ਫੋਟੇ ਜਰਨਲਿਸਟ ਅਜੈ ਸ਼ਰਮਾ ਨੂੰ ਬੰਧਕ ਬਣਾਉਣ ਦੇ ਮਾਮਲੇ ਦੀ ਐਸ. ਐਸ. ਪੀ. ਕੋਲ ਸ਼ਿਕਾਇਤ
ਪਟਿਆਲਾ, 26 ਅਕਤੂਬਰ - ਪਟਿਆਲਾ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਸੀਨੀਅਰ ਫੋਟੋ ਜਰਨਲਿਸਟ ਅਜੈ ਸ਼ਰਮਾ ਨਾਲ ਪਿੰਡ ਬੀਬੀਪੁਰ ਵਿਚ ਕਿਸਾਨ ਆਗੂਆਂ ਵੱਲੋਂ ਬਦਸਲੂਕੀ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਸ਼ਿਕਾਇਤ ਐਸ ਐਸ ਪੀ ਡਾ. ਨਾਨਕ ਸਿੰਘ ਕੋਲ ਕਰਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਫੈਸਲਾ ਕੀਤਾ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਬੰਦ ਨਾ ਕੀਤੀ ਤਾਂ ਫਿਰ ਸਮੁੱਚੇ ਪੰਜਾਬ ਵਿਚ ਮੀਡੀਆ ਵੱਲੋਂ ਕਿਸਾਨ ਸੰਗਠਨਾਂ ਦੀ ਕਵਰੇਜ ਦਾ ਬਾਈਕਾਟ ਕੀਤਾ ਜਾਵੇਗਾ।

ਅੱਜ ਇਥੇ ਪਟਿਆਲਾ ਦੇ ਐਸ ਐਸ ਪੀ ਡਾ. ਨਾਨਕ ਸਿੰਘ ਨੂੰ ਮਿਲਣ ਵਾਸਤੇ ਪਟਿਆਲਾ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਪੁੱਜਾ। ਭਾਈਚਾਰੇ ਦੇ ਆਗੂਆਂ ਨੇ ਐਸ ਐਸ ਪੀ ਨੂੰ ਦੱਸਿਆ ਕਿ ਬੀਤੀ ਰਾਤ ਕਿਵੇਂ ਕੁਝ ਅਖੌਤੀ ਕਿਸਾਨ ਆਗੂਆਂ ਨੇ ਫੋਟੋ ਜਰਨਲਿਸਟ ਅਜੈ ਸ਼ਰਮਾ ਨੂੰ ਘੇਰ ਕੇ ਉਹਨਾਂ ਦਾ ਕੈਮਰਾ ਤੇ ਮੋਬਾਈਲ ਫੋਨ ਖੋਹ ਲਿਆ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਬੰਧਕ ਬਣਾ ਕੇ ਰੱਖਿਆ। ਜਦੋਂ ਮਾਮਲੇ ਵਿਚ ਸਾਥੀ ਪੱਤਰਕਾਰ ਤੇ ਹੋਰ ਅਧਿਕਾਰੀ ਪਏ ਤਾਂ ਫਿਰ ਉਹਨਾਂ ਨੇ ਕੈਮਰਾ ਤੇ ਮੋਬਾਈਲ ਫੋਨ ਵਾਪਸ ਕੀਤੇ ਪਰ ਅੱਜ ਸਵੇਰ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੱਤਰਕਾਰਾਂ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਜੇਕਰ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਬੰਦ ਨਾ ਕੀਤੀ ਤਾਂ ਫਿਰ ਸਮੁੱਚੇ ਪੰਜਾਬ ਵਿਚ ਕਿਸਾਨ ਭਾਈਚਾਰੇ ਦੀ ਮੀਡੀਆ ਕਵਰੇਜ ਦਾ ਮੁਕੰਮਲ ਬਾਈਕਾਟ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸਾਨ ਆਗੂਆਂ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਇਸਦੇ ਗੰਭੀਰ ਨਤੀਜੇ ਨਿਕਲਣਗੇ। ਇਸ ਮੌਕੇ ਡੀ ਪੀ ਆਰ ਓ ਭੁਪੇਸ਼ ਚੱਠਾ, ਅਜੈ ਸ਼ਰਮਾ, ਸਰਬਜੀਤ ਸਿੰਘ ਭੰਗੂ, ਬਲਜਿੰਦਰ ਸ਼ਰਮਾ, ਨਵਦੀਪ ਢੀਂਗਰਾ, ਗੁਰਪ੍ਰੀਤ ਸਿੰਘ ਚੱਠਾ, ਪਰਮੀਤ ਸਿੰਘ, ਗੁਰਵਿੰਦਰ ਔਲਖ, ਅਜੈ ਸ਼ਰਮਾ, ਸੁੰਦਰ ਸ਼ਰਮਾ, ਅਨੂ ਅਲਬਰਟ, ਦੀਪਕ ਮੌਦਗਿੱਲ, ਪ੍ਰੇਮ ਵਰਮਾ, ਗੌਰਵ ਸੂਦ, ਸੰਜੇ ਵਰਮਾ, ਮੁਨੀਸ਼ ਕੌਸ਼ਲ, ਸੈਂਡੀ ਵਾਲੀਆ, ਬਲਜੀਤ ਸਰਨਾ, ਪਰਮਜੀਤ ਸਿੰਘ ਸੋਢੀ, ਕੰਵਲਜੀਤ ਕੰਬੋਜ, ਜਸਵਿੰਦਰ ਜੁਲਕਾ, ਸੁਰੇਸ਼ ਕਾਮਰਾ, ਆਸ਼ੂਤੋਸ਼, ਜਸਪ੍ਰੀਤ ਸਿੰਘ, ਪਰਮਜੀਤ ਸਿੰਘ ਲਾਲੀ, ਜਸਵਿੰਦਰ ਵਿਰਦੀ, ਜਤਿੰਦਰ ਗਰੋਵਰ, ਕੁਲਵਿੰਦਰ ਸਿੰਘ ਘੁੰਮਣ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।