
ਦਿੱਲੀ ਵਿਖੇ ਆਪ ਦਾ ਚੋਣ ਪ੍ਰਚਾਰ ਸਿਖ਼ਰ ਤੇ-ਰਣਜੀਤ ਸਿੰਘ ਮਠਾੜੂ
ਮੌੜ ਮੰਡੀ 2 ਫਰਵਰੀ- ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਸਾਰੀਆਂ ਪਾਰਟੀਆਂ ਆਪਣੇ ਆਪਣੇ ਨੇਤਾਵਾਂ,ਮੈਂਬਰਾਂ ਨਾਲ ਚੋਣ ਪ੍ਰਚਾਰ 'ਚ ਪੂਰੀਆਂ ਵਿਅਸਤ ਹਨ ਉਥੇ ਹੀ ਆਮ ਆਦਮੀ ਪਾਰਟੀ ਦਾ ਵੀ ਚੋਣ ਪ੍ਰਚਾਰ ਸਿਖਰ ਤੇ ਹੈ।
ਮੌੜ ਮੰਡੀ 2 ਫਰਵਰੀ- ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਸਾਰੀਆਂ ਪਾਰਟੀਆਂ ਆਪਣੇ ਆਪਣੇ ਨੇਤਾਵਾਂ,ਮੈਂਬਰਾਂ ਨਾਲ ਚੋਣ ਪ੍ਰਚਾਰ 'ਚ ਪੂਰੀਆਂ ਵਿਅਸਤ ਹਨ ਉਥੇ ਹੀ ਆਮ ਆਦਮੀ ਪਾਰਟੀ ਦਾ ਵੀ ਚੋਣ ਪ੍ਰਚਾਰ ਸਿਖਰ ਤੇ ਹੈ।
ਅੱਜ ਸੰਜੇ ਸਿੰਘ ਮੈਂਬਰ ਰਾਜ ਸਭਾ ਵਿਧਾਨ ਸਭਾ ਹਲਕਾ ਓਖਲਾ ਦਿੱਲੀ ਤੋਂ ਉਮੀਦਵਾਰ ਅਮਾਨਤ ਉਲਾ ਖਾਨ ਦੇ ਹੱਕ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ। ਦਿੱਲੀ ਦੇ ਲੋਕ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਜਿਤਾਉਣਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਉਪ ਪ੍ਰਧਾਨ ਐਕਸ ਇੰਪਲਾਈਜ਼ ਵਿੰਗ ਪੰਜਾਬ ਸ੍ਰੀ ਰਣਜੀਤ ਸਿੰਘ ਮਠਾੜੂ ਨੇ ਕੀਤਾ।
ਉਹ ਆਪਣੇ ਸਾਥੀਆਂ ਹਰਮੰਦਰ ਸਿੰਘ ਬਰਾੜ,ਜਸਵੀਰ ਸਿੰਘ ਗਿੱਲ ਬਤੌਰ ਪ੍ਰਭਾਰੀ ਤੇ ਸੁਖਪ੍ਰੀਤ ਗਿਰ ਪੀ,ਏ ਨਾਲ ਦਿੱਲੀ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
