ਵੱਖਰੀ ਪਹਿਲਕਦਮੀ ਖੇਡਾਂ 79 ਦੀਆਂ ਦਾ ਸਫਲਤਾਪੂਰਵਕ ਸਮਾਪਨ

ਮੋਹਾਲੀ- ਸੈਕਟਰ 79 ਦੇ ਨੋਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਜਿਲਾ ਯੂਥ ਪ੍ਰਧਾਨ ਤੇ ਕਲੱਬ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਇਕ ਵੱਖਰੀ ਪਹਿਲਕਦਮੀ ਸੈਕਟਰ 79 ਵਿਚ ਮੋਬਾਇਲ ਛੱਡੋ ਖੇਡਾਂ ਅਪਣਾਓ ਦੇ ਸਲੋਗਨ ਹੇਠ ਸਿਰਫ ਆਪਣੇ ਸੈਕਟਰ ਦੇ ਬੱਚਿਆਂ ਨੂੰ ਲੇ ਕੇ ਪਾਰਕ ਨੰਬਰ 12 ਵਿਚ 8 ਦਿਨਾ ਖੇਡਾਂ ਦਾ ਆਯੋਜਨ ਕਰਵਾਇਆ ਗਿਆ ਜਿਸਦਾ ਮਕਸਤ ਬੱਚਿਆਂ ਨੂੰ ਮੋਬਾਈਲਾਂ ਨਾਲੋਂ ਤੋੜ ਕੇ ਪਾਰਕਾਂ ਗਰਾਊਂਡ ਵਿੱਚ ਲੇ ਕੇ ਆਉਣਾ ਸੀ, ਜਿਸ ਵਿਚ ਬਹੁਤ ਹਦ ਤਕ ਗੁਰਪ੍ਰੀਤ ਬੈਂਸ ਦੀ ਇਹ ਕੋਸ਼ਿਸ਼ ਕਿਤੇ ਨਾ ਕਿਤੇ ਕਾਮਯਾਬ ਹੋਈ ਦਿਖਾਈ ਦਿੰਦੀ ਹੈ

ਖੇਡਾਂ ਦਾ ਉਦਘਾਟਨ 19 ਅਪ੍ਰੈਲ ਨੂੰ ਮੋਹਾਲੀ ਦੇ ਵਿਧਾਇਕ ਮਾਣਯੋਗ ਕੁਲਵੰਤ ਸਿੰਘ ਦੇ ਭਰਾ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਪ੍ਰਭਜੋਤ ਕੌਰ ਨੇ ਸਾਂਝੇ ਤੌਰ ਤੇ ਕੀਤਾ, ਉਪਰੰਤ ਇਹਨਾਂ 8 ਦਿਨਾ ਵਿਚ ਜਿਥੇ ਰੋਜ਼ਾਨਾ ਵੱਖ ਵੱਖ ਸਖਸ਼ੀਅਤਾਂ ਨੇ ਹਾਜ਼ਰੀ ਲਵਾਈ ਓਥੇ  ਮਾਣਯੋਗ ਮੈਬਰ ਪਾਰਲੀਮੈਟ ਸਰਦਾਰ ਮਲਵਿੰਦਰ ਸਿੰਘ ਕੰਗ ਵੱਲੋਂ 25 ਅਪ੍ਰੈਲ ਨੂੰ ਜਿਥੇ ਇਹਨਾਂ ਖੇਡਾਂ ਵਿਚ ਪਹੁੰਚ ਕੇ ਭਰਵੀਂ ਹਾਜ਼ਰੀ ਲਗਵਾਈ ਓਥੇ ਖਿਡਾਰੀਆਂ ਨਾਲ ਵਾਲੀਬਾਲ ਤੇ ਬੈਡਮਿੰਟਨ ਦੇ ਮੈਚ ਵੀ ਲਗਾਏ ,  ਰਾਜਸੀ ਨੇਤਾਵਾਂ ਤੋਂ ਇਲਾਵਾ ਫਿਲਮੀ ਸੰਸਾਰ ਦੇ ਵੱਖ ਵੱਖ ਸਿਤਾਰਿਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਨੇ ਖਾਸ ਤੌਰ ਤੇ 79 ਪਹੁੰਚ ਕੇ ਨੋਜਵਾਨਾਂ ਵੱਲੋਂ ਕਰਵਾਏ ਜਾ ਰਹੇ ਇਹ ਵੱਖਰੀ ਤਰ੍ਹਾਂ ਦੇ ਉਪਰਾਲੇ ਲਈ ਵਧਾਈ ਦਿੰਦਿਆਂ ਓਹਨਾ ਦੀ ਹੌਸਲਾ ਅਫ਼ਜ਼ਾਈ ਕੀਤੀ
ਇਕ ਹੋਰ ਪਹਿਲਕਦਮੀ ਕਰਦਿਆਂ ਇਹਨਾਂ ਨੋਜਵਾਨਾਂ ਨੇ ਇਹਨਾਂ ਖੇਡਾਂ ਦੇ ਆਖਰੀ ਦਿਨ ਮੁੱਖ ਮਹਿਮਾਨ ਕਿਸੇ ਨੇਤਾ ਜਾਂ ਕਿਸੇ ਹੋਰ ਫਿਲਮੀ ਹਸਤੀ ਨੂੰ ਬਣਾਉਣ ਦੀ ਬਜਾਏ ਆਪਣੇ ਸੈਕਟਰ ਦੇ ਸੀਨੀਅਰ ਸਿਟੀਜ਼ਨਜ਼ ਨੂੰ ਬਣਾਇਆ,ਜਿਹਨਾਂ ਨੇ ਸਾਰੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ
ਵਾਲੀਬਾਲ ਵਿਚ ਸੈਕਟਰ 79 ਦੀ B ਟੀਮ 4-1 ਨਾਲ ਜੇਤੂ ਰਹੀ , ਬੈਡਮਿੰਟਨ ਵਿਚ ਲੜਕੀਆਂ ਵਿਚ ਜੋਤਪਰਕਾਸ਼ ਕੌਰ ਨੇ ਮਨਰੀਤ ਨੂੰ ਫਾਈਨਲ ਵਿੱਚ 3-1 ਨਾਲ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ , ਲੜਕਿਆਂ ਦੇ ਮੁਕਾਬਲੇ ਵਿਚ ਯੁਗਰਾਜ ਨੇ ਯਸ਼ ਨੂੰ 3-2 ਨਾਲ ਹਰਾਇਆ, ਔਰਤਾਂ ਦੇ ਮੁਕਾਬਲੇ ਵਿਚ ਫਾਈਨਲ ਮੁਕਾਬਲਾ ਸੋਨੀਆ ਮਹਾਜਨ ਨੇ ਹਰਮਨਦੀਪ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ , ਬੈਡਮਿੰਟਨ ਦੇ ਮੁਕਾਬਲਿਆਂ ਵਿਚ ਸਿਰਫ ਸੈਕਟਰ 79 ਵਿਚੋਂ ਹੀ 123 ਐਂਟਰੀਆਂ ਦਾ ਹੋਣਾ ਇਹਨਾਂ ਖੇਡਣ ਦੀ ਸਫਲਤਾ ਦਾ ਪ੍ਰਤੱਖ ਪ੍ਰਮਾਣ ਹੈ
ਪੂਰੀ ਤਰ੍ਹਾਂ ਰੌਣਕ ਭਰਪੂਰ ਇਹ ਖੇਡਾਂ , ਨਵੰਬਰ ਵਿਚ ਦੁਬਾਰਾ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਈਆਂ