂ ਨੂੰ ਤਿੰਨ ਵਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ (ਆਈਏਐਸ) ਵੱਲੋਂ ਅਤੇ ਇੱਕ ਵਾਰ ਡੀਸੀ ਹੁਸ਼ਿਆਰਪੁਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸੇਵਾਕਾਲੀਨ ਪ੍ਰਸ਼ਿਕਸ਼ਣ ਕੇਂਦਰ ਵੱਲੋਂ 'ਸਰਵੋਤਮ ਅਧਿਆਪਕ ਐਵਾਰਡ' ਨਾਲ ਵੀ ਨਵਾਜਿਆ ਗਿਆ।
ਉਨ੍ਹਾਂ ਦੀ ਅਗਵਾਈ ਵਿੱਚ ਪੜ੍ਹਾਏ ਵਿਸ਼ਿਆਂ — ਸਾਇੰਸ ਅਤੇ ਪੰਜਾਬੀ — ਵਿੱਚ ਕਰੀਬ 20 ਤੋਂ ਵੱਧ ਵਿਦਿਆਰਥੀਆਂ ਨੇ 100% ਅੰਕ ਹਾਸਲ ਕੀਤੇ। ਸਮਾਜ ਸੇਵਾ ਦੇ ਖੇਤਰ ਵਿੱਚ ਵੀ ਪਵਨ ਕੁਮਾਰ ਸ਼ਰਮਾ ਨੇ ਬੀਤ ਭਲਾਈ ਕਮੇਟੀ ਦੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦਿਆਂ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਲਈ ਮਹੱਤਵਪੂਰਣ ਯਤਨ ਕੀਤੇ। ਵਾਇਸ ਆਫ ਦ ਪੀਪਲ ਦੇ ਕੋ-ਕਨਵੀਨਰ ਵਜੋਂ ਉਨ੍ਹਾਂ ਨੇ ਖੂਨਦਾਨ ਕੈਂਪ ਲਗਵਾਏ ਅਤੇ ਕੋਵਿਡ-19 ਦੌਰਾਨ ਘਰ-ਘਰ ਰਾਸ਼ਨ ਅਤੇ ਸਬਜ਼ੀਆਂ ਪਹੁੰਚਾਈਆਂ ਤੇ ਮਾਸਕ ਵੰਡੇ।
ਹੁਣ, 31 ਸਾਲ 1 ਮਹੀਨੇ ਦੀ ਬੇਦਾਗ ਸੇਵਾ ਤੋਂ ਬਾਅਦ, 30 ਅਪ੍ਰੈਲ ਨੂੰ ਉਨ੍ਹਾਂ ਦੇ ਸਨਮਾਨ ਵਿੱਚ ਸਕੂਲ ਵਿੱਚ ਵਿਸ਼ੇਸ਼ ਵਿਦਾਈ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਇਲਾਕੇ ਦੇ ਪ੍ਰਮੁੱਖ ਲੋਕ ਵੀ ਸ਼ਾਮਿਲ ਹੋਣਗੇ।