ਖ਼ਾਲਸਾ ਕਾਲਜ ਵਿਖੇ ਐਜ਼ੂਕੇਸ਼ਨ ਵਿਭਾਗ ਨੇ ਵਿਦਿਆਰਥੀਆਂ ਦੇ ਸਕਿਲ-ਇਨ-ਟੀਚਿੰਗ ਅਤੇ ਬੈੱਸਟ ਟੀਚਿੰਗ ਏਡ ਦੇ ਮੁਕਾਬਲੇ ਕਰਵਾਏ

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦਾ ਰਹਿਨੁਮਾਈ ਅਤੇ ਐਜ਼ੂਕੇਸ਼ਨ ਵਿਭਾਗ ਦੇ ਮੁਖੀ ਡਾ. ਸੰਘਾ ਗੁਰਬਖਸ਼ ਕੌਰ ਦੀ ਦੇਖ-ਰੇਖ ਹੇਠ ਐਜ਼ੂਕੇਸ਼ਨ ਵਿਭਾਗ ਵਲੋਂ ਬੀ.ਏ. ਬੀ.ਐੱਡ ਅਤੇ ਬੀ.ਐੱਸ.ਸੀ. ਚਾਰ ਸਾਲਾ ਇੰਟਗ੍ਰੇਟਿਡ ਕੋਰਸ ਦੇ ਵਿਦਿਆਰਥੀਆਂ ਦੇ ਸਕਿਲ-ਇਨ-ਟੀਚਿੰਗ ਅਤੇ ਬੈੱਸਟ ਟੀਚਿੰਗ ਏਡ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਵਿਭਾਗ ਦੇ 32 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਮੁਕਾਬਲਿਆਾਂ ਵਿਚ ਹਿੱਸਾ ਲਿਆ।

 ਸਕਿਲ-ਇਨ-ਟੀਚਿੰਗ ’ਚ ਟੀਚਿੰਗ ਆਫ਼ ਪੰਜਾਬੀ ਦੇ ਮੁਕਾਬਲੇ ਵਿਚ ਨਵਦੀਪ ਕੌਰ ਨੇ ਪਹਿਲਾ ਤੇ ਨਮਰਤਾ ਕੁਮਾਰੀ ਨੇ ਦੂਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਇੰਗਲਿਸ਼ ਦੇ ਮੁਕਾਬਲੇ ਵਿਚ ਰਾਜਵਿੰਦਰ ਕੌਰ ਨੇ ਪਹਿਲਾ, ਮਹੇਸ਼ ਨਾਫਰਾ ਨੇ ਦੂਜਾ ਤੇ ਮਾਨਸੀ ਰਾਣਾ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਮੈਥੇਮੈਟਿਕਸ ਵਿਚ ਦੀਕਸ਼ਾ ਰਾਣੀ ਨੇ ਪਹਿਲਾ, ਕੋਮਲ ਨੇ ਦੂਜਾ ਤੇ ਪਿ੍ਰਆ ਨੇ ਤੀਜਾ ਸਥਾਨ ਹਾਸਿਲ ਕੀਤਾ। ਟੀਚਿੰਗ ਆਫ਼ ਸਾਇੰਸ ਦੇ ਮੁਕਾਬਲੇ ’ਚ ਦੀਕਸ਼ਾ ਨੇ ਪਹਿਲਾ, ਨਿਕਿਤਾ ਨੇ ਦੂਜਾ ਤੇ ਅੰਕਿਤਾ ਰਾਣਾ ਨੇ ਤੀਜਾ ਸਥਾਨ ਹਾਸਿਲ ਕੀਤਾ। 
ਟੀਚਿੰਗ ਆਫ਼ ਸੋਸ਼ਲ ਸਟੱਡੀਜ਼ ’ਚ ਤਰਨਜੀਤ ਕੌਰ ਨੇ ਪਹਿਲਾ, ਦਿਵਿਆ ਰਾਣਾ ਨੇ ਦੂਜਾ ਤੇ ਸੁੰਦਰ ਅਤੇ ਮਹੇਸ਼ ਨਾਫਰਾ ਨੇ ਤੀਜਾ ਸਥਾਨ ਹਾਸਿਲ ਕੀਤਾ। ਮੁਕਾਬਲੇ ਦੀ ਸਮਾਪਤੀ ’ਤੇ ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਮੁਕਾਬਲੇ ’ਚ ਅਵੱਲ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। 
ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਟੀਚਾ ਹਾਸਿਲ ਕਰਨ ਲਈ ਉਸਦੇ ਮੁਕਾਬਲਿਆਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰੋ ਕੰਵਰ ਕੁਲਵੰਤ ਸਿੰਘ, ਡਾ. ਜਾਨਕੀ ਅਗਰਵਾਲ, ਡਾ. ਮਨਬੀਰ ਕੌਰ, ਡਾ. ਸੰਘਾ ਗੁਰਬਖਸ਼ ਕੌਰ, ਡਾ. ਹਰਵਿੰਦਰ ਕੌਰ, ਡਾ. ਅਰਵਿੰਦਰ ਕੌਰ, ਡਾ. ਮੁਕੇਸ਼ ਸ਼ਰਮਾ, ਪ੍ਰੋ. ਦੀਪਿਕਾ, ਡਾ. ਨਰੇਸ਼ ਕੁਮਾਰੀ, ਪ੍ਰੋ. ਕਿਰਨਜੋਤ ਕੌਰ, ਪ੍ਰੋ. ਪ੍ਰਗਤੀ ਭਨੋਟ ਤੇ ਪ੍ਰੋ. ਸੰਦੀਪ ਕੌਰ ਹਾਜ਼ਰ ਹੋਏ।