ਆਈ ਲੀਗ ਦਾ ਮੁਕਾਬਲਾ ਨਾਮਧਾਰੀ ਫੁੱਟਬਾਲ ਕਲੱਬ ਨੇ ਜਿੱਤਿਆ

ਮਾਹਿਲਪੁਰ- ਮਾਹਿਲਪੁਰ ਦੇ ਕੋਚ ਅਲੀ ਹਸਨ ਸਟੇਡੀਅਮ ਵਿੱਚ ਆਈ ਲੀਗ ਦਾ ਇੱਕ ਮੁਕਾਬਲਾ ਐਫ ਸੀ ਦਿੱਲੀ ਅਤੇ ਐਫ ਸੀ ਨਾਮਧਾਰੀ ਵਿਚਕਾਰ ਖੇਡਿਆ ਗਿਆ। ਪਹਿਲੇ ਅੱਧ ਵਿੱਚ ਨਾਮਧਾਰੀ ਦੀ ਟੀਮ 29ਵੇਂ ਮਿੰਟ ਵਿੱਚ ਗੋਲ ਕਰਨ ਵਿੱਚ ਸਫ਼ਲ ਹੋ ਗਈ। ਫੁੱਟਬਾਲ ਕਲੱਬ ਦਿੱਲੀ ਦੇ ਖਿਡਾਰੀਆਂ ਨੇ ਗੋਲ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਨਕਾਮ ਰਹੇ। ਦੂਸਰੇ ਹਾਫ ਵਿੱਚ 80ਵੇਂ ਮਿੰਟ ਵਿੱਚ ਦੂਸਰਾ ਗੋਲ ਕਰਨ ਵਿੱਚ ਨਾਮਧਾਰੀ ਦੀ ਟੀਮ ਕਾਮਯਾਬ ਹੋ ਗਈ। ਇਸ ਤਰ੍ਹਾਂ ਇਹ ਮੁਕਾਬਲਾ ਨਾਮਧਾਰੀ ਨੇ ਦੋ ਜ਼ੀਰੋ ਦੇ ਫਰਕ ਨਾਲ ਜਿੱਤ ਲਿਆ।

     ਇਸ ਮੌਕੇ ਮੁੱਖ ਮਹਿਮਾਨ ਵਜੋਂ ਸਚਦੇਵਾ ਸਟੌਕਸ ਦੇ ਮਾਲਕ ਪਰਮਜੀਤ ਸਿੰਘ ਸਚਦੇਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨਾਲ ਮਿਨਰਵਾ ਕਲੱਬ ਦੇ ਸੀਈਓ ਰਣਜੀਤ ਬਜਾਜ , ਸ਼੍ਰੀਮਤੀ ਹੀਨਾ ਬਜਾਜ, ਅਦਿੱਤਿਆ ਮੈਦਾਨ, ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਦਲਜੀਤ ਸਿੰਘ ਬੈਂਸ, ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਰੌਸ਼ਨਜੀਤ ਸਿੰਘ ਪਨਾਮ, ਜਸਵੀਰ ਸਿੰਘ ਰਾਏ, ਹਰਨੰਦਨ ਸਿੰਘ ਖਾਬੜਾ, ਡੀਐਸਪੀ ਵਿਜੀਲੈਂਸ ਇੰਦਰਪਾਲ ਸਿੰਘ, ਪ੍ਰਿੰ. ਪਰਵਿੰਦਰ ਸਿੰਘ, ਪ੍ਰਿੰ. ਜਗਮੋਹਨ ਸਿੰਘ, ਪ੍ਰਿੰ. ਸੁਖਿੰਦਰ ਸਿੰਘ ਰਿੱਕੀ ਮਿਨਹਾਸ, ਅਰਵਿੰਦਰ ਸਿੰਘ ਹਵੇਲੀ ਉਚੇਚੇ ਤੌਰ ਤੇ ਹਾਜ਼ਰ ਹੋਏ। 
ਖੇਡ ਲੇਖਕ ਅਤੇ ਸੰਪਾਦਕ ਬਲਜਿੰਦਰ ਮਾਨ ਵੱਲੋਂ ਮਾਹਿਲਪੁਰ ਦੇ ਫੁੱਟਬਾਲ ਦੇ ਇਤਿਹਾਸ ਦੀ ਪੇਸ਼ਕਾਰੀ ਕਰਦਿਆਂ ਕਿਹਾ ਕਿ ਮਾਹਿਲਪੁਰ ਮੁੜ ਤੋਂ ਫੁੱਟਬਾਲ ਦੀ ਹੱਬ ਬਣੇ। ਉਹਨਾਂ ਉਮੀਦ ਜ਼ਾਹਰ ਕੀਤੀ ਕਿ ਮਿਨਰਵਾ ਕਲੱਬ ਵੱਲੋਂ ਮਾਹਿਲਪੁਰ ਫੁੱਟਬਾਲ ਕਲੱਬ ਵਾਸਤੇ ਇੱਥੇ ਅਕੈਡਮੀ ਸ਼ੁਰੂ ਕੀਤੀ ਜਾਵੇ। ਇਸ ਮੌਕੇ ਕੋਚ ਆਸਿਮ ਹਸਨ, ਸ਼ਿਰਾਜ ਹਸਨ ,ਹਰਮਨਜੋਤ ਸਿੰਘ ਖਾਬੜਾ, ਗਗਨਦੀਪ ਬਾਲੀ ਘਾਟੀ, ਲੇਖਕ ਜਗਜੀਤ ਸਿੰਘ ਗਨੇਸ਼ਪੁਰ, ਗੀਤਕਾਰ ਬੱਬੂ ਮਾਹਿਲਪੁਰੀ, ਬੀ ਐਸ ਬਾਗਲਾ, ਤਰਲੋਚਨ ਸਿੰਘ ਸੰਧੂ ਸਮੇਤ ਹਜ਼ਾਰਾਂ ਫੁੱਟਬਾਲ ਪ੍ਰੇਮੀ ਸਕੂਲਾਂ ਦੇ ਮੁਖੀ, ਅਧਿਆਪਕ ਅਤੇ ਖਿਡਾਰੀ ਸ਼ਾਮਿਲ ਹੋਏ।