ਡਾਕਟਰ ਅੰਬੇਡਕਰ ਦੁਆਰਾ ਲਿਖੇ 36 ਵੌਲੀਅਮ ਪੰਜਾਬੀ ਵਿੱਚ ਛਪਵਾਉਣ ਲਈ ਪੰਜਾਬ ਸਰਕਾਰ ਨੂੰ ਐਮ ਐਲ ਏ ਰਾਹੀਂ ਮੈਮੋਰੰਡਮ ਦਿੱਤਾ।
ਨਵਾਂਸ਼ਹਿਰ- ਅੱਜ ਪੰਜਾਬ ਬੁਧਿਸ਼ਟ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਹਰਭਜਨ ਸਾਂਪਲਾ ਐਡਵੋਕੇਟ ਸਤੀਸ਼ ਕੁਮਾਰ ਲਾਲ ਪ੍ਰਧਾਨ ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀ ਟਰੱਸਟ ਰਜਿ ਨਵਾਂਸ਼ਹਿਰ ਨੇ ਆਪਣੀਆਂ ਆਪਣੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈਕੇ ਇੱਕ ਮੈਮੋਰੰਡਮ ਡਾਕਟ ਨਛੱਤਰ ਪਾਲ ਐਮ ਐਲ ਏ ਸਾਹਿਬ ਨਵਾਂਸ਼ਹਿਰ ਦੇ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ|

ਜਿਸ ਵਿਚ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਅੰਗਰੇਜ਼ੀ ਵਿਚ ਲਿਖੀ ਗਈ ਸ਼ਬਦਾਵਲੀ ਦੇ 4 ਵੌਲੀਅਮ ਨੂੰ ਪੰਜਾਬੀ ਭਾਸ਼ਾ ਵਿਚ ਛਪਵਾਕੇ ਲੋਕ ਅਰਪਿਤ ਕੀਤੇ ਗਏ ਸਨ ਇਸ ਮੈਮੋਰੰਡਮ ਵਿਚ ਬਾਬਾ ਸਾਹਿਬ ਦੁਆਰਾ ਬਾਕੀ ਰਹਿੰਦੇ 36 ਵੌਲੀਅਮ ਨੂੰ ਪੰਜਾਬੀ ਭਾਸ਼ਾ ਵਿਚ ਛਪਵਾਕੇ ਲੋਕ ਅਰਪਿਤ ਕੀਤੇ ਜਾਣ ਤਾਂ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਆਮ ਲੋਕਾਂ ਤੱਕ ਪਹੁੰਚਾਈ ਜਾ ਸਕੇ|
ਮੈਮੋਰੰਡਮ ਲੈਣ ਸਮੇਂ ਡਾਕਟਰ ਨਛੱਤਰ ਪਾਲ ਐਮ ਐਲ ਏ ਜੀ ਨੇ ਵਫਦ ਨੂੰ ਭਰੋਸਾ ਹੈ ਕਿ ਮੈਂ ਅੱਜ ਜੋ ਕੁੱਝ ਵੀ ਹਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਕੀਤੇ ਸਘੰਰਸ਼ ਦੀ ਬਦੌਲਤ ਹੀ ਇਸ ਅਹੁਦੇ ਤੇ ਪਹੁੰਚਿਆਂ ਹਾਂ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਬਾਬਾ ਸਾਹਿਬ ਜੀ ਦੁਆਰਾ ਅੰਗਰੇਜ਼ੀ ਵਿੱਚ ਲਿਖੇ ਗਏ|
ਬਾਕੀ ਰਹਿੰਦੇ 36 ਵੌਲੀਅਮ ਪੰਜਾਬੀ ਭਾਸ਼ਾ ਵਿਚ ਛਪਵਾ ਕੇ ਪੰਜਾਬ ਸਰਕਾਰ ਵੱਲੋਂ ਲੋਕ ਅਰਪਣ ਕਰਨ ਲਈ ਜ਼ੋਰ ਦਾਰ ਤਰੀਕੇ ਨਾਲ ਵਿਧਾਨ ਸਭਾ ਵਿੱਚ ਮੰਗ ਉਠਾਈ ਜਾਵੇਗੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ਼ਾਮ ਲਾਲ,ਰਜਿੰਦਰ ਜੱਸਲ,ਚੰਚਲ ਬੋਧ,ਹਰਭਜਨ ਲਾਲ ਫਗਵਾੜਾ,ਚਰਨਜੀਤ ਗੋਹਲੜੋ ਅਤੇ ਵੀ ਸਾਥੀ ਹਾਜ਼ਰ ਸਨ।