ਵੈਟਨਰੀ ਯੂਨੀਵਰਸਿਟੀ ਨੇ ਕੀਤਾ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ

ਲੁਧਿਆਣਾ 11 ਫਰਵਰੀ 2025- 38ਵਾਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲਾ 2024-25, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਏਆਈਯੂ, ਨਵੀਂ ਦਿੱਲੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ 52 ਮੈਂਬਰਾਂ ਦੇ ਦਲ ਨੇ ਇਸ ਮੇਲੇ ਦੇ ਸਾਹਿਤਕ, ਕੋਮਲ ਕਲਾ, ਸੰਗੀਤ, ਨਾਚ ਅਤੇ ਥੀਏਟਰ ਨਾਲ ਸਬੰਧਤ 20 ਮੁਕਾਬਲਿਆਂ ਵਿੱਚ ਹਿੱਸਾ ਲਿਆ। ਉੱਤਰੀ ਭਾਰਤ ਦੀਆਂ 21 ਯੂਨੀਵਰਸਿਟੀਆਂ ਨੇ ਇਸ ਮੇਲੇ ਵਿੱਚ ਹਿੱਸਾ ਲਿਆ।

ਇਨ੍ਹਾਂ 21 ਯੂਨੀਵਰਸਿਟੀਆਂ ਦੇ 1000 ਤੋਂ ਵੱਧ ਵਿਦਿਆਰਥੀਆਂ ਨਾਲ ਮੁਕਾਬਲੇ ਤੋਂ ਬਾਅਦ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਸੱਤ ਸਥਾਨ ਪ੍ਰਾਪਤ ਕੀਤੇ। ਉਨ੍ਹਾਂ ਨੇ ਸਕਿੱਟ, ਮਾਈਮ, ਕੋਲਾਜ ਮੇਕਿੰਗ ਅਤੇ ਇੰਸਟਾਲੇਸ਼ਨ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਮੌਕੇ `ਤੇ ਪੇਂਟਿੰਗ, ਵਾਦ-ਵਿਵਾਦ ਅਤੇ ਮਿੱਟੀ ਦੇ ਬੁੱਤ ਬਣਾਉਣ ਵਿੱਚ 5ਵਾਂ ਸਥਾਨ ਪ੍ਰਾਪਤ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਡਾ. ਨਿਧੀ ਸ਼ਰਮਾ, ਸਹਾਇਕ ਨਿਰਦੇਸ਼ਕ ਪ੍ਰਕਾਸ਼ਨ ਅਤੇ ਡਾ. ਐਸ.ਐਸ. ਹਸਨ ਨੇ ਟੀਮ ਮੈਨੇਜਰ ਦੇ ਤੌਰ `ਤੇ ਆਪਣੀ ਸੁਚੱਜੀ ਕਾਰਗੁਜ਼ਾਰੀ ਪ੍ਰਦਰਸ਼ਿਤ ਕੀਤੀ।