ਬੈਂਕ ਲੁੱਟਣ ਦੀ ਤਾਕ 'ਚ 5 ਅਪਰਾਧੀ ਗ੍ਰਿਫਤਾਰ, ਦੇਸੀ ਪਿਸਤੌਲ, ਕਾਰਤੂਸ ਤੇ ਤਲਵਾਰ ਬ੍ਰਾਮਦ

ਪਟਿਆਲਾ, 26 ਦਸੰਬਰ- ਪੁਲਿਸ ਨੇ ਬੈਂਕ ਲੁੱਟਣ ਦੀ ਤਿਆਰੀ ਕਰ ਰਹੇ 5 ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਮੁਲਜ਼ਮ ਸਮਾਣਾ ਦੇ ਗੁਰਦਿਆਲਪੁਰਾ ਬੀੜ ਵਿੱਚ ਇਕੱਠੇ ਹੋਏ ਸਨ, ਜਿੱਥੇ ਪੁਲੀਸ ਨੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਮੁਲਜ਼ਮਾਂ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤੌਲ, ਦੋ ਅਣਚੱਲੇ ਕਾਰਤੂਸ ਸਮੇਤ ਮੈਗਜ਼ੀਨ ਤੇ ਤਲਵਾਰ ਬਰਾਮਦ ਕੀਤੀ ਗਈ ਹੈ।

ਡੀਐਸਪੀ ਸਮਾਣਾ ਜੀ ਐਸ ਸਿਕੰਦ ਨੇ ਦੱਸਿਆ ਕਿ ਥਾਣਾ ਸਦਰ ਦੀ ਟੀਮ ਨੇ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਨਾਕਾ ਲਾਇਆ ਹੋਇਆ ਸੀ। ਚੌਕੀ 'ਤੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਛਾਪਾ ਮਾਰਿਆ। ਇਸ ਦੌਰਾਨ ਗੁਰਲਵੀਨ ਸਿੰਘ, ਲਵਜੀਤ ਸਿੰਘ, ਬਲਜਿੰਦਰ ਸਿੰਘ, ਪਵਨ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ। ਇਹ ਸਾਰੇ ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਸਨ। 
ਇਨ੍ਹਾਂ ਸਾਰਿਆਂ ਦੀ ਉਮਰ 20 ਸਾਲ ਦੇ ਕਰੀਬ ਹੈ ਅਤੇ ਇਹ ਸਮਾਣਾ ਦੇ ਰਹਿਣ ਵਾਲੇ ਹਨ। ਪੁਲੀਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਦਰਜ ਪਿਛਲੇ ਅਪਰਾਧਿਕ ਮਾਮਲਿਆਂ ਦਾ ਰਿਕਾਰਡ ਹਾਸਲ ਕਰ ਲਿਆ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ ਤਾਂ ਜੋ ਬਾਕੀ ਪੁੱਛਗਿੱਛ ਕੀਤੀ ਜਾ ਸਕੇ।