
ਬੀਤੀ ਰਾਤ ਮੋਹਾਲੀ ਫੇਜ਼-4 ਦੇ ਮਦਨਪੁਰਾ ਚੌਕ ਦੇ ਨਾਲ ਲੱਗਦੇ ਪਾਰਕ ਵਿੱਚ ਦੋ ਨੌਜਵਾਨਾਂ ਵਿੱਚ ਇੱਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਇੱਕ ਨੇ ਦੂਜੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ।
ਐਸਏਐਸ ਨਗਰ ਮੋਹਾਲੀ- ਮੋਹਾਲੀ ਫੇਸ ਚਾਰ ਦੇ ਮਦਨਪੁਰਾ ਚੌਂਕ ਦੇ ਨਾਲ ਲੱਗਦੇ ਪਾਰਕ ਵਿੱਚ ਬੀਤੀ ਰਾਤ ਕਰਨ ਅਤੇ ਸ਼ੁਭਮ ਨਾਮ ਦੇ ਦੋ ਨੌਜਵਾਨਾਂ ਵਿੱਚ ਇੱਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਪਹਿਲਾ ਹੋਈ ਹੱਥੋਂ ਪਾਈ ਤੋਂ ਬਾਅਦ ਕਰਨ ਨਾਮ ਦੇ ਨੌਜਵਾਨ ਵੱਲੋਂ ਦੂਜੇ ਨੌਜਵਾਨ ਸ਼ੁਭਮ ਤੇ ਗੋਲੀ ਚਲਾ ਦਿੱਤੀ ਗਈ| ਜਿਸ ਕਾਰਨ ਸ਼ੁਭਮ ਜਖਮੀ ਹੋ ਗਿਆ| ਸ਼ੁਭਮ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ|
ਐਸਏਐਸ ਨਗਰ ਮੋਹਾਲੀ- ਮੋਹਾਲੀ ਫੇਸ ਚਾਰ ਦੇ ਮਦਨਪੁਰਾ ਚੌਂਕ ਦੇ ਨਾਲ ਲੱਗਦੇ ਪਾਰਕ ਵਿੱਚ ਬੀਤੀ ਰਾਤ ਕਰਨ ਅਤੇ ਸ਼ੁਭਮ ਨਾਮ ਦੇ ਦੋ ਨੌਜਵਾਨਾਂ ਵਿੱਚ ਇੱਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਪਹਿਲਾ ਹੋਈ ਹੱਥੋਂ ਪਾਈ ਤੋਂ ਬਾਅਦ ਕਰਨ ਨਾਮ ਦੇ ਨੌਜਵਾਨ ਵੱਲੋਂ ਦੂਜੇ ਨੌਜਵਾਨ ਸ਼ੁਭਮ ਤੇ ਗੋਲੀ ਚਲਾ ਦਿੱਤੀ ਗਈ| ਜਿਸ ਕਾਰਨ ਸ਼ੁਭਮ ਜਖਮੀ ਹੋ ਗਿਆ| ਸ਼ੁਭਮ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਸ਼ੁਭਮ ਆਪਣੀ ਇੱਕ ਮਹਿਲਾ ਦੋਸਤ ਨਾਲ ਫੇਸ ਚਾਰ ਵਿਚਲੇ ਪਾਰਕ ਵਿੱਚ ਬੈਠਾ ਸੀ| ਇਸ ਦੌਰਾਨ ਕਰਨ ਸ਼ਰਮਾ ਨਾਮ ਦਾ ਨੌਜਵਾਨ ਪਾਰਕ ਵਿੱਚ ਆਇਆ ਅਤੇ ਉਕਤ ਲੜਕੀ ਨੂੰ ਕਹਿਣ ਲੱਗਾ ਕਿ ਉਹ ਸ਼ੁਭਮ ਨਾਲ ਕਿਉਂ ਬੈਠੀ ਹੈ| ਲੜਕੀ ਨੇ ਕਰਨ ਨੂੰ ਕਿਹਾ ਕਿ ਉਸ ਦਾ ਹੁਣ ਉਸ ਕਰਨ ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਕਿਸੇ ਨਾਲ ਕਿਤੇ ਵੀ ਆ ਜਾ ਸਕਦੀ ਹੈ| ਇਸ ਦੌਰਾਨ ਦੂਜੇ ਨੌਜਵਾਨ ਸ਼ੁਭਮ ਨੇ ਵੀ ਕਰਨ ਨੂੰ ਕਿਹਾ ਕਿ ਉਹ ਉਥੋਂ ਚਲਾ ਜਾਏ| ਸ਼ੁਭਮ ਵੱਲੋਂ ਕਰਨ ਨੂੰ ਜਾਣ ਦੇ ਲਈ ਕਹਿਣ ਤੇ ਕਰਨ ਅਤੇ ਸ਼ੁਭਮ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਚਿਹੜੀ ਹੱਥੋਂ ਪਾਈ ਵਿਚ ਬਦਲ ਗਈ|
