
ਸੀ.ਪੀ.ਆਈ ਐਮ. ਐਲ ਵਲੋਂ ਪਹਿਲਗਾਮ ਹੱਤਿਆਵਾਂ ਦੀ ਨਿਆਂਇਕ ਜਾਂਚ ਮੰਗੀ-ਉੜਾਪੜ ਵਿਖੇ ਪਹਲਗਾਮ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ
ਨਵਾਂਸ਼ਹਿਰ, 28 ਅਪ੍ਰੈਲ- ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕਰੇਸੀ ਵਲੋਂ ਪਹਲਗਾਮ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਨਵਾਂਸ਼ਹਿਰ, 28 ਅਪ੍ਰੈਲ- ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕਰੇਸੀ ਵਲੋਂ ਪਹਲਗਾਮ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਪਾਰਟੀ ਆਗੂਆਂ ਦਲਜੀਤ ਸਿੰਘ ਐਡਵੋਕੇਟ ਅਤੇ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਨਿਰਦੋਸ਼ ਹੱਤਿਆ ਦੀ ਸਖਤ ਨਿੰਦਾ ਕਰਦੀ ਹੈ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਅਤੇ ਸ਼ੋਕ ਪ੍ਰਗਟਾਉਂਦੀ ਹੈ। ਇਹ ਹੱਤਿਆਵਾਂ ਨਾ ਤਾਂ ਕਸ਼ਮੀਰੀ ਲੋਕਾਂ ਦੀ ਲੋਕਤੰਤਰਕ ਇੱਛਾਵਾਂ ਦੀ ਲੜਾਈ ਦੀ ਸੇਵਾ ਕਰਦੀਆਂ ਹਨ ਅਤੇ ਨਾ ਹੀ ਕਿਸੇ ਧਰਮ ਦੇ ਹਿੱਤ ਵਿੱਚ ਹਨ। ਇਹ ਗੱਲ ਉਚੇਚਾ ਧਿਆਨ ਮੰਗਦੀ ਹੈ ਕਿ ਕਸ਼ਮੀਰ ਵਿੱਚ, ਖ਼ਾਸ ਕਰਕੇ ਮੁਸਲਮਾਨ ਇਸ ਘਿਨੌਣੇ ਹਮਲੇ ਦੇ ਵਿਰੁੱਧ ਸੜਕਾਂ 'ਤੇ ਉੱਤਰੇ ਹਨ।
ਇਹ ਹਮਲਾ ਆਰਐਸਐਸ-ਭਾਜਪਾ ਸਰਕਾਰ ਦੀ ਰਾਜਨੀਤਕ ਅਤੇ ਪ੍ਰਸ਼ਾਸਕੀ ਨਾਕਾਮੀ ਦੀ ਸਾਫ਼ ਉਦਾਹਰਨ ਹੈ, ਜੋ ਕਿ ਜੰਮੂ-ਕਸ਼ਮੀਰ ਵਿੱਚ ਤਾਇਨਾਤ ਸੁਰੱਖਿਆ ਬਲਾਂ ਉੱਤੇ ਪੂਰਾ ਕਾਬੂ ਰੱਖਦੀ ਹੈ ਕਿਉਂਕਿ ਜੰਮੂ-ਕਸ਼ਮੀਰ ਇੱਕ ਯੂਨੀਅਨ ਟੈਰੀਟਰੀ ਹੈ। ਆਰਐਸਐਸ-ਭਾਜਪਾ ਨੇ ਦਾਅਵਾ ਕੀਤਾ ਸੀ ਕਿ ਜੰਮੂ-ਕਸ਼ਮੀਰ ਵਿੱਚ ਉੱਤਪੰਨ ਹਿੰਸਾ ਦੀ ਜੜ੍ਹ ਧਾਰਾ 370 ਅਤੇ 35ਏ ਸੀ, ਪਰ 5 ਅਗਸਤ 2019 ਨੂੰ ਉਨ੍ਹਾਂ ਦੇ ਰੱਦ ਹੋਣ ਮਗਰੋਂ ਜੰਮੂ ਕਸ਼ਮੀਰ ਅਤੇ ਹਾਲਾਤ ਆਮ ਵਰਗੇ ਹੋਣ ਦੇ ਸਾਰੇ ਦਾਅਵੇ ਝੂਠੇ ਸਾਬਤ ਹੋਏ ਹਨ।
ਲੋਕਤੰਤਰਕ ਆਵਾਜ਼ ਨੂੰ ਦਬਾਉਣ ਲਈ ਕੇਂਦਰੀ ਸਰਕਾਰ ਨੇ ਹਰ ਤਰ੍ਹਾਂ ਦੇ ਜਬਰ ਅਮਲ ਵਿੱਚ ਲਿਆਂਦੇ ਹਨ। ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਅਤੇ ਮੀਡੀਆ ਸਮੇਤ ਹਰੇਕ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਫਿਰ ਵੀ ਇਹ ਕਦਮ ਅਸਫਲ ਸਾਬਤ ਹੋਏ ਹਨ। ਇਸ ਲਈ ਸੈਲਾਨੀਆਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹਿਣ ਦੀ ਪੂਰੀ ਜ਼ਿੰਮੇਵਾਰੀ ਕੇਂਦਰੀ ਸਰਕਾਰ ਦੀ ਹੈ।ਇਸਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਪਹਲਗਾਮ ਵਿੱਚ ਹਿੰਦੂ ਸੈਲਾਨੀਆਂ ਦੀਆਂ ਇਹ ਸਮੂਹਿਕ ਹੱਤਿਆਵਾਂ ਉਸ ਸਮੇਂ ਹੋਈਆਂ ਹਨ ਜਦੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਭਾਰਤ ਦੇ ਦੌਰੇ 'ਤੇ ਸਨ। ਪਹਿਲਾਂ ਵੀ ਚਿੱਟੀਸਿੰਘਪੁਰਾ 'ਚ ਸਿੱਖਾਂ ਦੀਆਂ ਹੱਤਿਆਵਾਂ ਹੋਈਆਂ ਸਨ। ਘਟਨਾ ਤਦ ਹੋਈ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆਏ ਸਨ ਅਤੇ ਪੁਲਵਾਮਾ ਹਮਲਾ ਵੀ ਚੋਣਾਂ ਤੋਂ ਥੋੜ੍ਹਾ ਪਹਿਲਾਂ ਹੋਇਆ ਸੀ। ਹੱਤਿਆਵਾਂ ਦੀ ਟਾਈਮਿੰਗ ਹਾਲਾਤਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦੀ ਹੈ।ਇਸ ਲਈ ਜ਼ਰੂਰੀ ਹੈ ਕਿ ਪਹਲਗਾਮ ਹੱਤਿਆਵਾਂ ਅਤੇ ਨਾਗਰਿਕਾਂ ਦੀ ਰੱਖਿਆ 'ਚ ਨਾਕਾਮੀ ਬਾਰੇ ਪੂਰੀ ਜਾਂਚ ਕੀਤੀ ਜਾਵੇ। ਇਹ ਜਾਂਚ ਸਭ ਤੋਂ ਉੱਚੇ ਪੱਧਰ 'ਤੇ, ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਾਰੇ ਤੱਥ ਲੋਕਾਂ ਸਾਹਮਣੇ ਲਿਆਂਦੇ ਆ ਸਕਣ।ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬਣਾਏ ਜਾ ਰਹੇ ਜੰਗੀ ਮਹੌਲ ਦਾ ਵਿਰੋਧ ਕਰਨ।
ਆਰਐਸਐਸ-ਭਾਜਪਾ ਦੇ ਨੇਤਾ, ਜਿਨ੍ਹਾਂ ਦੇ ਰਾਜ ਵਿੱਚ ਇਹ ਹੱਤਿਆਵਾਂ ਹੋਈਆਂ ਹਨ, ਹੁਣ ਇਸ ਘਟਨਾ ਨੂੰ ਧਾਰਮਿਕ ਵੰਡ ਨੂੰ ਹੋਰ ਡੂੰਘਾ ਕਰਨ ਲਈ ਰਾਜਨੀਤਕ ਤੌਰ 'ਤੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਹਾਲਾਂਕਿ ਹਰ ਧਰਮ ਦੇ ਲੋਕਾਂ ਨੇ ਇਸ ਦੀ ਨਿੰਦਾ ਕੀਤੀ ਹੈ। ਮੌਜੂਦਾ ਹਕੂਮਤ ਹਾਲਾਤਾਂ ਦਾ ਰਾਜਨੀਤਕ ਫਾਇਦਾ ਚੁੱਕਣ ਲਈ ਉਤਸੁਕ ਹੈ। ਇਸ ਲਈ ਸਾਰੇ ਤਰੱਕੀਪਸੰਦ, ਲੋਕਤੰਤਰਕ ਅਤੇ ਅਮਨਪਸੰਦ ਤੱਤਾਂ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਵੰਡ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ, ਹੱਤਿਆਵਾਂ ਨੂੰ ਜਾਤੀ-ਧਾਰਮਿਕ ਜ਼ਹਿਰ ਫੈਲਾਉਣ ਲਈ ਵਰਤੇ ਜਾਣ ਤੋਂ ਰੋਕਣ।
ਸੈਲਾਨੀ ਉਦਯੋਗ 'ਤੇ ਹੋਏ ਹਮਲੇ ਨੇ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦੀ ਆਮਦਨ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ।
