*ਮਿਡ ਡੇ ਮੀਲ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਲਈ ਕੀਤੀ ਰੋਸ ਰੈਲੀ*

ਗੜਸ਼ੰਕਰ, 19 ਜਨਵਰੀ- ਮਿਡ-ਡੇ-ਮੀਲ ਮੀਲ ਵਰਕਰ ਯੂਨੀਅਨ ਗੜਸ਼ੰਕਰ ਦੀਆਂ ਵੱਖ ਵੱਖ ਸਕੂਲਾਂ ਵਿੱਚ ਕੰਮ ਕਰ ਦੀਆਂ ਸਰਗਰਮ ਵਰਕਰਾਂ ਵਲੋ ਸਥਾਨਕ ਬੰਗਾ ਚੌਕ ਵਿਖੇ ਸਥਿਤ ਗਾਂਧੀ ਪਾਰਕ ਵਿੱਚ ਰੋਸ ਰੈਲੀ ਕੀਤੀ ਗਈ ਜਿਸ ਦੀ ਅਗਵਾਈ ਮਿਡ-ਡੇ-ਮੀਲ ਮੀਲ ਵਰਕਰ ਯੂਨੀਅਨ ਦੀ ਆਗੂਆ ਬਲਵਿੰਦਰ ਕੌਰ, ਕਮਲਜੀਤ ਕੌਰ,ਮਨਜੀਤ ਕੌਰ ਅਤੇ ਡੀ ਐਮ ਐਫ ਆਗੂਆ ਹੰਸ ਰਾਜ ਗੜ੍ਹਸ਼ੰਕਰ ਅਤੇ ਸਤਪਾਲ ਕਲੇਰ ਨੇ ਕੀਤੀ।

      ਰੋਸ ਰੈਲੀ ਨੂੰ ਸੰਬੋਧਨ ਕਰਦਿਆ ਹੋਇਆ ਵੱਖ ਵੱਖ ਆਗੂਆਂ ਮਨਜੀਤ ਕੌਰ, ਕ੍ਰਿਸ਼ਨਾ ਦੇਵੀ, ਰਾਜ ਰਾਣੀ ਅਤੇ ਸਤਿਆ ਦੇਵੀ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਸਮੇ ਦੀ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਆਗੂਆ ਨੇ ਵੱਖ ਵੱਖ ਵਰਗਾਂ ਨਾਲ ਉਹਨਾਂ ਦੀਆਂ ਮੰਗਾਂ ਸਬੰਧੀ ਵਾਅਦੇ ਕੀਤੇ ਸਨ ਇਸੇ ਤਰਾਂ  ਉਸ ਸਮੇਂ ਦੇ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਆਗੂਆਂ ਤੇ ਭਗਵੰਤ ਮਾਨ ਨੇ ਮਿਡ-ਡੇ-ਮੀਲ  ਵਰਕਰਾਂ  ਨਾਲ ਵੀ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਸਾਰ ਹੀ ਮਿਲਦਾ ਮਾਣ ਭੱਤਾ 3000 ਤੋਂ ਵਧਾ ਕੇ 6000 ਕਰ ਦਿੱਤਾ ਜਾਵੇਗਾ| ਪਰ ਤਿੰਨ ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਕੋਈ  ਵੀ ਸਾਰ ਨਹੀ ਲਈ|
 ਮਾਣ ਭੱਤਾ ਤਾਂ ਕੀ ਵਧਾਉਣਾ ਸੀ ਸਗੋਂ ਹਰ ਮਹੀਨੇ ਮਿਡ ਡੇ ਮੀਲ ਵਰਕਰਾਂ ਦੇ ਕੰਮ ਵਧਾਉਣ ਲਈ ਨਵੇਂ ਨਵੇਂ ਪੱਤਰ ਜਾਰੀ ਕਰਕੇ ਨਵੇਂ ਪ੍ਰਕਾਰ ਦੇ ਭੋਜਨ ਬਣਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ ਆਗੂਆਂ ਨੇ ਮੰਗ ਕੀਤੀ  ਕਿ ਇਸ ਮੰਗਾਈ ਭਰੇ ਦੌਰ ਵਿੱਚ 3000 ਰੁਪਏ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਤੇ ਮਿਡ ਡੇ ਮੀਲ ਵਰਕਰਾਂ 'ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰਕੇ ਮਾਣ ਭੱਤਾ18000 ਰੁਪਏ  ਕੀਤਾ ਜਾਵੇ। ਸਾਲ ਵਿੱਚ ਦੋ ਰੁੱਤਾ ਅਨੁਸਾਰ  ਦੋ ਤਰ੍ਹਾਂ ਦੀਆਂ ਵਰਤੀਆਂ ਦਿੱਤੀਆਂ ਜਾਣ, ਹਰ ਵਰਕਰ ਦਾ ਵੀਹ ਲੱਖ ਦਾ ਬੀਮਾ ਕੀਤਾ ਜਾਵੇ। 
ਇਸ ਸਮੇਂ ਵੱਖ ਵੱਖ ਆਗੂਆਂ ਰਾਜ ਰਾਣੀ ਸਨੀਤਾ ਕੁਮਾਰੀ,ਮਨਜੀਤ ਕੌਰ,ਇੰਦਰਜੀਤ ਕੌਰ ਰੇਨੂੰ ਰਾਣੀ, ਨਿਰਮਲ ਕੌਰ, ਸਰਬਜੀਤ ਕੌਰ,ਨੀਲਮ ਕੌਰ, ਕੁਲਦੀਪ ਕੌਰ ਅਤੇ ਡੀਐਮਐਫ ਆਗੂ ਮੁਕੇਸ਼ ਕੁਮਾਰ,ਡੀਪੀਐਫ ਆਗੂ ਅਮਰਜੀਤ ਬੰਗੜ,ਮਨਦੀਪ ਕੁਮਾਰ ਅਤੇ ਡੀਟੀਐੱਫ ਦੇ ਸੂਬਾ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਵੀ ਸੰਬੋਧਨ ਕੀਤਾ।
        ਮਿਡ ਡੇ ਮੀਲ ਵਰਕਰ ਯੂਨੀਅਨ ਦੀਆਂ ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਹੀ ਨਾ ਮੰਨਿਆ ਤਾਂ ਜਥੇਬੰਦੀ ਪੰਜਾਬ ਪੱਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।