ਅਦਾਲਤ ਵਲੋਂ ਭਗੌੜਾ ਕਰਾਰ ਦੋਸ਼ੀ ਆਇਆ ਪੁਲਿਸ ਅੜਿੱਕੇ।

ਨਵਾਂਸ਼ਹਿਰ- ਜ਼ਿਲ੍ਹਾ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਨਵਾਂਸ਼ਹਿਰ ਦੇ ਮੁੱਖ ਅਫਸਰ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਏਐਸਆਈ ਸੁਰਿੰਦਰ ਕੁਮਾਰ ਦੀ ਟੀਮ ਵਲੋਂ ਪਿਛਲੇ ਲੰਬੇ ਸਮੇਂ ਤੋਂ ਇੱਕ ਮਾਮਲੇ ਵਿੱਚ ਭਗੌੜੇ ਦੋਸ਼ੀ ਜਸਵੰਤ ਸਿੰਘ ਭਾਰਟਾ ਪੁੱਤਰ ਦਿਲਬਾਗ ਸਿੰਘ ਵਾਸੀ ਕਾਲਜ ਕਲੋਨੀ, ਰਾਹੋਂ ਰੋਡ ਨਵਾਂਸ਼ਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀ ਜਸਵੰਤ ਸਿੰਘ ਭਾਰਟਾ ਜਿਸ ਨੂੰ ਇਕ ਹੇਰਾਫੇਰੀ ਦੇ ਮਾਮਲੇ ਵਿਚ 31 ਮਈ 2022 ਨੂੰ ਸ਼੍ਰੀ ਜਗਵੀਰ ਸਿੰਘ ਮਹਿੰਦੀਰੱਤਾ ਜੀ ਦੀ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ ਨੂੰ 15 ਅਪ੍ਰੈਲ 2025 ਨੂੰ ਕਾਬੂ ਕਰ ਕੇ ਮਿਤੀ 16 ਅਪ੍ਰੈਲ 2025 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। 
ਮਾਨਯੋਗ ਅਦਾਲਤ ਵਲੋਂ ਦਿੱਤੇ ਹੁਕਮਾਂ ਅਨੁਸਾਰ ਮੁਲਜ਼ਮ ਨੂੰ 24 ਅਪ੍ਰੈਲ 2025 ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੂੰ ਹੇਰਾਫੇਰੀ ਦੇ 2 ਹੋਰ ਮਾਮਲਿਆਂ ਵਿਚ ਵੀ ਭਗੌੜਾ ਕਰਾਰ ਦਿੱਤਾ ਹੋਇਆ ਹੈ।