ਇਸ ਦੌਰਾਨ ਉਕਤ ਲੜਕੀ ਵੱਲੋਂ ਦੋਵਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਫਿਰ ਲੜਕੀ ਸ਼ੁਭਮ ਨੂੰ ਲੈ ਕੇ ਪਾਰਕ ਵਿੱਚੋਂ ਬਾਹਰ ਵੱਲ ਤੁਰ ਪਈ| ਇਸ ਦੌਰਾਨ ਸ਼ੁਭਮ ਅਤੇ ਲੜਕੀ ਜਿਵੇਂ ਹੀ ਪਾਰਕ ਦੇ ਗੇਟ ਕੋਲ ਪਹੁੰਚੇ ਤਾਂ ਇਹਨਾਂ ਦੇ ਪਿੱਛੇ ਪਿੱਛੇ ਆ ਰਹੇ ਕਰਨ ਨੇ ਸ਼ੁਭਮ ਤੇ ਦੋ ਗੋਲੀਆਂ ਚਲਾਈਆਂ| ਜਿਨਾਂ ਵਿੱਚੋਂ ਇੱਕ ਗੋਲੀ ਸ਼ੁਭਮ ਦੇ ਮੋਢੇ ਦੇ ਵਿਚਕਾਰ ਵੱਜੀ| ਗੋਲੀ ਲੱਗਣ ਕਾਰਨ ਸ਼ੁਭਮ ਹੇਠਾਂ ਡਿੱਗ ਗਿਆ ਜਦੋਂ ਕਿ ਕਰਨ ਮੌਕੇ ਤੋਂ ਫਰਾਰ ਹੋ ਗਿਆ| ਇਸ ਘਟਨਾ ਸਬੰਧੀ ਪੁਲਿਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪੀਸੀਆਰ ਪਾਰਟੀ ਨੇ ਜਖਮੀ ਸੁਭਮ ਨੂੰ ਫੇਸ ਛੇ ਸਿਵਲ ਹਸਪਤਾਲ ਦਾਖਲ ਕਰਵਾਇਆ|
ਜਿੱਥੇ ਡਾਕਟਰਾਂ ਨੇ ਸ਼ੁਭਮ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੈਕਟਰ 32 ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ| ਪੁਲਿਸ ਦੇ ਦੱਸਣ ਮੁਤਾਬਕ ਜਿਸ ਪਿਸਤੋਲ ਵਿੱਚੋਂ ਗੋਲੀ ਚੱਲੀ ਹੈ ਉਹ ਲਾਈਸਂਸੀ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਪਿਸਤੌਲ ਦਾ ਲਾਇਸੰਸ ਕਿਸ ਕੰਮ ਦੇ ਨਾਮ ਤੇ ਰਜਿਸਟਰਡ ਹੈ| ਪੁਲਿਸ ਨੂੰ ਮੌਕੇ ਤੋਂ ਦੋ ਖੋਲ ਵੀ ਮਿਲੇ ਹਨ ਜਿਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਦੀ ਪਹਿਲਾ ਕਰਨ ਸ਼ਰਮਾ ਨਾਲ ਦੋਸਤੀ ਸੀ ਪ੍ਰੰਤੂ ਕੁਝ ਸਮਾਂ ਪਹਿਲਾਂ ਉਕਤ ਲੜਕੀ ਨੇ ਕਰਨ ਨੂੰ ਛੱਡ ਕੇ ਸ਼ੁਭਮ ਨਾਲ ਦੋਸਤੀ ਕਰ ਲਈ ਸੀ| ਉਸ ਤੋਂ ਬਾਅਦ ਹੀ ਕਰਨ ਨੂੰ ਇਹ ਗੱਲ ਖੜਕ ਰਹੀ ਸੀ ਕਿ ਜਿਸ ਦੀ ਵਜਹਾ ਕਰਨ ਬੁੱਧਵਾਰ ਦੀ ਰਾਤ ਉਸ ਨੂੰ ਉਕਤ ਘਟਨਾ ਨੂੰ ਅੰਜਾਮ ਦਿੱਤਾ| ਇਸ ਸਬੰਧੀ ਐਸਪੀ ਸਿਟੀ ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲਿਸ ਨੇ ਕਰਨ ਸ਼ਰਮਾ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲ਼ਿਆ ਹੈ
