ਨੈਸ਼ਨਲ ਖੇਡਾਂ’ਚ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਸਾਹਿਬਜਾਦਾ ਬਾਬਾ ਫਹਿਤ ਸਿੰਘ ਜੀ ਗਤਕਾ ਕਲੱਬ ਦੇ ਖਿਡਾਰੀਆਂ ਨੇ ਜਿਤੇ 3 ਗੋਲਡ
ਹੁਸ਼ਿਆਰਪੁਰ- ਬੀਤੇ ਦਿਨੀਂ 68ਵੀਂ ਨੈਸ਼ਨਲ ਸਕੂਲੀ ਖੇਡਾਂ 2024-25 ਦਾ ਆਯੋਜਿਤ ਕੀਤਾ ਗਿਆ। ਇਨ੍ਹਾਂ ਖੇਡਾਂ ਦੇ ਵਿਚ ਗੁਰਦੁਆਰਾ ਸੰਤ ਅਜੀਤ ਸਿੰਘ ਜੀ ਅਲਾਵਲਈਸਾ ਆਲਮਪੁਰ ਦੇ ਬਾਬਾ ਹੀਰਾ ਸਿੰਘ ਜੀ ਖਾਲਸਾ ਜੀ ਦੇ ਅਸ਼ੀਰਵਾਦ ਸਦਕਾ ਸਾਹਿਬਜਾਦਾ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗਤਕਾ ਕਲੱਬ ਦੇ ਖਿਡਾਰੀਆਂ ਨੇ ਪੰਜਾਬ ਦੀ ਟੀਮ ਵਲੋਂ ਭਾਗ ਲਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਗਤਕਾ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਤੇ ਜਨਰਲ ਸੈਕੇਟਰੀ ਬਲਰਾਜ ਸਿੰਘ ਨੇ ਦੱਸਿਆ ਕਿ 68ਵੀਂ ਨੈਸ਼ਨਲ ਸਕੂਲੀ ਖੇਡਾਂ 2024-25 ਵਿਚ ਅੰਡਰ 17 ਵਿਚ ਸੂਜਲ, ਅੰਡਰ 17 ਬਲਰਾਜ ਸਿੰਘ ਅਤੇ ਨੈਸ਼ਨਲ ਓਪਨ ਅੰਡਰ 14 ਵਿਚ ਜਗਜੋਤ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਆਪਣਾ, ਆਪਣੇ ਮਾਤਾ ਪਿਤਾ, ਪਿੰਡ, ਕਲੱਬ, ਜਿਲੇ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਜਿੱਤ ਵਿਚ ਜਿਥੇ ਖਿਡਾਰੀਆਂ ਦੀ ਮਿਹਨਤ ਹੈ ਉਥੇ ਨਾਲ ਹੀ ਗਤਕਾ ਕੋਚ ਗੁਰਪ੍ਰੀਤ ਸਿੰਘ ਦੀ ਸਿਖਲਾਈ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਮਨਪ੍ਰੀਤ ਸਿੰਘ ਕੋਚ, ਸੰਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਗੁਰਨੂਰ ਸਿੰਘ, ਬਲਵਿੰਦਰ ਸਿੰਘ, ਗਤਕਾ ਪ੍ਰਮੋਟਰ ਸਚਨਾਮ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।